ਪਠਾਨਕੋਟ ਨੇੜੇ ਆਯੋਜਿਤ ਮੁਕਾਬਲੇ ਦੌਰਾਨ 1 ਫ਼ੌਜੀ ਜਵਾਨ ਦੀ ਮੌਤ

By  Riya Bawa August 21st 2021 02:22 PM

ਪਠਾਨਕੋਟ: ਪਠਾਨਕੋਟ ਦੇ ਨੇੜੇ ਮੌਸਮ ਦੀ ਗੰਭੀਰ ਸਥਿਤੀ ਦੇ ਕਾਰਨ ਕਈ ਸੈਨਿਕਾਂ ਦੀ ਸਿਹਤ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਪਠਾਨਕੋਟ ਦੇ ਨਜ਼ਦੀਕ ਮਾਮੂਨ ਮਿਲਟਰੀ ਸਟੇਸ਼ਨ ਵਿੱਚ ਗਰਮੀ ਅਤੇ ਥਕਾਵਟ ਕਾਰਨ 30 ਤੋਂ ਵੱਧ ਸੈਨਿਕਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਇੱਕ ਫੌਜ ਦੇ ਜਵਾਨ ਦੀ ਮੌਤ ਹੋ ਗਈ ਅਤੇ ਚਾਰ ਦੀ ਹਾਲਤ ਗੰਭੀਰ ਹੈ।

ਕੁਝ ਲੋਕਾਂ ਨੂੰ ਮਿਲਟਰੀ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿਚ 1 ਜਵਾਨ ਸ਼ਹੀਦ ਹੋ ਗਿਆ ਹੈ ਅਤੇ 4 ਜ਼ਖ਼ਮੀ ਹੋ ਗਏ ਹਨ। ਪ੍ਰਭਾਵਿਤ ਵਿਅਕਤੀਆਂ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾ ਰਹੀ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਦਾ ਅਸਰ- ਪੰਜਾਬ ਸਣੇ ਯੂਪੀ 'ਚ ਵੀ ਕਈ ਟ੍ਰੇਨਾਂ ਹੋਈਆਂ ਰੱਦ

ਫੌਜ ਦੇ ਸੂਤਰਾਂ ਦੇ ਅਨੁਸਾਰ, ਅੱਜ ਸਵੇਰੇ ਗਰਮ ਅਤੇ ਨਮੀ ਵਾਲੇ ਹਾਲਾਤਾਂ ਵਿੱਚ 9 ਕੋਰ ਰੀਕਸ ਟ੍ਰੂਪ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮੌਸਮ ਦੀ ਗੰਭੀਰ ਸਥਿਤੀ ਦੇ ਕਾਰਨ 30 ਤੋਂ ਵੱਧ ਸੈਨਿਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਪਠਾਨਕੋਟ ਮਿਲਟਰੀ ਹਸਪਤਾਲ ਲਿਆਂਦਾ ਗਿਆ।

-PTCNews

Related Post