ਆਰੂਸ਼ੀ ਹੇਮਰਾਜ ਕਤਲ ਕੇਸ: ਤਲਵਾਰ ਜੋੜ੍ਹੇ ਦੀਆਂ ਫਿਰ ਵਧੀਆਂ ਮੁਸ਼ਕਿਲਾਂ!!

By  Joshi October 21st 2017 05:16 PM

ਆਰੂਸ਼ੀ ਹੇਮਰਾਜ ਕਤਲ ਕੇਸ ਇੱਕ ਅਜਿਹਾ ਕੇਸ ਹੈ ਜੋ ਦਿਨੋ ਦਿਨ ਪੇਚੀਦਾ ਹੁੰਦਾ ਜਾ ਰਿਹਾ ਸੀ। ਹਾਂਲਾਕਿ 9 ਸਾਲ ਬਾਅਦ ਨਿਰਦੋਸ਼ ਸਾਬਤ ਹੋਏ ਤਲਵਾੜ ਜੋੜੇ ਦੀਆਂ ਮੁਸ਼ਕਲਾਂ ਦੁਬਾਰਾ ਵਧਣ ਦੇ ਆਸਾਰ ਹਨ।

Arushi Hemraj murder case: ਆਰੂਸ਼ੀ ਹੇਮਰਾਜ ਕਤਲ ਕੇਸ: ਤਲਵਾਰ ਜੋੜ੍ਹੇ ਦੀਆਂ ਫਿਰ ਵਧੀਆਂ ਮੁਸ਼ਕਿਲਾਂ!!ਦਰਅਸਲ, ਹੇਮਰਾਜ ਦਾ ਪਰਿਵਾਰ ਅਦਾਲਤ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਦਾ ਸੋਚ ਰਿਹਾ ਹੈ। ਹੇਮਰਾਜ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈ ਅਤੇ ਜੇਕਰ ਉਹਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਹੈ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਗੇ।

ਜੇਕਰ ਅਸੀਂ ਤਕਨੀਕੀ ਪੱਖ ਨਾਲ ਦੇਖੀਏ ਤਾਂ ਸੀ.ਬੀ.ਆਈ. ਕੋਲ ਫੈਸਲਾ ਆਉਣ ਦੇ ਦਿਨ ਤੋਂ ਲੈ ਕੇ 90 ਦਿਨ ਦਾ ਸਮਾਂ ਹੁੰਦਾ ਹੈ।ਉਧਰ ਜੇ ਗੱਲ ਹੇਮਰਾਜ ਦੇ ਪਰਿਵਾਰ ਬਾਰੇ ਕੀਤੀ ਜਾਵੇ ਤਾਂ ਉਹ ਇਸ ਵਕਤ ਨੇਪਾਲ ਦੇ ਇਕ ਪਿੰਡ 'ਚ ਰਹਿ ਰਿਹਾ ਹੈ।

—PTC News

Related Post