ਮਹਿਲਾ ਭਗਤ ਨਾਲ ਰੇਪ ਦੇ ਮਾਮਲੇ 'ਚ ਆਸ਼ਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ

By  Jashan A April 30th 2019 05:47 PM -- Updated: April 30th 2019 05:55 PM

ਮਹਿਲਾ ਭਗਤ ਨਾਲ ਰੇਪ ਦੇ ਮਾਮਲੇ 'ਚ ਆਸ਼ਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ,ਸੂਰਤ: ਸੂਰਤ ਦੀਆਂ ਰਹਿਣ ਵਾਲੀਆਂ 2 ਭੈਣਾਂ ਨਾਲ ਰੇਪ ਦੇ ਦੋਸ਼ 'ਚ ਆਸਾ ਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਸੂਰਤ ਦੀ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। [caption id="attachment_289515" align="aligncenter" width="300"]nar ਮਹਿਲਾ ਭਗਤ ਨਾਲ ਰੇਪ ਦੇ ਮਾਮਲੇ 'ਚ ਆਸ਼ਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ[/caption] ਹੋਰ ਪੜ੍ਹੋ:ਕਾਂਗਰਸ ਨੇ ਸ਼ਮਸ਼ੇਰ ਸਿੰਘ ਦੂਲੋ ਨੂੰ ਬਣਾਇਆ ਸਟਾਰ ਪ੍ਰਚਾਰਕ, ਜਾਣੋ ਹੋਰ ਕਿਸ ਨੂੰ ਸੌਂਪੀ ਜਿੰਮੇਵਾਰੀ ਇਸ ਦੇ ਨਾਲ ਹੀ ਕੋਰਟ ਨੇ ਇਕ ਲੱਖ ਰੁਪਏ ਦਾ ਆਰਥਿਕ ਜ਼ੁਰਮਾਨਾ ਵੀ ਲਗਾਇਆ ਹੈ। ਦੱਸਣਯੋਗ ਹੈ ਕਿ ਸੂਰਤ ਦੀ ਸੈਸ਼ਨ ਕੋਰਟ ਨੇ ਸ਼ੁੱਕਰਵਾਰ ਯਾਨੀ 26 ਅਪ੍ਰੈਲ ਨੂੰ ਸੂਰਤ ਦੀਆਂ ਰਹਿਣ ਵਾਲੀਆਂ 2 ਭੈਣਾਂ ਨਾਲ ਰੇਪ ਦੇ ਦੋਸ਼ 'ਚ ਨਾਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ 'ਚ ਕੋਰਟ ਨੇ ਦੋਸ਼ੀ ਨੂੰ ਸਜ਼ਾ ਸੁਣਾਉਣ ਲਈ 30 ਅਪ੍ਰੈਲ ਦਾ ਦਿਨ ਤੈਅ ਕੀਤਾ ਸੀ। ਜਿਸ ਦੌਰਾਨ ਕੋਰਟ ਨੇ ਅੱਜ ਉਸ ਨੂੰ ਸਜ਼ਾ ਸੁਣਾ ਦਿੱਤੀ ਹੈ। ਇਹ ਰੇਪ ਕੇਸ ਕਰੀਬ 11 ਸਾਲ ਪੁਰਾਣਾ ਹੈ। ਹੋਰ ਪੜ੍ਹੋ:ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ‘ਚ ਵਾਧਾ [caption id="attachment_289516" align="aligncenter" width="300"]nar ਮਹਿਲਾ ਭਗਤ ਨਾਲ ਰੇਪ ਦੇ ਮਾਮਲੇ 'ਚ ਆਸ਼ਾਰਾਮ ਦੇ ਬੇਟੇ ਨਾਰਾਇਣ ਸਾਈਂ ਨੂੰ ਉਮਰ ਕੈਦ ਦੀ ਸਜ਼ਾ[/caption] ਪੀੜਤ ਛੋਟੀ ਭੈਣ ਨੇ ਆਪਣੇ ਬਿਆਨ 'ਚ ਨਾਰਾਇਣ ਵਿਰੁੱਧ ਠੋਸ ਸਬੂਤ ਦਿੰਦੇ ਹੋਏ ਹਰ ਲੋਕੇਸ਼ਨ ਦੀ ਪਛਾਣ ਕੀਤੀ ਹੈ, ਜਦੋਂ ਕਿ ਵੱਡੀ ਭੈਣ ਨੇ ਆਸਾ ਰਾਮ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਆਸਾ ਰਾਮ ਵਿਰੁੱਧ ਫਿਲਹਾਲ ਗਾਂਧੀਨਗਰ ਦੇ ਕੋਰਟ 'ਚ ਮਾਮਲਾ ਚੱਲ ਰਿਹਾ ਹੈ। -PTC News

Related Post