Fri, May 3, 2024
Whatsapp

ਸ਼ੂਟਿੰਗ ਦੌਰਾਨ ਦੁਰਘਟਨਾ 'ਚ ਜ਼ਖਮੀ ਹੋਏ ਮਿਸਤਾਬਾਜ਼, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

Written by  Joshi -- March 26th 2018 03:20 PM -- Updated: March 26th 2018 03:41 PM
ਸ਼ੂਟਿੰਗ ਦੌਰਾਨ ਦੁਰਘਟਨਾ 'ਚ ਜ਼ਖਮੀ ਹੋਏ ਮਿਸਤਾਬਾਜ਼, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

ਸ਼ੂਟਿੰਗ ਦੌਰਾਨ ਦੁਰਘਟਨਾ 'ਚ ਜ਼ਖਮੀ ਹੋਏ ਮਿਸਤਾਬਾਜ਼, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

Renowned music director Mistabaaz injured: ਮੰਨੇ ਪ੍ਰਮੰਨੇ ਸੰਗੀਤ ਨਿਰਦੇਸ਼ਕ, ਮਿਸਤਾਬਾਜ਼, ਮਸ਼ਹੂਰ ਬਿੱਗ ਬੌਸ ਸੈਲਿਬ੍ਰਟੀ, ਆਕਾਸ਼ ਦਦਲਾਨੀ ਅਤੇ ਜਿੰਮੀ ਚੂ ਦੀ ਸੰਗੀਤਕਾਰ ਪ੍ਰਿਯੰਕਾ ਗੋਯਤ ਨਾਲ ਸ਼ਨੀਵਾਰ ਨੂੰ ਜਲੰਧਰ ਵਿੱਚ ਆਪਣੇ ਨਵੇਂ ਗੀਤ “ਬੈਂਗ ਬੈਂਗ” ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋਣ ਦੀ ਖਬਰ ਹੈ। ਮਿਸਤਾਬਾਜ਼ ਸ਼ੂਟਿੰਗ ਦੇ ਸੈੱਟ 'ਤੇ ਸਨ, ਜਦੋਂ ਅਚਾਨਕ ਕੈਮਰਾ ਲਾਈਟਾਂ ਉਹਨਾਂ ਦੇ ਕੋਲ ਆ ਕੇ ਡਿੱਗੀਆਂ। ਗਨੀਮਤ ਇਹ ਰਹੀ ਕਿ ਮੌਕੇ 'ਤੇ ਮੌਜੂਦ ਕਰੂ (ਟੀਮ) ਦੇ ਇਕ ਮੈਂਬਰ ਨੇ ਉਹਨਾਂ ਨੇ ਆਪਣੀ ਸੂਝ ਬੂਝ ਨਾਲ ਉਹਨਾਂ ਨੂੰ ਬਚਾ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਪਰ ਇਸ ਹਾਦਸੇ ਵਿੱਚ ਮਿਸਤਾ ਦੇ ਹੱਥ ਵਿੱਚ ਟੁੱਟਿਆ ਕੱਚ ਲੱਗਣ ਨਾਲ ਸੱਟ ਨਾਲ ਉਹ ਜ਼ਖ਼ਮੀ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗੰਭੀਰ ਸੱਟਾਂ ਨੂੰ ਠੀਕ ਹੋਣ ਤੱਕ ਡਾਕਟਰਾਂ ਵੱਲੋਂ ਉਹਨਾਂ ਨੂੰ ਘੱਟੋ-ਘੱਟ ਇੱਕ ਹਫਤਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਦਾ ਵੀ ਖਦਸ਼ਾ ਸੀ ਪਰ ਸਮੇਂ ਰਹਿੰਦੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ। —PTC News


Top News view more...

Latest News view more...