ਅਰਪਿੰਦਰ ਕੌਰ ਨੇ ਅਮਰੀਕਾ 'ਚ ਵਧਾਇਆ ਕੌਮ ਦਾ ਮਾਣ, ਬਣੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ

By  Joshi January 3rd 2018 08:28 AM -- Updated: January 3rd 2018 09:50 AM

Arpinder Kaur, First Turbaned Sikh woman pilot for a Major US Airline: ਅਰਪਿੰਦਰ ਕੌਰ ਨੇ ਅਮਰੀਕਾ 'ਚ ਵਧਾਇਆ ਕੌਮ ਦਾ ਮਾਣ, ਬਣੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ

ਅਮਰੀਕਾ 'ਚ ਅਰਪਿੰਦਰ ਕੌਰ, ੨੮ ਨੇ ਫਲਾਇਟ ਇੰਸਟੈਕਟਰ ਸੈਨ ਐਨਟੋਨੀਉ ਅਮਰੀਕਾ ਦੀ ਭਾਰਤੀ ਦਸਤਾਰਧਾਰੀ ਮੁਟਿਆਰ ਪਾਇਲਟ ਬਣ ਕੇ ਆਪਣੀ ਕੌਮ ਦਾ ਮਾਣ ਵਧਾਇਆ ਹੈ।

Arpinder Kaur, First Turbaned Sikh woman pilot for a Major US Airlineਅਮਰੀਕਾ ਦੀ ਇੱਕ ਕਮਰਸ਼ਲ ਕੰਪਨੀ ਵਲੋਂ ਦਸਤਾਰਧਾਰੀ ਮੁਟਿਆਰ, ਅਰਪਿੰਦਰ ਕੌਰ ਨੂੰ ਪਾਇਲਟ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਮਾਣ ਨੂੰ ਹਾਸਲ ਕਰ ਕੌਰ ਨੇ ਇਤਿਹਾਸ ਸਿਰਜਿਆ ਹੈ। ਉਸਦੀ ਇਸ ਉਪਲਬਧੀ 'ਤੇ ਸਾਰੀ ਕੌਮ ਨੂੰ ਮਾਣ ਹੈ ਅਤੇ ਦੇਸ਼ ਵਿਦੇਸ਼ 'ਚ ਰਹਿੰਦੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ।

Arpinder Kaur, First Turbaned Sikh woman pilot for a Major US Airline: ਦੱਸ ਦੇਈਏ ਕਿ ਮਾਰਚ ੨੦੦੮ ਵਿੱਚ ਸਿੱਖ ਕੁਲੀਸ਼ਨ ਨੇ ਅਰਪਿੰਦਰ ਕੌਰ ਨੂੰ ਦਸਤਾਰ ਨਾਲ ਜਹਾਜ਼ ਚਲਾਉਣ ਦੀ ਆਗਿਆ ਦਵਾਉਣ 'ਚ ਕਾਫੀ ਮਦਦ ਕੀਤੀ ਸੀ ਅਤੇ ਉਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਣ 'ਚ ਅਹਿਮ ਰੋਲ ਅਦਾ ਕੀਤਾ ਗਿਆ ਸੀ। ਮਹਿਜ਼ ਪੰਦਰਾਂ ਸਾਲ ਦੀ ਉਮਰ 'ਚ ਉਸਨੇ ਭਾਰਤ ਤੋਂ ਪਹਿਲੀ ਵਾਰ ਅਮਰੀਕਾ ਜਹਾਜ਼ 'ਚ ਸਵਾਰ ਹੋ ਕੇ ਆਪਣੇ ਸੁਪਨਿਆਂ ਨੂੰ ਖੰਭ ਲਗਾਉਣ ਦੀ ਤਿਆਰੀ ਕੱਸ ਲਈ ਸੀ।

ਕਿਉਂਕਿ ਇਹ ਉਹੀ ਸਮਾਂ ਸੀ, ਜਦੋਂ ਉਸਨੇ ਜਹਾਜ਼ ਦੇ ਚਾਲਕ ਕੋਲੋਂ ਜਹਾਜ਼ ਦੀ ਕੋਕਪਿਟ 'ਚ ਬੈਠਣ ਦੀ ਇਜਾਜ਼ਤ ਮੰਗੀ ਅਤੇ ਉਸਨੂੰ ਇਹ ਇਜਾਜ਼ਤ ਮਿਲਣ 'ਤੇ ਅਰਪਿੰਦਰ ਕੌਰ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਸਦਾ ਮਕਸਦ ਕੀ ਹੈ।

Arpinder Kaur, First Turbaned Sikh woman pilot for a Major US Airlineਹਾਂਲਾਂਕਿ, ਕੌਰ ਨੇ ਸਿਸਟਮ ਇੰਜੀਨੀਅਰ ਦਾ ਕੋਰਸ ਕੀਤਾ ਪਰ ਫਿਰ ਉਹ ਪਾਇਲਟ ਬਣਨ ਦੀ ਤਿਆਰੀ 'ਚ ਰੁੱਝ ਗਈ, ਅਤੇ ਹੁਣ ਉਸਨੇ ਆਪਣੇ ਸੁਪਨਿਆਂ ਨੂੰ ਖੰਭ ਲਗਾਉਣ 'ਚ ਸਫਲਤਾ ਹਾਸਲ ਕਰ ਲਈ ਹੈ।

ਇੱਕ ਸਿੱਖ ਕੁੜੀ ਵੱਲੋਂ ਵਿਦੇਸ਼ ਦੀ ਧਰਤੀ 'ਤੇ ਅਜਿਹਾ ਮਾਣ ਕਮਾਉਣਾ ਵਾਕਈ ਹੀ ਪੂਰੀ ਕੌਮ ਲਈ ਫਖਰ ਵਾਲੀ ਗੱਲ ਹੈ।

—PTC News

Related Post