ਛੁੱਟੀ 'ਤੇ ਘਰ ਜਾ ਰਹੇ ਫੌਜ ਦੇ ਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਜਵਾਨ ਸ਼ਹੀਦ

By  Jashan A June 4th 2019 07:37 PM

ਛੁੱਟੀ 'ਤੇ ਘਰ ਜਾ ਰਹੇ ਫੌਜ ਦੇ ਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, 2 ਜਵਾਨ ਸ਼ਹੀਦ,ਆਸਾਮ: ਆਸਾਮ 'ਚ ਸੋਨਿਤਪੁਰ ਜ਼ਿਲੇ ਦੇ ਨਕਾਰਾਹੋਲਾ 'ਚ ਫੌਜ ਦਾ ਵਾਹਨ ਪਲਟ ਗਿਆ। ਜਿਸ ਕਾਰਨ 2 ਜਵਾਨ ਸ਼ਹੀਦ ਹੋ ਗਏ ਅਤੇ 3 ਹੋਰ ਜਵਾਨ ਜ਼ਖਮੀ ਹੋ ਗਏ। ਸ਼ਹੀਦ ਜਵਾਨਾਂ ਦਾ ਨਾਂ ਧਿਆਨ ਸਿੰਘ ਅਤੇ ਨਸੀਰ ਅਹਿਮਦ ਦੱਸਿਆ ਜਾ ਰਿਹਾ ਹੈ।

ਉਥੇ ਹੀ ਜ਼ਖਮੀ ਜਵਾਨਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਜਵਾਨ ਛੁੱਟੀ 'ਤੇ ਆਪਣੇ ਘਰ ਜਾ ਰਹੇ ਸੀ।

ਹੋਰ ਪੜ੍ਹੋ:ਸ਼ੂਟਿੰਗ ਦੌਰਾਨ ਦੁਰਘਟਨਾ ‘ਚ ਜ਼ਖਮੀ ਹੋਏ ਮਿਸਤਾਬਾਜ਼, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

ਫੌਜ ਦਾ ਵਾਹਨ ਛਾਉਣੀ ਫੁਲਵਾੜੀ ਤੋਂ ਇਨ੍ਹਾਂ ਲੋਕਾਂ ਨੂੰ ਲੈ ਕੇ ਰਗਾਪਾੜਾ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ ਅਤੇ ਬਾਰਿਸ਼ ਕਾਰਨ ਵਾਹਨ ਫਿਸਲ ਗਿਆ।

-PTC News

Related Post