ਸਿੰਗਾਪੁਰ ਬਾਰੇ ਕੇਜਰੀਵਾਲ ਦੇ ਬਿਆਨ ਨਾਲ ਹੋਈ ਭਾਰਤ ਦੀ ਬਦਨਾਮੀ ,ਵਿਦੇਸ਼ ਮੰਤਰੀ ਨੇ ਦਿੱਤੀ ਨਸੀਹਤ 

By  Shanker Badra May 19th 2021 02:08 PM

ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿੰਗਾਪੁਰ ਵੇਰੀਐਂਟ ਨੂੰ ਲੈ ਕੇ ਕੀਤੇ ਗਏ ਟਵੀਟ ‘ਤੇ ਸਿੰਗਾਪੁਰ ਸਰਕਾਰ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਸਿੰਗਾਪੁਰ ਦੀ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸਿੰਗਾਪੁਰ ਵਿੱਚ ਇੱਕ ਨਵਾਂ ਕੋਰੋਨਾ ਵੇਰੀਐਂਟ ਮਿਲਿਆ ਹੈ ,ਜੋ ਬੱਚਿਆਂ ਲਈ ਵਧੇਰੇ ਖਤਰਨਾਕ ਹੈ। ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ   [caption id="attachment_498600" align="aligncenter" width="300"]Arvind Kejriwal doesn't speak for India , S Jaishankar on Singapore Covid variant remark ਸਿੰਗਾਪੁਰ ਬਾਰੇ ਕੇਜਰੀਵਾਲ ਦੇ ਬਿਆਨ ਨਾਲ ਹੋਈ ਭਾਰਤ ਦੀ ਬਦਨਾਮੀ ,ਵਿਦੇਸ਼ ਮੰਤਰੀ ਨੇ ਦਿੱਤੀ ਨਸੀਹਤ[/caption] ਓਥੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜਯਸ਼ੰਕਰ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀਆਂ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਦੋਵਾਂ ਦੇਸ਼ਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਭਾਈਵਾਲੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਥੇ ਸਿੰਗਾਪੁਰ ਦੇ ਸਿਹਤ ਮੰਤਰੀ ਨੇ ਵੀ ਸਿਆਸਤਦਾਨਾਂ ਨੂੰ ਤੱਥਾਂ ਦੇ ਅਧਾਰ 'ਤੇ ਬਿਆਨ ਦੇਣ ਦੀ ਸਲਾਹ ਦਿੱਤੀ ਹੈ। [caption id="attachment_498599" align="aligncenter" width="300"]Arvind Kejriwal doesn't speak for India , S Jaishankar on Singapore Covid variant remark ਸਿੰਗਾਪੁਰ ਬਾਰੇ ਕੇਜਰੀਵਾਲ ਦੇ ਬਿਆਨ ਨਾਲ ਹੋਈ ਭਾਰਤ ਦੀ ਬਦਨਾਮੀ ,ਵਿਦੇਸ਼ ਮੰਤਰੀ ਨੇ ਦਿੱਤੀ ਨਸੀਹਤ[/caption] ਕੇਜਰੀਵਾਲ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਸਿੰਗਾਪੁਰ ਵਿੱਚ ਇੱਕ ਨਵਾਂ ਕੋਰੋਨਾ ਸਟੇਨ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਫਾਈਲੋਜੈਟਿਕ (ਵੰਸ਼ਾਵਲੀ) ਜਾਂਚ ਨੇ ਦਿਖਾਇਆ ਕਿ ਹਾਲ ਹੀ ਦੇ ਹਫਤਿਆਂ ਵਿੱਚ ਸਿੰਗਾਪੁਰ ਵਿੱਚ ਕੋਰੋਨਾ ਬੀ .1.617.2 ਵੇਰੀਐਂਟ ਮਿਲਿਆ ਹੈ। ਜੋ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਿਮਾਰ ਕਰ ਰਿਹਾ ਹੈ। [caption id="attachment_498601" align="aligncenter" width="300"]Arvind Kejriwal doesn't speak for India , S Jaishankar on Singapore Covid variant remark ਸਿੰਗਾਪੁਰ ਬਾਰੇ ਕੇਜਰੀਵਾਲ ਦੇ ਬਿਆਨ ਨਾਲ ਹੋਈ ਭਾਰਤ ਦੀ ਬਦਨਾਮੀ ,ਵਿਦੇਸ਼ ਮੰਤਰੀ ਨੇ ਦਿੱਤੀ ਨਸੀਹਤ[/caption] ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਪਹਿਲੀ ਵਾਰ ਪਿਛਲੇ 24 ਘੰਟਿਆਂ ਦੌਰਾਨ 4529 ਮੌਤਾਂ , 2.67 ਲੱਖ ਨਵੇਂ ਕੇਸ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਨੇ ਵੀ ਕੇਜਰੀਵਾਲ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿੰਗਾਪੁਰ ਦਾ ਕੋਈ ਵੇਰੀਐਂਟਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗੀ ਨੇ ਕਿਹਾ ਕਿ ਸਿੰਗਾਪੁਰ ਸਰਕਾਰ ਨੇ ਉਨ੍ਹਾਂ ਦੇ ਹਾਈ ਕਮਿਸ਼ਨਰ ਨੂੰ ਅੱਜ ਤਲਬ ਕੀਤਾ ਹੈ। ਹਾਈ ਕਮਿਸ਼ਨਰ ਨੇ ਸਿੰਗਾਪੁਰ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਕੋਰੋਨਾ ਵੇਰੀਐਂਟ ਜਾਂ ਸਿਵਲ ਹਵਾਬਾਜ਼ੀ ਨੀਤੀ ਬਾਰੇ ਕੋਈ ਬਿਆਨ ਦੇਣ ਜਾਂ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਹਨ। -PTCNews

Related Post