ਸਰਕਾਰੀ ਸਨਮਾਨਾਂ ਤੇ ਨਮ ਅੱਖਾਂ ਨਾਲ ਦੇਸ਼ ਨੇ ਅਟਲ ਜੀ ਨੂੰ ਦਿੱਤੀ ਅੰਤਮ ਵਿਦਾਈ, ਪੰਜ ਤੱਤਾਂ 'ਚ ਵਿਲੀਨ ਹੋਏ ਅਟਲ ਜੀ

By  Joshi August 17th 2018 05:27 PM

ਸਰਕਾਰੀ ਸਨਮਾਨਾਂ ਤੇ ਨਮ ਅੱਖਾਂ ਨਾਲ ਦੇਸ਼ ਨੇ ਅਟਲ ਜੀ ਨੂੰ ਦਿੱਤੀ ਅੰਤਮ ਵਿਦਾਈ, ਪੰਜ ਤੱਤਾਂ 'ਚ ਵਿਲੀਨ ਹੋਏ ਅਟਲ ਜੀ, ਧੀ ਵੱਲੋਂ ਨਿਭਾਈਆਂ ਗਈਆਂ ਅੰਤਿਮ ਰਸਮਾਂ

ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ ਨੇ ਨਮ ਅੱਖਾਂ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਈ ਦੇ ਦਿੱਤੀ ਹੈ ਅਤੇ ਉਹਨਾਂ ਦੀ ਮ੍ਰਿਤਕ ਦੇਹ 5 ਤੱਤਾਂ 'ਚ ਵਿਲੀਨ ਹੋ ਗਈ ਹੈ। ਅਟਲ ਬਿਹਾਰੀ ਵਾਜਪਾਈ ਜੀ ਦੀ ਧੀ ਵੱਲੋਂ ਅੰਤਿਮ ਰਸਮਾਂ ਗਈਆਂ ਨਿਭਾਈਆਂ ।

Atal Bihari Vajpayee cremated ਤਿੰਨ ਸੈਨਾਵਾਂ ਦੇ ਜਵਾਨਾਂ ਵੱਲੋਂ ਅਟਲ ਜੀ ਨੂੰ 21 ਬੰਦੂਕਾਂ ਦੀ ਸਲਾਮੀ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ।

ਭਾਰਤੀ ਜਨਤਾ ਪਾਰਟੀ ਦੇ ਦਫਤਰ ਤੋਂ ਹੁਣ ਉਨ੍ਹਾਂ ਦੀ ਅੰਤਿਮ ਯਾਤਰਾ ਸ਼ਾਂਤੀਵਨ ਨੇੜੇ ਰਾਸ਼ਟਰੀ ਸਮ੍ਰਿਤੀ ਸਥਾਨ 'ਚ ਖਤਮ ਹੋਈ ਸੀ, ਜਿੱਥੇ ਉਹਨਾਂ ਨੂੰ ਅਗਨੀ ਭੇਂਟ ਕੀਤਾ ਗਿਆ ਸੀ।

ਵਾਜਪਾਈ ਜੀ ਦੀ ਅੰਤਮ ਯਾਤਰਾ ਮੌਕੇ ਦੇਸ਼ ਦੇ ਦੂਰ ਦੇ ਇਲਾਕਿਆਂ ਤੋਂ ਲੱਖਾਂ ਦੀ ਸੰਖਿਆ 'ਚ ਲੋਕਾਂ ਨੇ ਪਹੁੰਚ ਕੇ ਉਹਨਾਂ ਦੇ ਅੰਤਮ ਦਰਸ਼ਨ ਦਿੱਤੇ ਅਤੇ ਭਰੇ ਮਨ ਨਾਲ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ।

Atal Bihari Vajpayee crematedਇਸ ਮੌਕੇ ਕਈ ਸਿਆਸੀ ਹਸਤੀਆਂ ਜਿੰਨ੍ਹਾਂ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਮੁੱਖਮੰਤਰੀ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟੜ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੇਲ ਮੰਤਰੀ ਪੀਊਸ਼ ਗੋਇਲ, ਪ੍ਰਧਾਨਮੰਤਰੀ ਦਫਤਰ 'ਚ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਪਾਰਟੀ ਦੇ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਤੋਂ ਬਾਲੀਵੁੱਡ ਅਤੇ ਖੇਡ ਜਗਤ ਨੇ ਵੀ ਪਿਆਰੇ ਨੇਤਾ ਦੇ ਜਾਣ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

—PTC News

Related Post