Sat, Jul 27, 2024
Whatsapp

''ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...'' ਖਡੂਰ ਸਾਹਿਬ ਤੋਂ AAP ਉਮੀਦਵਾਰ ਲਾਲਜੀਤ ਭੁੱਲਰ ਦੇ ਵਿਵਾਦਤ ਬੋਲ

Laljit Bhullar Controversty: ਇਸਤੋਂ ਪਹਿਲਾਂ ਵੀ ਮੰਤਰੀ ਲਾਲਜੀਤ ਭੁੱਲਰ ਨੇ ਸਵਰਨਕਾਰ ਬਿਰਾਦਰੀ ਤੇ ਰਾਮਗੜ੍ਹੀਆਂ ਬਿਰਾਦਰੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਲਾਈਵ ਹੋ ਕੇ ਮੰਤਰੀ ਸਾਬ੍ਹ ਨੇ ਮਾਫੀ ਮੰਗੀ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਭੁੱਲ ਬਖਸ਼ਾਈ ਸੀ।

Reported by:  PTC News Desk  Edited by:  KRISHAN KUMAR SHARMA -- May 20th 2024 05:07 PM -- Updated: May 21st 2024 10:37 AM
''ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...'' ਖਡੂਰ ਸਾਹਿਬ ਤੋਂ AAP ਉਮੀਦਵਾਰ ਲਾਲਜੀਤ ਭੁੱਲਰ ਦੇ ਵਿਵਾਦਤ ਬੋਲ

''ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...'' ਖਡੂਰ ਸਾਹਿਬ ਤੋਂ AAP ਉਮੀਦਵਾਰ ਲਾਲਜੀਤ ਭੁੱਲਰ ਦੇ ਵਿਵਾਦਤ ਬੋਲ

Laljit Bhullar Controversty: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੇਠਲੀ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ, ਲੋਕ ਸਭਾ ਚੋਣਾਂ (Lok Sabha Election 2024) ਦੇ ਪ੍ਰਚਾਰ ਦੌਰਾਨ ਇਸ ਤਰ੍ਹਾਂ ਖੁੱਭੇ ਹੋਏ ਵਿਖਾਈ ਦੇ ਰਹੇ ਹਨ ਕਿ ਜਿਵੇਂ ਉਨ੍ਹਾਂ ਨੂੰ ਕੁੱਝ ਪਤਾ ਹੀ ਨਾ ਲੱਗਦਾ ਹੋਵੇ। ਆਮ ਆਦਮੀ ਪਾਰਟੀ (AAP) ਦੇ ਖਡੂਰ ਸਾਹਿਬ ਲੋਕ ਸਭਾ (Khadoor Sahib Lok Sabha) ਹਲਕੇ ਤੋਂ ਉਮੀਦਵਾਰ ਲਾਲਜੀਤ ਭੁੱਲਰ ਦੀ ਹੁਣ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ, ਜਿਸ ਵਿੱਚ ਉਹ ਵਿਵਾਦਤ ਬਿਆਨ ਦਿੰਦੇ ਨਜ਼ਰ ਆ ਰਹੇ ਹਨ। 

ਭਗਵੰਤ ਮਾਨ ਸਰਕਾਰ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇਹ ਪਹਿਲੀ ਵਾਰ ਵਿਵਾਦਤ ਬਿਆਨ ਨਹੀਂ ਹੈ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਸਵਰਨਕਾਰ ਬਿਰਾਦਰੀ ਤੇ ਰਾਮਗੜ੍ਹੀਆਂ ਬਿਰਾਦਰੀ ਨੂੰ ਲੈ ਕੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਲਾਈਵ ਹੋ ਕੇ ਮੰਤਰੀ ਸਾਬ੍ਹ ਨੇ ਮਾਫੀ ਮੰਗੀ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਭੁੱਲ ਬਖਸ਼ਾਈ ਸੀ।


ਕੀ ਬੋਲ੍ਹੇ ਲਾਲਜੀਤ ਭੁੱਲਰ

ਹੁਣ ਇਸ ਵੀਡੀਓ ਵਿੱਚ ਮੰਤਰੀ ਸਾਬ੍ਹ, ਫਿਰ ਵਿਵਾਦਤ ਬੋਲ ਬੋਲਦੇ ਨਜ਼ਰ ਆ ਰਹੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਾਲਜੀਤ ਭੁੱਲਰ ਇਸ ਵਿੱਚ ਕਹਿੰਦੇ ਵੇਖੇ ਜਾ ਸਕਦੇ ਹਨ ਕਿ, ''ਲੋਕਾਂ ਦੀ ਕੋਈ ਕਦਰ ਨਹੀਂ...ਤੇ ਸਾਧ ਸੰਗਤ ਪੱਟੀ ਹਲਕੇ ਨੂੰ...ਗੁਰੂ ਨਾਨਕ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ...ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਣ ਬਖਸ਼ਿਆ ਹੈ...ਇਹ ਬੜਾ ਵੱਡਾ ਮਾਣ ਬਖਸ਼ਿਆ ਹੈ।''

ਲਾਲਜੀਤ ਭੁੱਲਰ ਦੀ ਇਹ ਵੀਡੀਓ ਇੱਕ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾਂਦੇ ਸਮੇਂ ਦੀ ਹੈ, ਜਿਸ ਵਿੱਚ ਉਹ ਗੁਰੂ ਨਾਨਕ ਦੇਵ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਜੋੜਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਸਤੋਂ ਪਹਿਲਾਂ ਭਾਜਪਾ ਆਗੂ ਹੰਸ ਰਾਜ ਹੰਸ ਨੇ ਕਿਸਾਨਾਂ ਵੱਲੋਂ ਵਿਰੋਧ 'ਤੇ ਕਿਸਾਨਾਂ ਨੂੰ ਧਮਕੀ ਦਿੰਦਿਆਂ ਖੁਦ ਨੂੰ ਅਰਜੁਨ ਦੱਸਿਆ ਸੀ ਕਿ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨ ਲੈ ਕੇ ਲੈ ਕੇ ਆਉਣ ਵਾਲੇ ਇੱਕ ਭਾਜਪਾ ਵਰਕਰ ਨੂੰ ਭਗਵਾਨ ਸ਼੍ਰੀ ਕਿਸ਼ਨ ਦੱਸਿਆ ਸੀ।

ਉਧਰ, ਇਸ ਵੀਡੀਓ 'ਤੇ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ 'ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕਿ ਆਪ ਉਮੀਦਵਾਰ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਨੋਟ: ਇਸ ਵੀਡੀਓ ਸਬੰਧੀ ਪੀਟੀਸੀ ਨਿਊਜ਼ ਕੋਈ ਪੁਸ਼ਟੀ ਨਹੀਂ ਕਰਦਾ ਹੈ।

- PTC NEWS

Top News view more...

Latest News view more...

PTC NETWORK