ਅਰੁਣ ਜੇਤਲੀ ਦੀ ਹਾਲਾਤ ਗੰਭੀਰ , ECMO 'ਤੇ ਰੱਖਿਆ , ਕਈ ਦਿੱਗਜ ਨੇਤਾ ਹਾਲ ਪੁੱਛਣ ਪਹੁੰਚੇ

By  Shanker Badra August 17th 2019 08:44 PM

ਅਰੁਣ ਜੇਤਲੀ ਦੀ ਹਾਲਾਤ ਗੰਭੀਰ , ECMO 'ਤੇ ਰੱਖਿਆ , ਕਈ ਦਿੱਗਜ ਨੇਤਾ ਹਾਲ ਪੁੱਛਣ ਪਹੁੰਚੇ:ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦੀ ਹਾਲਾਤ ਹੁਣ ਫਿਰ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਨੂੰ 9 ਅਗਸਤ ਤੋਂ ਦਿੱਲੀ ਸਥਿਤ ਏਮਜ਼ ਦੇ ਆਈਸੀਯੂ 'ਚ ਭਰਤੀ ਕੀਤਾ ਹੋਇਆ ਹੈ। ਜਿੱਥੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਹੋਇਆ ਹੈ। [caption id="attachment_329876" align="aligncenter" width="300"]Arun Jaitley health goes critical , Amit Shah, President Kovind visit AIIMS
ਅਰੁਣ ਜੇਤਲੀ ਦੀ ਹਾਲਾਤ ਗੰਭੀਰ , ECMO 'ਤੇ ਰੱਖਿਆ , ਕਈ ਦਿੱਗਜ ਨੇਤਾ ਹਾਲ ਪੁੱਛਣ ਪਹੁੰਚੇ[/caption] ਪਿਛਲੇ ਇੱਕ ਹਫ਼ਤੇ ਤੋਂ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ’ਚ ਦਾਖ਼ਲ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਹਾਲਤ ਅੱਜ ਹੋਰ ਵਿਗੜ ਗਈ ਹੈ। ਸੂਤਰਾਂ ਵੱਲੋਂ ਉਨ੍ਹਾਂ ਦੀ ਹਾਲਤ ਹੁਣ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਗਈ ਹੈ। ਇਸੇ ਲਈ ਉਨ੍ਹਾਂ ਨੂੰ ਹੁਣ ਵੈਂਟੀਲੇਟਰ ਤੋਂ ਹਟਾ ਕੇ ECMO ਭਾਵ ‘ਐਕਸਟ੍ਰਾ–ਕਾਰਪੋਰੀਅਲ ਮੈਂਬਰੇਨ ਆੱਕਸੀਜੀਨੇਸ਼ਨ’ ਉੱਤੇ ਰੱਖਿਆ ਗਿਆ ਹੈ। [caption id="attachment_329875" align="aligncenter" width="300"]Arun Jaitley health goes critical , Amit Shah, President Kovind visit AIIMS
ਅਰੁਣ ਜੇਤਲੀ ਦੀ ਹਾਲਾਤ ਗੰਭੀਰ , ECMO 'ਤੇ ਰੱਖਿਆ , ਕਈ ਦਿੱਗਜ ਨੇਤਾ ਹਾਲ ਪੁੱਛਣ ਪਹੁੰਚੇ[/caption] ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਨੇਤਾਵਾਂ ਦਾ ਆਉਣਾ ਲਗਾਤਾਰ ਜਾਰੀ ਹੈ। ਹੁਣ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਵੀ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਹਨ। ਇਹਨਾਂ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਬਸਪਾ ਦੀ ਪ੍ਰਧਾਨ ਮਾਇਆਵਤੀ ਵੀ ਏਮਸ ਵਿੱਚ ਆਏ ਸਨ। [caption id="attachment_329877" align="aligncenter" width="300"]Arun Jaitley health goes critical , Amit Shah, President Kovind visit AIIMS
ਅਰੁਣ ਜੇਤਲੀ ਦੀ ਹਾਲਾਤ ਗੰਭੀਰ , ECMO 'ਤੇ ਰੱਖਿਆ , ਕਈ ਦਿੱਗਜ ਨੇਤਾ ਹਾਲ ਪੁੱਛਣ ਪਹੁੰਚੇ[/caption] ਦੱਸ ਦੇਈਏ ਕਿ ਅਰੁਣ ਜੇਟਲੀ ਨੇ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਹੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ। AIIMS ਨੇ 10 ਅਗਸਤ ਦੇ ਬਾਅਦ ਤੋਂ ਹਾਲੇ ਤੱਕ ਉਨ੍ਹਾਂ ਸਿਹਤ ਬਾਰੇ ਕੋਈ ਤਾਜ਼ਾ ਬੁਲੇਟਿਨ ਜਾਰੀ ਨਹੀਂ ਕੀਤਾ। ਮਈ 2018 ਦੌਰਾਨ ਉਨ੍ਹਾਂ ਨੇ ਆਪਣੇ ਗੁਰਦੇ ਟ੍ਰਾਂਸਪਲਾਂਟ ਕਰਵਾਏ ਸਨ; ਜੋ ਕਿ ਸ਼ੂਗਰ ਰੋਗ ਦੇ ਚੱਲਦਿਆਂ ਖ਼ਰਾਬ ਹੋ ਗਏ ਸਨ। -PTCNews

Related Post