ਨਾਕੇ 'ਤੇ ਖੜ੍ਹੇ ਏ.ਐਸ.ਆਈ ਨੂੰ ਟਰੱਕ ਨੇ ਦਰੜਿਆ, ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਡਰਾਈਵਰ

By  Jagroop Kaur March 28th 2021 03:17 PM

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਆਸਰੋਂ ਵਿਖੇ ਨਾਕੇ ਤੇ ਖੜ੍ਹੇ ਇਕ ਏ.ਐਸ.ਆਈ ਨੂੰ ਟਰੱਕ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੱਦ ਤੇ ਆਸਰੋਂ ਨਾਕੇ ਤੇ ਤੈਨਾਤ ਏਐਸਆਈ ਸਵਰਨ ਸਿੰਘ ਆਪਣੀ ਪੁਲਸ ਪਾਰਟੀ ਨਾਲ ਨਾਕਾ ਲਗਾ ਕੇ ਖੜ੍ਹਾ ਸੀ| Also Read | Sukhbir Singh Badal condemns violent attack on BJP Abohar legislator Arun Narang in Malout  ਜਦੋਂ ਉਹ ਨਾਕੇ ਤੇ ਮੌਜੂਦ ਸੀ ਇੱਕ ਟਰੱਕ ਨੇ ਉਨ੍ਹਾਂ ਨੂੰ ਨਾਕੇ ਤੇ ਖੜ੍ਹਿਆਂ ਨੂੰ ਕੁਚਲ ਦਿੱਤਾ ਜਿਸ ਨਾਲ ਏਐਸਆਈ ਸਵਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਟਰੱਕ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Related Post