Sat, Jul 27, 2024
Whatsapp

17 ਸਾਲਾ ਮੁੰਡੇ ਨੇ BJP ਨੂੰ 8 ਵਾਰੀ ਪਾਈ ਵੋਟ, ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Farrukhabad Lok Sabha: ਇਥੇ 13 ਮਈ ਨੂੰ ਪਈਆਂ Lok Sabha Election 2024 ਲਈ ਚੌਥੇ ਗੇੜ ਦੀਆਂ ਵੋਟਾਂ ਦੌਰਾਨ ਇੱਕ 17 ਸਾਲਾ ਨੌਜਵਾਨ ਨੇ 8 ਵਾਰੀ ਵੋਟ ਪਾਈ। ਵਾਇਰਲ ਵੀਡੀਓ ਵਿੱਚ ਨੌਜਵਾਨ ਭਾਰਤੀ ਜਨਤਾ ਪਾਰਟੀ (BJP) ਨੂੰ ਵੋਟ ਪਾਉਂਦਾ ਵਿਖਾਈ ਦੇ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- May 20th 2024 11:05 AM -- Updated: May 20th 2024 11:09 AM
17 ਸਾਲਾ ਮੁੰਡੇ ਨੇ BJP ਨੂੰ 8 ਵਾਰੀ ਪਾਈ ਵੋਟ, ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

17 ਸਾਲਾ ਮੁੰਡੇ ਨੇ BJP ਨੂੰ 8 ਵਾਰੀ ਪਾਈ ਵੋਟ, ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

8 Times vote cast viral Video: ਉਤਰਪ੍ਰਦੇਸ਼ ਦੇ ਫਾਰੂਖਾਬਾਦ ਲੋਕ ਸਭਾ ਸੀਟ (Farrukhabad Lok Sabha) ਅਧੀਨ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਥੇ 13 ਮਈ ਨੂੰ ਪਈਆਂ Lok Sabha Election 2024 ਲਈ ਚੌਥੇ ਗੇੜ ਦੀਆਂ ਵੋਟਾਂ ਦੌਰਾਨ ਇੱਕ 17 ਸਾਲਾ ਨੌਜਵਾਨ ਨੇ 8 ਵਾਰੀ ਵੋਟ ਪਾਈ। ਵਾਇਰਲ ਵੀਡੀਓ ਵਿੱਚ ਨੌਜਵਾਨ ਭਾਰਤੀ ਜਨਤਾ ਪਾਰਟੀ (BJP) ਨੂੰ ਵੋਟ ਪਾਉਂਦਾ ਵਿਖਾਈ ਦੇ ਰਿਹਾ ਹੈ।

ਨੌਜਵਾਨ 'ਤੇ ਐਫਆਈਆਰ ਦਰਜ


ਜਾਣਕਾਰੀ ਦਿੰਦੇ ਹੋਏ ਯੂਪੀ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿਆ ਕਿ ਘਟਨਾ ਦੀ ਐਫਆਈਆਰ ਆਈਪੀਸੀ ਦੀ ਧਾਰਾ 171-ਐਫ ਅਤੇ 419, ਆਰਪੀ ਐਕਟ 951 ਦੀਆਂ ਧਾਰਾਵਾਂ 128, 132 ਅਤੇ 136 ਦੇ ਤਹਿਤ ਈਟਾ ਜ਼ਿਲ੍ਹੇ ਦੇ ਨਯਾਗਾਓਂ ਥਾਣੇ ਵਿੱਚ ਦਰਜ ਕੀਤੀ ਗਈ ਹੈ। ਵੀਡੀਓ 'ਚ ਕਈ ਵਾਰ ਵੋਟ ਪਾਉਂਦੇ ਨਜ਼ਰ ਆਏ ਵਿਅਕਤੀ ਦੀ ਪਛਾਣ ਰਾਜਨ ਸਿੰਘ ਪੁੱਤਰ ਅਨਿਲ ਸਿੰਘ ਵਾਸੀ ਪਿੰਡ ਖੀਰੀਆ ਪਮਾਰਾਂ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੋਲਿੰਗ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਨੂੰ ਸਬੰਧਤ ਪੋਲਿੰਗ ਸਟੇਸ਼ਨ ’ਤੇ ਮੁੜ ਪੋਲਿੰਗ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਯੂਪੀ ਦੇ ਬਾਕੀ ਗੇੜਾਂ ਦੇ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਵੋਟਰਾਂ ਦੀ ਸ਼ਨਾਖ਼ਤ ਸਬੰਧੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਵੀਡੀਓ ਨੂੰ ਆਪਣੇ ਟਵਿੱਟਰ ਐਕਸ 'ਤੇ 2 ਮਿੰਟ 19 ਸੈਕਿੰਡ ਦੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

ਵਾਇਰਲ ਵੀਡੀਓ ਵਿੱਚ ਮੁਲਜ਼ਮ ਵੱਖ-ਵੱਖ ਸਮੇਂ ਦੇ ਫਰਕ 'ਚ ਵੱਖ-ਵੱਖ ਆਈਡੀ ਕਾਰਡਾਂ ਨੂੰ ਵਿਖਾਉਂਦੇ ਹੋਏ ਭਾਜਪਾ ਉਮੀਦਵਾਰ ਮੁਕੇਸ਼ ਰਾਜਪੂਤ ਦੀ ਫੋਟੋ ਅਤੇ ਕਮਲ ਦੇ ਚਿੰਨ੍ਹ ਦੇ ਸਾਹਮਣੇ ਈਵੀਐਮ ਬਟਨ ਦਬਾਉਂਦੇ ਹੋਏ ਦਿਖਾਈ ਦੇ ਰਿਹਾ ਹੈ।

- PTC NEWS

Top News view more...

Latest News view more...

PTC NETWORK