ਅਤੁਲ ਨੰਦਾ ਨੂੰ ਬਤੌਰ ਐਡਵੋਕੇਟ ਜਨਰਲ ਤੁਰੰਤ ਖਾਰਜ ਕੀਤਾ ਜਾਵੇ : ਸ਼੍ਰੋਮਣੀ ਅਕਾਲੀ ਦਲ

By  Jagroop Kaur February 1st 2021 08:05 PM -- Updated: February 1st 2021 08:16 PM

ਚੰਡੀਗੜ੍ਹ, 1 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਅਤੁਲ ਨੰਦਾ ਨੂੰ ਬਤੌਰ ਐਡਵੋਕੇਟ ਜਨਰਲ ਤੁਰੰਤ ਖਾਰਜ ਕਰਨ ਅਤੇ ਕਿਸੇ ਯੋਗ ਵਿਅਕਤੀ ਵਕੀਲ ਨੁੰ ਇਸ ਅਹੁਦੇ ’ਤੇ ਨਿਯੁਕਤ ਕਰਨ ਕਿਉਂਕਿ ਨੰਦਾ ਨੂੰ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਮੈਂਬਰ ਵਜੋਂ ਬਰਖ਼ਾਸਤ ਕਰ ਦਿੱਤਾ ਹੈ।

Punjab: After discussing agenda points, ministers gun for AG, chief secy | Cities News,The Indian Express

ਪੜ੍ਹੋ ਹੋਰ ਖ਼ਬਰਾਂ : Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਾਰ ਐਸੋਸੀਏਸ਼ਨ ਨੇ ਨੰਦਾ ’ਤੇ ਐਸੋਸੀਏਸ਼ਨ ਨੂੰ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ ਜਿਸ ਮਗਰੋਂ ਐਸੋਸੀਏਸ਼ਨ ਨੂੰ ਉਹਨਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਵਾਲਾ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਨੰਦਾ ਨੇ ਬਾਰ ਐਸੋਸੀਏਸ਼ਨ ਦਾ ਹੀ ਭਰੋਸਾ ਗੁਆ ਲਿਆ ਹੈ ਤਾਂ ਉਹਨਾਂ ਨੂੰ ਬਤੌਰ ਐਡਵੋਕੇਟ ਜਨਰਲ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ।

Punjab to take steps for speedy trials, says AG Nanda | Hindustan Times

ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ

ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੁੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਅਤੁਲ ਨੰਦਾ ਇਕ ਬੇਹੱਦ ਅਯੋਗ ਵਕੀਲ ਹਨ ਜਿਸਨੇ ਕਈ ਅਹਿਮ ਕੇਸਾਂ ਵਿਚ ਸੁਬੇ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਿਸ ਕਾਰਨ ਸੂਬੇ ਨੂੰ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਏ ਜੀ ਦਫਤਰ ਤੇ ਪ੍ਰਾਈਵੇਟ ਖਿਡਾਰੀਆਂ ਦਰਮਿਆਨ ਹੋਏ ਸਮਝੌਤੇ ਦੇ ਕਾਰਨ ਪੀ ਐਸ ਪੀ ਸੀ ਐਲ ਕੋਲ ਵਾਸ਼ਿੰਗ ਕੇਸ ਵਿਚ 4300 ਕਰੋੜ ਰੁਪਏ ਦਾ ਕੇਸ ਹਾਰਿਆ ਤੇ ਪੀ ਐਸ ਪੀ ਸੀ ਐਲ ਦੇ ਪ੍ਰਾਈਵੇਟ ਖਿਡਾਰੀਆਂ ਨਾਲ ਚਲਦੇ ਹੋਰ ਸਾਰੇ ਕੇਸ ਵੀ ਹਾਰੇ।ATUL NANDA TERMS CBI MOVE TO FILE CLOSURE REPORT IN BARGARI CASES 'BAD IN LAW' - Punjab Update | Punjab Update

ਪੜ੍ਹੋ ਹੋਰ ਖ਼ਬਰਾਂ: ਕੇਂਦਰੀ ਬਜਟ ਕਿਸਾਨ ਵਿਰੋਧੀ, ਗਰੀਬ ਵਿਰੋਧੀ ਤੇ ਆਮ ਆਦਮੀ ਵਿਰੋਧੀ : ਸੁਖਬੀਰ ਸਿੰਘ ਬਾਦਲ

ਉਹਨਾਂ ਕਿਹਾ ਕਿ ਨੰਦਾ ਦੀ ਅਗਵਾਈ ਹੇਠ ਸੂਬੇ ਨੇ ਕਈ ਅਹਿਮ ਕੇਸ ਹਾਰੇ ਤੇ ਐਸ ਵਾਈ ਐਸ ਨਹਿਰ ਮਾਮਲੇ ਸਮੇਤ ਕਈਅਹਿਮ ਕੇਸਾਂ ਵਿਚ ਸੂਬੇ ਦਾ ਪੱਖ ਕਮਜ਼ੋਰ ਹੋਇਆ ਕਿਉਂਕਿ ਨੰਦਾ ਦੀ ਅਗਵਾਈ ਹੇਠ ਏ ਜੀ ਦਫਤਰ ਵੱਲੋਂ ਚੰਗੀ ਤਰ੍ਹਾਂ ਪੈਰਵਈ ਨਹੀਂ ਕੀਤੀ ਗਈ। ਢਿੱਲੋਂ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਜਦੋਂ ਮੁੱਖ ਮੰਤਰੀ ਇਹ ਸਮਝਣ ਕਿ ਅਤੁਲ ਨੰਦਾ ਨੇ ਸੂਬੇ ਦਾ ਕੀ ਨੁਕਸਾਨ ਕਰਵਾਇਆ ਹੈ। ਉਹਨਾਂ ਕਿਹਾ ਕਿ ਨੰਦਾ ਸਿਰਫ ਇਸ ਕਰ ਕੇ ਇਸ ਮੁਕਾਮ ’ਤੇ ਪਹੁੰਚੇ ਕਿਉਂਕਿ ਉਹਨਾਂ ਦੀ ਮੁੱਖ ਮੰਤਰੀ ਨਾਲ ਨੇੜਤਾ ਹੈ ਜਿਸ ਕਾਰਨ ਉਹਨਾਂ ਨੂੰ ਇਸ ਅਹਿਮ ਤੇ ਸੰਵੇਦਨਸ਼ੀਲ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹਾਲਾਂਕਿ ਉਹ ਬਹੁਤ ਜੂਨੀਅਰ ਵਕੀਲ ਸਨ ਤੇ ਉਹਨਾਂ ਦੀ ਕੋਈ ਖਾਸ ਪ੍ਰਾਪਤੀ ਵੀ ਨਹੀਂ ਹੈ।

ਹਾਈ ਕੋਰਟ ਬਾਰ ਐਸੋਸੀਏਸ਼ਨ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਸਨੇ ਐਡਵੋਕੇਟ ਜਨਰਲ ਦੇ ਖਿਲਾਫ ਸਿਧਾਂਤਕ ਸਟੈਂਡ ਲਿਆ ਹੈ। ਉਹਨਾਂ ਕਿਹਾ ਕਿ ਭਾਵੇਂ ਇਹ ਦੇਰੀ ਨਾਲ ਚੁੱਕਿਆ ਗਿਆ ਕਦਮ ਹੈ ਕਿਉਂਕਿ ਸ੍ਰੀ ਨੰਦਾ ਦੀ ਬਦੌਲਤ ਪੰਜਾਬ ਨੁੰ ਵੱਡੇ ਘਾਟੇ ਝੱਲਣੇ ਪਏ ਤੇ ਏ ਜੀ ਦਫਤਰ ਦਾ ਵੀ ਸਤਿਕਾਰ ਘਟਿਆ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਦੇਰ ਆਏ ਦਰੁਸਤ ਆਏ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਬਾਰ ਐਸੋਸੀਏਸ਼ਨ ਤੋਂ ਸਬਕ ਸਿੱਖਦਿਆਂ ਨੰਦਾ ਨੁੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ

Related Post