ਕੈਪਟਨ ਅਮਰਿੰਦਰ ਦੱਸਣ ਕਿ 3 ਮਹੀਨਿਆਂ ਵਿਚ ਉਹਨਾਂ ਨੇ ਕਿਹੜੇ ਕਾਨੂੰਨੀ ਵਿਕਲਪ ਵਿਚਾਰੇ ਹਨ: ਹਰਸਿਮਰਤ ਕੌਰ ਬਾਦਲ

By  Shanker Badra January 8th 2021 07:30 PM

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪੰਜਾਬ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਮਾਰ ਤੋਂ ਬਚਾਉਣ ਲਈ ਪੰਜਾਬ ਵਿਧਾਨ ਸਭਾ ਵੱਲੋਂ 80 ਦਿਨ ਪਹਿਲਾਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਨੂੰ ਲਾਗੂ ਕੀਤੇ ਜਾਣਾ ਯਕੀਨੀ ਬਣਾਉਣ ਲਈ ਕਾਨੂੰਨੀ ਵਿਕਲਪ ਵਰਤਣ ਲਈ ਹੋਰ ਕਿੰਨਾ ਚਿਰ ਉਡੀਕ ਕਰਨਗੇ ਕਿਉਂਕਿ ਰਾਜਪਾਲ ਨੇ ਇਹ ਬਿੱਲ ਅੱਗੇ ਰਾਸ਼ਟਰਪਤੀ ਕੋਲ ਭੇਜ ਦਿੱਤੇ ਹਨ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਜਾਪਦਾ ਹੈ ਕਿ ਤੁਸੀਂ ਉਸੇ ਤਰੀਕੇ ਇਹ ਭੁੱਲ ਗਏ ਹੋਰ ਕਿ ਤੁਸੀਂ ਸੂਬਾ ਵਿਧਾਨ ਸਭਾ ਵਿਚ ਤਿੰਨ ਬਿੱਲ ਪਾਸ ਕਰਵਾਉਣ ਲਈ ਪਹਿਲਕਦਮੀ ਕੀਤੀ ਸੀ ਜਿਵੇਂ ਤੁਸੀਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਵਿਧਾਨ ਸਭਾ ਵਿਚ ਮਤਾ ਪਾਸ ਕਰਵਾ ਕੇ ਭੁੱਲ ਗਏ ਸੀ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ [caption id="attachment_464643" align="aligncenter" width="300"]Asks CM to spell out what legal options he had pursued in the last nearly three month : Harsimrat Kaur Badal ਕੈਪਟਨ ਅਮਰਿੰਦਰ ਦੱਸਣ ਕਿ 3 ਮਹੀਨਿਆਂ ਵਿਚ ਉਹਨਾਂ ਨੇ ਕਿਹੜੇ ਕਾਨੂੰਨੀ ਵਿਕਲਪ ਵਿਚਾਰੇ ਹਨ : ਹਰਸਿਮਰਤ ਕੌਰ ਬਾਦਲ[/caption] ਸ੍ਰੀਮਤੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਤਿੰਨ ਬਿੱਲਾਂ, ਜਿਹਨਾਂ ਦੇ ਲਾਗੂ ਹੋਣ ਨਾਲ ਪੰਜਾਬ ਤਿੰਨ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਕੇਂਦਰੀ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਆ ਜਾਵੇਗਾ, ਦੇ ਮਾਮਲੇ ਵਿਚ ਅਪਣਾਈ ਜਾ ਰਹੀ ਹੌਲੀ ਚੱਲੋ ਦੀ ਨੀਤੀ ਤੋਂ ਲੱਗਦਾ ਹੈ ਕਿ ਉਹ ਮਾਮਲੇ ਨੂੰ ਜਾਣ ਬੁੱਝ ਕੇ ਲਟਕਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਤੁਸੀਂ ਕੇਂਦਰ ਸਰਕਾਰ ਨੂੁੰ ਖੁਸ਼ ਕਰਨ ਵਾਸਤੇ ਪੁੱਠੇ ਡਿੰਗ ਰਹੇ ਹੋ ਤੇ ਪੰਜਾਬ ਭਾਜਪਾ ਆਗੂਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਵਾਲੇ ਪੰਜਾਬੀਆਂ ’ਤੇ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਹਨ, ਉਸ ਤੋਂ ਇਹਨਾਂ ਰਿਪੋਰਟਾਂ ਨੂੰ ਬਲ ਮਿਲਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਤੁਹਾਨੂੰ ਰਿਮੋਟ ਕੰਟਰੋਲ ਨਾਲ ਚਲਾ ਰਿਹਾ ਹੈ ਜਿਸਦੇ ਕਾਰਨ ਤੁਸੀਂ ਜ਼ਿਆਦਾ ਚੰਗੇ ਜਾਣਦੇ ਹੋ। [caption id="attachment_464644" align="aligncenter" width="300"]Asks CM to spell out what legal options he had pursued in the last nearly three month : Harsimrat Kaur Badal ਕੈਪਟਨ ਅਮਰਿੰਦਰ ਦੱਸਣ ਕਿ 3 ਮਹੀਨਿਆਂ ਵਿਚ ਉਹਨਾਂ ਨੇ ਕਿਹੜੇ ਕਾਨੂੰਨੀ ਵਿਕਲਪ ਵਿਚਾਰੇ ਹਨ : ਹਰਸਿਮਰਤ ਕੌਰ ਬਾਦਲ[/caption] ਮੁੱਖ ਮੰਤਰੀ ਨੂੰ ਇਸ ਅਹਿਮ ਮਸਲੇ ਜੋ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਨਾਲ ਸਬੰਧਤ ਹੈ, ਵਿਚ ਤੁਸੀਂ ਦੋਗਲੀ ਨੀਤੀ ਨਾ ਚੱਲੋ। ਉਹਨਾਂ ਕਿਹਾ ਕਿ ਤੁਹਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਨਿਆਂ ਦੁਆਉਣ ਲਈ ਪਿਛਲੇ 80 ਦਿਨਾਂ ਵਿਚ ਕੀ ਕਾਨੂੰਨੀ ਵਿਕਲਪ ਵਿਚਾਰੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀਂ ਕੁਝ ਨਾ ਕੀਤਾ ਤਾਂ ਫਿਰ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੇ ਮਾਮਲੇ ਵਿਚ ਫੇਲ੍ਹ ਕਿਉਂ ਹੋ ਗਏ ਹੋ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਆਖਿਆ ਕਿ ਮੁੱਖ ਮੰਤਰੀ ਬਿੱਲਾਂ ’ਤੇ ਰਾਜਪਾਲ ਵੱਲੋਂ ਮਨਜ਼ੂਰੀ ਦੇਣ ਜਾਂ ਫਿਰ ਇਹ ਰਾਸ਼ਟਰਪਤੀ ਕੋਲ ਭੇਜੇ ਜਾਣ ਲਈ ਬੇਅੰਤ ਸਮੇਂ ਤੱਕ ਉਡੀਕ ਨਹੀਂ ਕਰ ਸਕਦੇ ਤੇ ਫਿਰ ਇਹ ਦਾਅਵੇ ਕਰ ਰਹੇ ਹੋ ਕਿ ਕੇਂਦਰੀ ਕਾਨੂੰਨ ਪੰਜਾਬ ਵਿਚ ਲਾਗੂ ਨਹੀਂ ਕੀਤੇ ਗਏ। ਪੜ੍ਹੋ ਹੋਰ ਖ਼ਬਰਾਂ : ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ 'ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਦਾ ਕੇਸ ਦਰਜ [caption id="attachment_464642" align="aligncenter" width="300"]Asks CM to spell out what legal options he had pursued in the last nearly three month : Harsimrat Kaur Badal ਕੈਪਟਨ ਅਮਰਿੰਦਰ ਦੱਸਣ ਕਿ 3 ਮਹੀਨਿਆਂ ਵਿਚ ਉਹਨਾਂ ਨੇ ਕਿਹੜੇ ਕਾਨੂੰਨੀ ਵਿਕਲਪ ਵਿਚਾਰੇ ਹਨ : ਹਰਸਿਮਰਤ ਕੌਰ ਬਾਦਲ[/caption] ਸ੍ਰੀਮਤੀ ਬਾਦਲ ਨੇ ਕਿਹਾ ਕਿ ਮਾਮਲੇ ਦੀ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਤੁਹਾਡੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਪ੍ਰੈਸ ਕਾਨਫਰੰਸ ਵਿਚ ਇਹ ਗੱਲ ਕਬੂਲੀ ਹੈ ਕਿ ਕੋਈ ਵੀ ਬਾਹਰੀ ਵਿਅਕਤੀ ਆ ਕੇ ਪੰਜਾਬ ਵਿਚ ਆਪਣੀ ਜਿਣਸ ਵੇਚ ਸਕਦਾ ਹੈ ਕਿਉਂਕਿ ਫਾਰਮਰਜ਼ ਪ੍ਰੋਡਿਊਸ ਟਰੇਡ ਐਂਡ ਕਾਮਰਸ ਪ੍ਰੋਮੋਸ਼ਨ ਐਂਡ ਫੈਸੀਲੀਟੇਸ਼ਨ ਐਕਟ 2020 ਸੂਬੇ ਵਿਚ ਲਾਗੂ ਹੈ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਨੇ 2017 ਵਿਚ ਏ.ਪੀ.ਐਮ.ਸੀ ਐਕਟ ਵਿਚ ਸੋਧ ਕਰ ਕੇ ਉਹੀ ਮੱਦਾਂ ਸ਼ਾਮਲ ਕੀਤੀਆਂ ਜੋ ਕੇਂਦਰੀ ਕਾਨੂੰਨਾਂ ਵਿਚ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਤੁਹਾਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਤੇ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਨੂੰ ਲਾਗੂ ਕਰਵਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕ ਰਹੇ। -PTCNews

Related Post