ਅੰਮ੍ਰਿਤਸਰ 'ਚ ਵੈਕਸੀਨ ਸੈਂਟਰ 'ਤੇ ਲੋਕਾਂ ਨੇ ਉਡਾਈਆਂ ਸੋਸ਼ਲ ਡਿਸਟਨਸਿੰਗ ਦੀਆਂ ਧੱਜੀਆਂ

By  Riya Bawa September 8th 2021 02:11 PM

ਅੰਮ੍ਰਿਤਸਰ: ਦੇਸ਼ ਵਿਚ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਤੋਂ ਬਚਨ ਲਈ ਵੈਕਸੀਨ ਲਗਾਈ ਜਾ ਰਹੀ ਹੈ। ਇਸ ਦੇ ਚਲਦੇ ਵੱਖ-ਵੱਖ ਸੂਬਿਆਂ ਵਿਚ ਵੈਕਸੀਨ ਸੈਂਟਰ ਬਣਾਏ ਗਏ ਹਨ ਪਰ ਲੋਕ ਇਸ ਦੌਰਾਨ ਸਮਾਜਕ ਦੂਰੀਆਂ ਦੀ ਉਲੰਘਣਾ ਕਰਦੇ ਦਿਖਾਈ ਦੇ ਰਹੇ ਹਨ। ਇਕ ਅਜਿਹਾ ਹੀ ਮਾਮਲਾ ਅਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿਥੇ ਲੋਕ ਵੈਕਸੀਨ ਸੈਂਟਰ ਤੇ ਲੋਕ ਸੋਸ਼ਲ ਡਿਸਟਨਸਿੰਗ ਦੀਆਂ ਧੱਜੀਆ ਉਡਾ ਰਹੇ ਹਨ।

ਵੈਕਸੀਨ ਸੈਂਟਰ ਵਿਚ ਲੋਕ ਮਾਸਕ ਤੋਂ ਬਿਨਾਂ ਲਾਈਨ ਵਿੱਚ ਲੱਗੇ ਹੋਏ ਦਿਖਾਈ ਦਿੱਤੇ ਹਨ। ਇਸ ਦੌਰਾਨ ਵੈਕਸੀਨ ਸੈਂਟਰ ਵਿਚ ਲੰਬੀਆਂ ਕਤਾਰਾਂ ਲੱਗੀਆਂ ਹੋਇਆ ਹਨ ਪਰ ਇਥੇ ਲੋਕਾਂ ਨੂੰ ਇੱਥੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਪੁਲਿਸ ਨੂੰ ਵੀ ਲੋਕਾਂ ਨੂੰ ਸਮਝਾਓਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਕਸੀਨ ਸੈਂਟਰ ਵਿਚ ਲੰਬੀਆਂ ਕਤਾਰਾਂ ਹੋਣ ਕਰਕੇ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ, ਟੀਕਾ ਖਤਮ ਹੋ ਜਾਂਦਾ ਹੈ। ਪੁਲਿਸ ਦੇ ਅਨੁਸਾਰ, ਉਹ ਲੋਕ ਨੂੰ ਸਮਝਾ ਕੇ ਥੱਕ ਗਏ ਹਨ ਪਰ ਲੋਕ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕਰਦੇ। ਮੈਡੀਕਲ ਅਫਸਰ ਅਨੁਸਾਰ ਅੱਜ 1200 ਟੀਕੇ ਉਸ ਕੋਲ ਆਏ ਹਨ।

-PTC News

Related Post