ਆਸਟ੍ਰੇਲੀਆ ਦੀ ਸੰਗਤ ਨੇ ਰਾਣਾ ਦਾ ਕੀਤਾ ਸਨਮਾਨ

By  Joshi May 15th 2018 08:04 AM -- Updated: May 15th 2018 10:03 AM

ਆਸਟ੍ਰੇਲੀਆ ਦੀ ਸੰਗਤ ਨੇ ਰਾਣਾ ਦਾ ਕੀਤਾ ਸਨਮਾਨ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਊਸਬਰਗ, ਮੈਲਬੋਰਨ ਵਿਖੇ ਸਨਮਾਨਿਤ ਕੀਤਾ ਗਿਆ। Australia sangat honors Ranaਆਸਟ੍ਰੇਲੀਆ ਦੇ ਨਿਜ਼ੀ ਦੌਰੇ ’ਤੇ ਗਏ ਰਾਣਾ ਨੂੰ ਸਿੱਖ ਸੰਗਤਾਂ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਕਰਕੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ। ਰਾਣਾ ਨੇ ਸਿੱਖ ਪ੍ਰਚਾਰਕਾ ਨੂੰ ਬੋਲਣ ਵੇਲੇ ਸਯਮ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੰਗਤਾਂ ਦੇ ਭਰੋਸੇ ਅਤੇ ਵਿਸ਼ਵਾਸ ਦੇ ਖਿਲਾਫ਼ ਤਰਕ ਦੇਣ ਤੋਂ ਪ੍ਰਚਾਰਕਾ ਨੂੰ ਗੁਰੇਜ਼ ਕਰਨਾ ਚਾਹੀਦਾ ਹੈ Australia sangat honors Ranaਰਾਣਾ ਨੇ ਸਾਫ਼ ਕੀਤਾ ਕਿ ਤਰਕ ਜੇਕਰ ਸਬੂਤਾਂ ਦੀ ਰੌਸ਼ਨੀ ’ਚ ਹੋਵੇ ਤਾਂ ਹੀ ਦੇਣਾ ਚਾਹੀਦਾ ਹੈ। ਬੀਤੇ ਕੁਝ ਦਿਨਾਂ ਤੋਂ ਪ੍ਰਚਾਰਕਾ ਨਾਲ ਕਈ ਥਾਂਵਾਂ ’ਤੇ ਸੰਗਤਾਂ ਵਿੱਚਕਾਰ ਹੋਏ ਵਾਦ-ਵਿਵਾਦ ਨੂੰ ਰਾਣਾ ਨੇ ਗੈਰਜਰੂਰੀ ਦੱਸਿਆ। ਰਾਣਾ ਨੂੰ ਸਮੂੱਚੀ ਕੌਮ ਨੂੰ ਇੱਕਮੁੱਠ ਇੱਕਜੁੱਟ ਹੋ ਕੇ ਪੰਥ ਦੀ ਚੜ੍ਹਦੀਕਲਾਂ ਲਈ ਕਾਰਜ ਕਰਨ ਦਾ ਸੱਦਾ ਦਿੱਤਾ। Australia sangat honors Ranaਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਅਤੇ ਉੱਘੇ ਕੀਰਤਨੀਏ ਭਾਈ ਗੁਰਦੇਵ ਸਿੰਘ ਆਸਟੇ੍ਰਲੀਆ ਵੀ ਮੌਜੂਦ ਸਨ। —PTC News

Related Post