Fri, Dec 19, 2025
Whatsapp

Lok Sabha Polls 2024 Phase 5 LIVE UPDATES: ਸ਼ਾਮ 5 ਵਜੇ ਤੱਕ 56.68 ਫੀਸਦੀ ਹੋਈ ਵੋਟਿੰਗ , ਜਾਣੋ ਯੂਪੀ ਦਾ ਹਾਲ

Lok Sabha Polls 2024 Phase 5 LIVE UPDATES: 5ਵੇਂ ਗੇੜ ਲਈ 8 ਰਾਜਾਂ ਅਤੇ ਯੂ.ਟੀ. ਦੇ 49 ਲੋਕ ਸਭਾਵਾਂ ਲਈ ਲੋਕ ਆਪਣੀ ਵੋਟ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਤਿਆਰੀ ਪੂਰੀ ਤਹਿਤ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।

Reported by:  PTC News Desk  Edited by:  KRISHAN KUMAR SHARMA -- May 20th 2024 07:00 AM -- Updated: May 20th 2024 06:19 PM
Lok Sabha Polls 2024 Phase 5 LIVE UPDATES: ਸ਼ਾਮ 5 ਵਜੇ ਤੱਕ 56.68 ਫੀਸਦੀ ਹੋਈ ਵੋਟਿੰਗ , ਜਾਣੋ ਯੂਪੀ ਦਾ ਹਾਲ

Lok Sabha Polls 2024 Phase 5 LIVE UPDATES: ਸ਼ਾਮ 5 ਵਜੇ ਤੱਕ 56.68 ਫੀਸਦੀ ਹੋਈ ਵੋਟਿੰਗ , ਜਾਣੋ ਯੂਪੀ ਦਾ ਹਾਲ

  • 06:19 PM, May 20 2024
    ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ, ਸ਼ਾਮ 5 ਵਜੇ ਤੱਕ 56.68 ਫੀਸਦੀ ਵੋਟਾਂ ਪਈਆਂ

    ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਅੰਕੜਿਆਂ ਅਨੁਸਾਰ ਸ਼ਾਮ 5 ਵਜੇ ਤੱਕ 56.68 ਫੀਸਦੀ ਵੋਟਾਂ ਪਈਆਂ। ਜੇਕਰ ਅਸੀਂ ਸੂਬਿਆਂ 'ਤੇ ਨਜ਼ਰ ਮਾਰੀਏ ਤਾਂ ਮਹਾਰਾਸ਼ਟਰ 'ਚ ਹੁਣ ਤੱਕ ਸਭ ਤੋਂ ਘੱਟ ਵੋਟਿੰਗ ਹੋਈ ਹੈ, ਜਦਕਿ ਲੱਦਾਖ, ਝਾਰਖੰਡ, ਉੜੀਸਾ ਅਜਿਹੇ ਰਾਜ ਹਨ ਜਿੱਥੇ 60 ਫੀਸਦੀ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਵੋਟਿੰਗ ਫੀਸਦੀ ਸਭ ਤੋਂ ਜ਼ਿਆਦਾ ਹੈ, ਜਿੱਥੇ ਸ਼ਾਮ 5 ਵਜੇ ਤੱਕ 73 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।


    ਬਿਹਾਰ 52.35%

    ਜੰਮੂ ਅਤੇ ਕਸ਼ਮੀਰ: 54.21%

    ਝਾਰਖੰਡ 61.90%

    ਲੱਦਾਖ 67.15%

    ਮਹਾਰਾਸ਼ਟਰ 48.66%

    ਓਡੀਸ਼ਾ 60.55%

    ਉੱਤਰ ਪ੍ਰਦੇਸ਼ 55.80%

    ਪੱਛਮੀ ਬੰਗਾਲ 73.00 %

  • 04:51 PM, May 20 2024
    ਵੋਟ ਪਾਉਣ ਗਈ Gauahar Khan ਨਾਲ ਹੋਈ ਮਾੜੀ ! LIVE ਹੋ ਕੱਢਿਆ ਆਪਣਾ ਗੁੱਸਾ


  • 04:32 PM, May 20 2024
    ਪੱਛਮੀ ਬੰਗਾਲ ਵਿੱਚ ਦੁਪਹਿਰ 3 ਵਜੇ ਤੱਕ ਸਭ ਤੋਂ ਵੱਧ ਹੋਈ ਵੋਟਿੰਗ

    ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ 'ਚ 49 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੁਪਹਿਰ 3 ਵਜੇ ਤੱਕ ਕਰੀਬ 47.53 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੱਛਮੀ ਬੰਗਾਲ 'ਚ ਸਭ ਤੋਂ ਵੱਧ 62.72 ਫੀਸਦੀ ਅਤੇ ਮਹਾਰਾਸ਼ਟਰ 'ਚ ਸਭ ਤੋਂ ਘੱਟ 38.77 ਫੀਸਦੀ ਮਤਦਾਨ ਹੋਇਆ।

  • 02:13 PM, May 20 2024
    ਦੁਪਹਿਰ 1 ਵਜੇ ਤੱਕ ਕਿੱਥੇ ਅਤੇ ਕਿੰਨੀ ਵੋਟਿੰਗ ਹੋਈ

    ਚੋਣ ਕਮਿਸ਼ਨ ਮੁਤਾਬਕ ਦੁਪਹਿਰ 1 ਵਜੇ ਤੱਕ ਪੰਜਵੇਂ ਗੇੜ 'ਚ ਕਰੀਬ 36.73 ਫੀਸਦੀ ਵੋਟਿੰਗ ਹੋ ਚੁੱਕੀ ਹੈ। ਪੱਛਮੀ ਬੰਗਾਲ ਵਿੱਚ 48.41 ਫੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਬਿਹਾਰ ਵਿੱਚ 34.62%, ਜੰਮੂ-ਕਸ਼ਮੀਰ ਵਿੱਚ 34.79%, ਝਾਰਖੰਡ ਵਿੱਚ 41.89%, ਲੱਦਾਖ ਵਿੱਚ 52.02%, ਮਹਾਰਾਸ਼ਟਰ ਵਿੱਚ 27.78%, ਓਡੀਸ਼ਾ ਵਿੱਚ 35.31%, ਯੂਪੀ ਵਿੱਚ 39.55% ਵੋਟਿੰਗ ਹੋਈ।

  • 01:01 PM, May 20 2024
    ਜਾਵੇਦ ਅਖ਼ਤਰ, ਸ਼ਬਾਨਾ ਆਜ਼ਮੀ, ਇਮਰਾਨ ਹਾਸ਼ਮੀ ਤੇ ਅਨਿਲ ਕਪੂਰ ਨੇ ਪਾਈ ਵੋਟ

    ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਗੀਤਕਾਰ ਜਾਵੇਦ ਅਖਤਰ ਅਤੇ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੀ ਵੋਟ ਪਾਈ। ਜਾਵੇਦ ਅਖਤਰ ਨੇ ਕਿਹਾ, 'ਕੋਈ ਸੁਨੇਹਾ ਨਹੀਂ, ਵੋਟ ਪਾ ਕੇ ਘਰ ਜਾਓ...' ਜਦਕਿ ਸ਼ਬਾਨਾ ਆਜ਼ਮੀ ਨੇ ਕਿਹਾ, 'ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਵੋਟ ਜ਼ਰੂਰ ਕਰੋ'।

    ਆਪਣੀ ਵੋਟ ਪਾਉਣ ਤੋਂ ਬਾਅਦ ਅਭਿਨੇਤਾ ਅਨਿਲ ਕਪੂਰ ਨੇ ਕਿਹਾ, 'ਮੈਂ ਆਪਣੀ ਵੋਟ ਪਾ ਦਿੱਤੀ ਹੈ। ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ।'


    ਇਨ੍ਹਾਂ ਤੋਂ ਇਲਾਵਾ ਹੁਣ ਤੱਕ ਅਨੁਪਮ ਖੇਰ, ਮਨੋਜ ਵਾਜਪਾਈ, ਗੋਵਿੰਦਾ, ਸੁਰੇਸ਼ ਉਬਰਾਏ, ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਵੀ ਵੋਟ ਪਾਈ।

  • 12:51 PM, May 20 2024
    ਹਾਵੜਾ 'ਚ 2 ਥਾਵਾਂ 'ਤੇ ਹਿੰਸਾ

    ਪੱਛਮੀ ਬੰਗਾਲ ਵਿੱਚ ਪੰਜਵੇਂ ਪੜਾਅ ਦੀ ਵੋਟਿੰਗ ਦੌਰਾਨ ਹਾਵੜਾ ਜ਼ਿਲ੍ਹੇ ਦੇ ਉਲੂਬੇਰੀਆ ਅਤੇ ਸਾਲਕੀਆ ਵਿੱਚ ਵੀ ਝੜਪਾਂ ਹੋਈਆਂ। ਉਲੂਬੇਰੀਆ 'ਚ ਭਾਜਪਾ ਦੇ ਇਕ ਸਥਾਨਕ ਨੇਤਾ ਦੇ ਭਤੀਜੇ 'ਤੇ ਹਮਲਾ ਕੀਤਾ ਗਿਆ, ਉਥੇ ਹੀ ਸਾਲਕੀਆ 'ਚ ਸੀ.ਪੀ.ਆਈ.ਐਮ. ਪਾਰਟੀ ਦਫਤਰ 'ਚ ਭੰਨ-ਤੋੜ ਕੀਤੀ ਗਈ।

  • 12:28 PM, May 20 2024
    11 ਵਜੇ ਤੱਕ 23.66% ਮਤਦਾਨ, ਪੱਛਮੀ ਬੰਗਾਲ 'ਚ ਸਭ ਤੋਂ ਵੱਧ ਵੋਟਿੰਗ

    ਪੰਜਵੇਂ ਪੜਾਅ ਦੀਆਂ ਚੋਣਾਂ ਵਿੱਚ ਸਵੇਰੇ 11 ਵਜੇ ਤੱਕ 23.66% ਮਤਦਾਨ ਦਰਜ ਕੀਤਾ ਗਿਆ

    ਬਿਹਾਰ 21.11%

    ਜੰਮੂ ਅਤੇ ਕਸ਼ਮੀਰ 21.37%

    ਝਾਰਖੰਡ 26.18%

    ਲੱਦਾਖ 27.87%

    ਮਹਾਰਾਸ਼ਟਰ 15.93%

    ਓਡੀਸ਼ਾ 21.07%

    ਉੱਤਰ ਪ੍ਰਦੇਸ਼ 27.76%

    ਪੱਛਮੀ ਬੰਗਾਲ 32.70%

  • 12:27 PM, May 20 2024
    ਜਾਵੇਦ ਅਖਤਰ ਅਤੇ ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੀ ਵੋਟ ਪਾਈ

    ਲੋਕ ਸਭਾ ਚੋਣਾਂ ਦੇ 5ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਗੀਤਕਾਰ ਜਾਵੇਦ ਅਖਤਰ ਅਤੇ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਆਪਣੀ ਵੋਟ ਪਾਈ। ਜੈਵੇਗ ਅਖਤਰ ਨੇ ਕਿਹਾ, 'ਕੋਈ ਸੁਨੇਹਾ ਨਹੀਂ, ਘਰ ਜਾ ਕੇ ਵੋਟ ਪਾਓ...' ਜਦਕਿ ਸ਼ਬਾਨਾ ਆਜ਼ਮੀ ਨੇ ਕਿਹਾ, 'ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਵੋਟ ਜ਼ਰੂਰ ਕਰੋ'।

  • 12:23 PM, May 20 2024
    ਪੱਛਮ ਬੰਗਾਲ 'ਚ ਭਾਜਪਾ ਦੇ ਲਾਕੇਟ ਚੈਟਰਜੀ ਦੀ ਪੋਲਿੰਗ ਬੂਥ 'ਤੇ ਵਿਅਕਤੀ ਨਾਲ ਝੜਪ

    ਹੁਗਲੀ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ ਦਸਘਰਾ ਹਾਈ ਸਕੂਲ ਦੇ ਪੋਲਿੰਗ ਬੂਥ 'ਤੇ ਭਾਜਪਾ ਦੇ ਸੰਸਦ ਮੈਂਬਰ ਅਤੇ ਹੁਗਲੀ ਤੋਂ ਉਮੀਦਵਾਰ ਲਾਕੇਟ ਚੈਟਰਜੀ ਅਤੇ ਪੋਲਿੰਗ ਏਜੰਟ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵਿਚਾਲੇ ਬਹਿਸ ਹੋ ਗਈ। ਲਾਕੇਟ ਚੈਟਰਜੀ ਨੇ ਦੋਸ਼ ਲਾਇਆ ਕਿ ਉਹ ਟੀਐਮਸੀ ਦਾ ਏਜੰਟ ਹੈ। ਬਾਅਦ ਵਿੱਚ ਉਹ ਵਿਅਕਤੀ ਨੂੰ ਪੋਲਿੰਗ ਬੂਥ ਤੋਂ ਬਾਹਰ ਲੈ ਗਈ।

  • 12:06 PM, May 20 2024
    ਗਾਇਕ ਕੈਲਾਸ਼ ਖੇਰ ਨੇ ਲੋਕਾਂ ਨੂੰ ਕੀਤੀ ਅਪੀਲ

    ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ 'ਚ ਆਪਣੀ ਵੋਟ ਭੁਗਤਾਉਣ ਤੋਂ ਬਾਅਦ ਪ੍ਰਸਿੱਧ ਗਾਇਕ ਕੈਲਾਸ਼ ਖੇਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਭਾਰਤ ਬਦਲ ਰਿਹਾ ਅਤੇ ਇਸ ਲਈ ਤੁਸੀ ਜ਼ਿੰਮੇਵਾਰ ਹੋ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਗੇ ਵੀ ਰਾਸ਼ਟਰ ਹਿਤ 'ਚ ਕੰਮ ਕਰਦੇ ਹੋਏ ਵੋਟ ਪਾਉਂਦੇ ਰਹੇ।

  • 12:00 PM, May 20 2024
    ਦਿਓਲ ਪਰਿਵਾਰ ਸਮੇਤ ਸੁਨੀਲ ਸ਼ੈਟੀ, ਪਰੇਸ਼ ਰਾਵਲ ਅਤੇ ਰਣਦੀਪ ਹੁੱਡਾ ਨੇ ਪਾਈ ਵੋਟ

    ਅਭਿਨੇਤਰੀ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ, ਉਸਦੀ ਬੇਟੀ ਅਤੇ ਅਭਿਨੇਤਰੀ ਈਸ਼ਾ ਦਿਓਲ ਨੇ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਦਿੱਗਜ ਅਭਿਨੇਤਾ ਧਰਮਿੰਦਰ ਨੇ ਵੀ ਆਪਣੀ ਵੋਟ ਪਾਈ ਹੈ।

    ਅਭਿਨੇਤਾ ਸੁਨੀਲ ਸ਼ੈੱਟੀ ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ ਆਪਣੀ ਵੋਟ ਪਾਉਣ ਲਈ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਪਹੁੰਚੇ।

    ਅਭਿਨੇਤਾ ਰਣਦੀਪ ਹੁੱਡਾ ਨੇ ਕਿਹਾ ਕਿ 'ਲੋਕਤੰਤਰ 'ਚ ਤੁਹਾਨੂੰ ਵੋਟਿੰਗ ਰਾਹੀਂ ਆਪਣੇ ਅਤੇ ਆਪਣੇ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ ਦਾ ਅਧਿਕਾਰ ਹੈ। ਤੁਹਾਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ... ਲੋਕਤੰਤਰ ਦੇ ਇਸ ਜਸ਼ਨ ਵਿੱਚ ਹਿੱਸਾ ਲਓ ਅਤੇ ਵੋਟ ਕਰੋ।

    ਦਿੱਗਜ ਅਦਾਕਾਰ ਪਰੇਸ਼ ਰਾਵਲ ਨੇ ਮੁੰਬਈ ਵਿੱਚ ਆਪਣੀ ਵੋਟ ਪਾਈ, "ਵੋਟ ਨਾ ਦੇਣ ਵਾਲਿਆਂ" ਲਈ ਸਜ਼ਾ ਦਾ ਸੁਝਾਅ ਦਿੱਤਾ।

  • 11:52 AM, May 20 2024
    ਪੱਛਮੀ ਬੰਗਾਲ ਵਿੱਚ ਵੋਟਿੰਗ ਦੌਰਾਨ ਹਿੰਸਾ

    ਪੱਛਮੀ ਬੰਗਾਲ ਵਿੱਚ ਸਵੇਰੇ 9 ਵਜੇ ਤੱਕ 15.3 ਫੀਸਦੀ ਵੋਟਿੰਗ ਦਰਜ ਕੀਤੀ ਗਈ। ਕਈ ਥਾਵਾਂ 'ਤੇ ਝੜਪਾਂ ਦੀਆਂ ਵੀ ਖ਼ਬਰਾਂ ਹਨ। ਸੱਤ ਸੀਟਾਂ 'ਤੇ ਚੱਲ ਰਹੀ ਵੋਟਿੰਗ ਦੌਰਾਨ ਹੁਗਲੀ ਦੇ ਅਰਾਮਬਾਗ 'ਚ ਭਾਜਪਾ ਵਰਕਰਾਂ ਨੇ ਟੀਐੱਮਸੀ ਦੇ ਇਕ ਨੇਤਾ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਖਾਨਕੂਲ ਵਿੱਚ ਵੀ ਵਰਕਰਾਂ ਵਿੱਚ ਝੜਪ ਹੋਈ। ਹਾਵੜਾ ਜ਼ਿਲੇ ਦੇ ਉਲੂਬੇਰੀਆ ਅਤੇ ਸਾਲਕੀਆ 'ਚ ਭਾਜਪਾ ਅਤੇ ਟੀਐੱਮਸੀ ਨੇਤਾਵਾਂ ਵਿਚਾਲੇ ਝੜਪਾਂ ਹੋਈਆਂ।

  • 10:31 AM, May 20 2024
    CM ਏਕਨਾਥ ਸ਼ਿੰਦੇ ਤੇ ਕੇਂਦਰੀ ਮੰਤਰੀ ਨਿਤਿਆਨੰਦ ਨੇ ਪਾਈ ਵੋਟ

    ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਠਾਣੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਥੇ ਹੀ, ਕੇਂਦਰੀ ਮੰਤਰੀ ਅਤੇ ਬਿਹਾਰ ਦੀ ਉਜਿਆਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨਿਤਿਆਨੰਦ ਰਾਏ ਨੇ ਵੋਟ ਪਾਉਣ ਉਪਰੰਤ ਜਿੱਤ ਦਾ ਦਾਅਵਾ ਕੀਤਾ।

  • 10:26 AM, May 20 2024
    ਕੇਂਦਰੀ ਮੰਤਰੀ ਰਾਜਨਾਥ ਨੇ ਲਖਨਊ 'ਚ ਪਾਈ ਵੋਟ

    ਰੱਖਿਆ ਮੰਤਰੀ ਅਤੇ ਉੱਤਰ ਪ੍ਰਦੇਸ਼ ਦੀ ਲਖਨਊ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਨੇ ਲਖਨਊ ਵਿੱਚ ਇੱਕ ਪੋਲਿੰਗ ਬੂਥ 'ਤੇ ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਈ।

  • 10:09 AM, May 20 2024
    9 ਵਜੇ ਤੱਕ 10.28 ਫੀਸਦੀ ਵੋਟਿੰਗ ਹੋਈ

    ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ 'ਚ ਸਵੇਰੇ 9 ਵਜੇ ਤੱਕ 10.28 ਫੀਸਦੀ ਵੋਟਿੰਗ ਹੋ ਚੁੱਕੀ ਹੈ। ਬਿਹਾਰ 'ਚ 8.86 ਫੀਸਦੀ, ਜੰਮੂ-ਕਸ਼ਮੀਰ 'ਚ 7.63 ਫੀਸਦੀ, ਝਾਰਖੰਡ 'ਚ 11.68 ਫੀਸਦੀ, ਲੱਦਾਖ 'ਚ 10.51 ਫੀਸਦੀ, ਮਹਾਰਾਸ਼ਟਰ 'ਚ 6.33, ਓਡੀਸ਼ਾ 'ਚ 6.87 ਫੀਸਦੀ ਅਤੇ ਪੱਛਮੀ ਬੰਗਾਲ 'ਚ 15.35 ਫੀਸਦੀ ਵੋਟਿੰਗ ਹੋਈ।

  • 10:08 AM, May 20 2024
    ਅਦਾਕਾਰਾ ਅਨੀਤਾ ਰਾਜ ਨੇ ਭੂਗਤਾਈ ਵੋਟ

    ਅਦਾਕਾਰਾ ਅਨੀਤਾ ਰਾਜ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਅਮਿੱਟ ਸਿਆਹੀ ਦਾ ਨਿਸ਼ਾਨ ਦਿਖਾਉਂਦੀ ਹੋਈ।


  • 10:03 AM, May 20 2024
    ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕੀਤੀ ਵੋਟਰਾਂ ਨੂੰ ਅਪੀਲ

    ਉੜੀਸਾ: ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸੁੰਦਰਗੜ੍ਹ ਲੋਕ ਸਭਾ ਸੀਟ ਤੋਂ ਬੀਜੇਡੀ ਉਮੀਦਵਾਰ ਦਿਲੀਪ ਟਿਰਕੀ ਦਾ ਕਹਿਣਾ ਹੈ, ''ਮੈਂ ਸੁੰਦਰਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬਾਹਰ ਆ ਕੇ ਆਪਣੀ ਵੋਟ ਪਾਉਣ। ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਉਨ੍ਹਾਂ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ... ਲੋਕਾਂ ਵਿੱਚ ਜੋ ਉਤਸ਼ਾਹ ਹੈ, ਮੈਂ ਕਹਿ ਸਕਦਾ ਹਾਂ ਕਿ ਇੱਥੇ ਵੋਟਿੰਗ ਪ੍ਰਤੀਸ਼ਤ ਵਧੇਗੀ..."

  • 09:58 AM, May 20 2024
    ਜ਼ਿਮਨੀ ਚੋਣ 'ਚ 6.99 ਫੀਸਦੀ ਵੋਟਿੰਗ

    ਉੜੀਸਾ 'ਚ ਵਿਧਾਨ ਸਭਾ ਚੋਣਾਂ 'ਚ ਰਾਤ 9 ਵਜੇ ਤੱਕ 6.99 ਫੀਸਦੀ ਵੋਟਿੰਗ ਹੋਈ। ਇਸ ਤੋਂ ਇਲਾਵਾ ਝਾਰਖੰਡ ਦੀ ਗੰਡੇ ਸੀਟ 'ਤੇ ਵਿਧਾਨ ਸਭਾ ਉਪ ਚੋਣ 'ਚ ਰਾਤ 9 ਵਜੇ ਤੱਕ 10.37 ਫੀਸਦੀ ਅਤੇ ਲਖਨਊ ਪੂਰਬੀ ਵਿਧਾਨ ਸਭਾ ਉਪ ਚੋਣ 'ਚ 10.88 ਫੀਸਦੀ ਵੋਟਾਂ ਪਈਆਂ।

  • 08:49 AM, May 20 2024
    ਰਾਜਕੁਮਾਰ ਰਾਓ, ਸਾਨਿਆ ਤੇ ਜਾਹਨਵੀ ਕਪੂਰ ਨੇ ਪਾਈ ਵੋਟ

    ਮਹਾਰਾਸ਼ਟਰ 'ਚ ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ, ਅਦਾਕਾਰਾ ਸਾਨਿਆ ਮਲਹੋਤਰਾ ਅਤੇ ਅਦਾਕਾਰਾ ਜਾਹਨਵੀ ਕਪੂਰ ਨੇ ਮੁੰਬਈ 'ਚ ਵੋਟ ਪਾਉਣ ਤੋਂ ਬਾਅਦ ਉਂਗਲ ਦਾ ਨਿਸ਼ਾਨ ਵਿਖਾਇਆ। ਇਸ ਮੌਕੇ ਰਾਜ ਕੁਮਾਰ ਰਾਓ ਨੇ ਕਿਹਾ, ''ਇਹ ਸਾਡੇ ਦੇਸ਼ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ, ਸਾਨੂੰ ਵੋਟ ਪਾਉਣੀ ਚਾਹੀਦੀ ਹੈ।

  • 08:45 AM, May 20 2024
    ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਪਿਯੂਸ਼ ਗੋਇਲ ਨੇ ਪਰਿਵਾਰ ਸਮੇਤ ਪਾਈ ਵੋਟ

    ਆਪਣੀ ਵੋਟ ਪਾਉਣ ਤੋਂ ਬਾਅਦ, ਕੇਂਦਰੀ ਮੰਤਰੀ ਅਤੇ ਮੁੰਬਈ ਉੱਤਰੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ, ਪਿਯੂਸ਼ ਗੋਇਲ ਕਹਿੰਦੇ ਹਨ, "ਇਸ ਚੋਣ ਨੇ ਮੈਨੂੰ ਕਈ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੁੰਬਈਕਰ ਹੋਣ ਦੇ ਨਾਤੇ, ਲੋਕਾਂ ਨੇ ਜਿਸ ਤਰ੍ਹਾਂ ਮੇਰੀ ਮੇਜ਼ਬਾਨੀ ਕੀਤੀ ਹੈ ਉਹ ਇੱਕ ਸ਼ਾਨਦਾਰ ਅਹਿਸਾਸ ਹੈ...ਮੇਰੇ ਪਰਿਵਾਰਕ ਮੈਂਬਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵਿਦੇਸ਼ ਤੋਂ ਆਏ ਹਨ..."

  • 08:23 AM, May 20 2024
    ਅੰਬਾਨੀ ਨੇ ਮੁੰਬਈ 'ਚ ਪਾਈ ਵੋਟ

    ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ ਉਦਯੋਗਪਤੀ ਅਨਿਲ ਅੰਬਾਨੀ ਨੇ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।

  • 08:20 AM, May 20 2024
    ਵਿਕਸਿਤ ਤੇ ਮਜ਼ਬੂਤ ਭਾਰਤ ਨੂੰ ਵੇਖ ਕੇ ਵੋਟ ਪਾਓ: ਅਕਸ਼ੈ ਕੁਮਾਰ

    ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, "...ਮੈਂ ਚਾਹੁੰਦਾ ਹਾਂ ਕਿ ਮੇਰਾ ਭਾਰਤ ਵਿਕਸਿਤ ਅਤੇ ਮਜ਼ਬੂਤ ​​ਹੋਵੇ। ਮੈਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਈ ਹੈ। ਭਾਰਤ ਨੂੰ ਉਸ ਨੂੰ ਵੋਟ ਦੇਣਾ ਚਾਹੀਦਾ ਹੈ ਜੋ ਉਹ ਸਹੀ ਸਮਝਦੇ ਹਨ...ਮੈਨੂੰ ਲੱਗਦਾ ਹੈ ਕਿ ਵੋਟਰਾਂ ਦੀ ਵੋਟਿੰਗ ਚੰਗੀ ਹੋਵੇਗੀ..."

  • 08:17 AM, May 20 2024
    ਅਦਾਕਾਰ ਫਰਖਾਨ ਅਖਤਾਰ ਤੇ ਜ਼ੋਇਆ ਅਖਤਰ ਨੇ ਮੁੰਬਈ 'ਚ ਪਾਈ ਵੋਟ

    ਅਭਿਨੇਤਾ ਫਰਹਾਨ ਅਖਤਰ ਅਤੇ ਨਿਰਦੇਸ਼ਕ ਜ਼ੋਇਆ ਅਖਤਰ ਨੇ ਮਹਾਰਾਸ਼ਟਰ 'ਚ ਮੁੰਬਈ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਸਿਆਹੀ ਲੱਗੀ ਉਂਗਲਾਂ ਦਿਖਾਉਂਦੇ ਹੋਏ।

  • 08:16 AM, May 20 2024
    ਮਾਇਆਵਤੀ ਨੇ ਲਖਨਊ 'ਚ ਪਾਈ ਵੋਟ

    ਬਸਪਾ ਪ੍ਰਧਾਨ ਮਾਇਆਵਤੀ ਨੇ ਲਖਨਊ 'ਚ ਵੋਟ ਪਾਈ। ਉਨ੍ਹਾਂ ਇਸ ਮੌਕੇ ਕਿਹਾ ਕਿ ਉਹ ਬਦਲਾਅ ਦੀ ਉਮੀਦ ਕਰਦੇ ਹਨ।

Lok Sabha Polls 2024 Phase 5 LIVE UPDATES: ਲੋਕ ਸਭਾ ਚੋਣਾਂ 2024 ਲਈ ਹੁਣ ਤੱਕ 4 ਪੜ੍ਹਾਵਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ ਅਤੇ 20 ਮਈ ਨੂੰ 5ਵੇਂ ਗੇੜ ਲਈ ਵੋਟਾਂ ਪੈਣਗੀਆਂ। ਇਸ ਪੜ੍ਹਾਅ 'ਚ 8 ਰਾਜਾਂ ਅਤੇ ਯੂ.ਟੀ. ਦੇ 49 ਲੋਕ ਸਭਾਵਾਂ ਲਈ ਲੋਕ ਆਪਣੀ ਵੋਟ ਦੀ ਵਰਤੋਂ ਕਰਨਗੇ। ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਤਿਆਰੀ ਪੂਰੀ ਤਹਿਤ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।

ਪੰਜਵੇਂ ਪੜਾਅ ਤਹਿਤ 8 ਰਾਜਾਂ ਦੀਆਂ 49 ਲੋਕ ਸਭਾਵਾਂ ਵਿੱਚ ਬਿਹਾਰ ਦੀਆਂ 5 ਸੀਟਾਂ, ਝਾਰਖੰਡ ਦੀਆਂ 3 ਸੀਟਾਂ, ਮਹਾਰਾਸ਼ਟਰ ਦੀਆਂ 13 ਸੀਟਾਂ, ਓਡੀਸ਼ਾ ਦੀਆਂ 5 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਪੱਛਮੀ ਬੰਗਾਲ ਵਿੱਚ 7, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 1-1 ਸੀਟਾਂ 'ਤੇ ਵੋਟਿੰਗ ਹੋਵੇਗੀ, ਜਿਸ ਲਈ ਕੁੱਲ 695 ਉਮੀਦਵਾਰ ਚੋਣ ਮੈਦਾਨ 'ਚ ਹਨ।


ਇਸ ਗੇੜ 'ਚ ਪਾਰਟੀਆਂ ਦੇ ਜਿਨ੍ਹਾਂ ਵੱਡੇ ਦਿੱਗਜ਼ਾਂ ਦੀ ਇੱਜ਼ਤ ਦਾਅ 'ਤੇ ਲੱਗੀ ਹੈ, ਉਨ੍ਹਾਂ ਵਿੱਚ ਰਾਹੁਲ ਗਾਂਧੀ, ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਕਰਨ ਭੂਸ਼ਣ ਸਿੰਘ, ਉਮਰ ਅਬਦੁੱਲਾ, ਪੀਯੂਸ਼ ਗੋਇਲ, ਕਿਸ਼ੋਰੀ ਲਾਲ ਸ਼ਰਮਾ, ਰੋਹਿਣੀ ਅਚਾਰੀਆ, ਉੱਜਵਲ ਨਿਕਮ ਅਤੇ ਵਰਸ਼ਾ ਗਾਇਕਵਾੜ ਸ਼ਾਮਲ ਹਨ।

ਦੱਸ ਦਈਏ ਕਿ ਹੁਣ ਤੱਕ ਲੋਕ ਸਭਾ ਚੋਣਾਂ 2024 ਦੇ 7 ਪੜ੍ਹਾਵਾਂ ਵਿੱਚੋਂ 4 ਪੜ੍ਹਾਅ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਵੋਟਾਂ 19 ਅਪ੍ਰੈਲ, 26 ਅਪ੍ਰੈਲ, 7 ਮਈ ਅਤੇ 13 ਮਈ ਪੈ ਚੁੱਕੀਆਂ ਹਨ, ਜਦਕਿ ਹੁਣ ਅਗਲੇ ਤਿੰਨ ਪੜਾਵਾਂ ਲਈ 20 ਮਈ, 27 ਮਈ ਅਤੇ 1 ਜੂਨ ਵੋਟਾਂ ਪੈਣਗੀਆਂ। 4 ਜੂਨ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜੇ ਐਲਾਨੇ ਜਾਣਗੇ।

- PTC NEWS

Top News view more...

Latest News view more...

PTC NETWORK
PTC NETWORK