ਆਸਟ੍ਰੇਲੀਆ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਪੜ੍ਹੋ ਪੂਰਾ ਮਾਮਲਾ

By  Joshi November 12th 2018 11:06 AM

ਆਸਟ੍ਰੇਲੀਆ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ, ਪੜ੍ਹੋ ਪੂਰਾ ਮਾਮਲਾ,ਸਿਡਨੀ: ਬੀਤੇ ਦਿਨ ਆਸਟ੍ਰੇਲੀਆ 'ਚ ਸੂਬੇ ਆਸਟ੍ਰੇਲੀਆ 'ਚ ਕੌਂਸਲ ਤੇ ਮੇਅਰ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਜਿਸ ਦੌਰਾਨ ਇਹਨਾਂ ਚੋਣਾਂ ਵਿੱਚ 3 ਪੰਜਾਬੀ ਮੂਲ ਦੇ ਨੌਜਵਾਨਾਂ ਨੇ ਜਿੱਤ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਨੇ ਚੋਣ ਜਿੱਤਣ ਲਈ ਕਾਫੀ ਮਿਹਨਤ ਕੀਤੀ ਅਤੇ ਉਹਨਾਂ ਨੂੰ ਇਸ ਦੌਰਾਨ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਇਹਨਾਂ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ, ਜਿਸ ਦੌਰਾਨ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਸੰਨੀ ਸਿੰਘ, ਪਲਿੰਮਟਨ ਤੋਂ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਸਿਮਰਤਪਾਲ ਸਿੰਘ ਮੱਲੀ ਜੇਤੂ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਜੇਤੂਆਂ ਨੂੰ 20 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ।

ਹੋਰ ਪੜ੍ਹੋ: ਅਲੀਬਾਬਾ ਨੇ ਰਚਿਆ ਇਤਿਹਾਸ,ਸਿੰਗਲਸ ਡੇਅ ਸੇਲ ‘ਚ ਕਮਾਏ ਅਰਬਾ ਡਾਲਰ

ਇਸ ਵਾਰ ਦੱਖਣੀ ਆਸਟ੍ਰੇਲੀਆ ਦੇ ਕੁਲ 12,01,775 ਵੋਟਰਾਂ ਵਿਚੋਂ ਕੌਂਸਲ ਅਤੇ ਮੇਅਰ ਲਈ ਤਕਰੀਬਨ 3,94,805 ਲੋਕਾਂ ਨੇ ਹੀ ਵੋਟਾਂ ਪਾਈਆਂ।ਪੋਰਟ ਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ ਅਤੇ ਹਲਕੇ ਦੇ ਵੋਟਰਾਂ ਨੇ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਚੁਣਿਆ।

—PTC News

Related Post