ਮਨੀਪੁਰ : ਸੈਨਾ ਦੇ ਕਾਫਲੇ 'ਤੇ ਅੱਤਵਾਦੀ ਹਮਲਾ , ਕਰਨਲ ਸਮੇਤ 5 ਜਵਾਨ ਸ਼ਹੀਦ, ਪਰਿਵਾਰ ਦੇ 2 ਮੈਂਬਰਾਂ ਦੀ ਮੌਤ

By  Shanker Badra November 13th 2021 03:36 PM -- Updated: November 13th 2021 03:40 PM

ਮਨੀਪੁਰ : ਮਨੀਪੁਰ 'ਚ ਫੌਜ ਦੀ ਟੁਕੜੀ 'ਤੇ ਆਈਡੀ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਟੁਕੜੀ 'ਤੇ ਘਾਤ ਲਗਾ ਕੇ ਬੈਠੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਅਸਾਮ ਰਾਈਫਲਜ਼ ਦੇ ਸੀਓ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਇਸ ਹਮਲੇ 'ਚ ਅਧਿਕਾਰੀ ਦੇ ਪਰਿਵਾਰ ਦੇ 2 ਮੈਂਬਰਾਂ ਦੀ ਵੀ ਮੌਤ ਹੋ ਗਈ ਹੈ।

ਮਣੀਪੁਰ 'ਚ ਅੱਤਵਾਦੀਆਂ ਨੇ ਫ਼ੌਜ ਦੇ ਕਾਫਲੇ 'ਤੇ ਕੀਤਾ ਅੱਤਵਾਦੀ ਹਮਲਾ, ਪਰਿਵਾਰ ਸਮੇਤ ਅਧਿਕਾਰੀ ਸ਼ਹੀਦ

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਮਣੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਸਿੰਘਾਤ ਵਿੱਚ ਹੋਇਆ। ਅੱਤਵਾਦੀਆਂ ਨੇ ਇੱਥੇ ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਦੇ ਕਾਫਲੇ 'ਤੇ ਹਮਲਾ ਕੀਤਾ। ਕਾਫ਼ਲੇ ਵਿੱਚ ਕਮਾਂਡਿੰਗ ਅਫ਼ਸਰ ਦੇ ਪਰਿਵਾਰਕ ਮੈਂਬਰ ਅਤੇ ਤਤਕਾਲ ਕਾਰਵਾਈ ਟੀਮ ਦੇ ਮੈਂਬਰ ਹਾਜ਼ਰ ਸਨ। ਸੀਓ, ਕਵਿੱਕ ਐਕਸ਼ਨ ਟੀਮ ਦੇ 4 ਕਰਮਚਾਰੀ ਅਤੇ ਸੀਓ ਦੇ ਪਰਿਵਾਰ ਦੇ ਦੋ ਮੈਂਬਰ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸਨ। ਇਸ ਹਮਲੇ ਪਿੱਛੇ ਮਨੀਪੁਰ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦਾ ਹੱਥ ਦੱਸਿਆ ਜਾ ਰਿਹਾ ਹੈ।

ਮਣੀਪੁਰ 'ਚ ਅੱਤਵਾਦੀਆਂ ਨੇ ਫ਼ੌਜ ਦੇ ਕਾਫਲੇ 'ਤੇ ਕੀਤਾ ਅੱਤਵਾਦੀ ਹਮਲਾ, ਪਰਿਵਾਰ ਸਮੇਤ ਅਧਿਕਾਰੀ ਸ਼ਹੀਦ

ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਟਵੀਟ ਕਰਦਿਆਂ ਕਿਹਾ - 46 ਅਸਾਮ ਰਾਈਫਲਜ਼ ਦੇ ਕਾਫਲੇ 'ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ਵਿੱਚ ਸੀਓ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕੁਝ ਕਰਮਚਾਰੀ ਮਾਰੇ ਗਏ ਸਨ।  ਅਰਧ ਸੈਨਿਕ ਅਤੇ ਰਾਜ ਸੁਰੱਖਿਆ ਬਲ ਅੱਤਵਾਦੀਆਂ ਦਾ ਪਤਾ ਲਗਾਉਣ ਦੇ ਕੰਮ 'ਚ ਲੱਗੇ ਹੋਏ ਹਨ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਮਣੀਪੁਰ 'ਚ ਅੱਤਵਾਦੀਆਂ ਨੇ ਫ਼ੌਜ ਦੇ ਕਾਫਲੇ 'ਤੇ ਕੀਤਾ ਅੱਤਵਾਦੀ ਹਮਲਾ, ਪਰਿਵਾਰ ਸਮੇਤ ਅਧਿਕਾਰੀ ਸ਼ਹੀਦ

ਦੱਸ ਦੇਈਏ ਕਿ ਮਨੀਪੁਰ ਦੀ ਪੀਪਲਜ਼ ਲਿਬਰੇਸ਼ਨ ਆਰਮੀ 1978 ਵਿੱਚ ਬਣਾਈ ਗਈ ਸੀ। ਇਸ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਮਨੀਪੁਰ ਵਿੱਚ ਇਹ ਸੰਗਠਨ ਪਿਛਲੇ ਸਮੇਂ ਵਿੱਚ ਭਾਰਤੀ ਸੁਰੱਖਿਆ ਬਲਾਂ ਉੱਤੇ ਧੋਖੇ ਨਾਲ ਹਮਲੇ ਕਰਦਾ ਰਿਹਾ ਹੈ। ਇਸ ਦੀ ਸੰਸਥਾ ਵਿਸ਼ਵਾਸਰ ਸਿੰਘ ਨੇ ਬਣਾਈ ਸੀ। ਇਹ ਅੱਤਵਾਦੀ ਸੰਗਠਨ ਆਜ਼ਾਦ ਮਨੀਪੁਰ ਦੀ ਮੰਗ ਕਰਦਾ ਰਿਹਾ ਹੈ।

-PTCNews

Related Post