ਅਕਾਲ ਅਕੈਡਮੀ ਬੜੂ ਸਾਹਿਬ ਦੇ ਸੰਸਥਾਪਕ ਬਾਬਾ ਇਕਬਾਲ ਸਿੰਘ ਨਹੀਂ ਰਹੇ

By  Pardeep Singh January 29th 2022 04:59 PM -- Updated: January 29th 2022 05:07 PM

ਹਿਮਾਚਲ ਪ੍ਰਦੇਸ਼: ਪਦਮਸ੍ਰੀ ਪੁਰਸਕਾਰ ਵਿਜੇਤਾ ਅਤੇ ਪ੍ਰਸਿੱਧ ਸਮਾਜ ਸੇਵਕ ਬਾਬਾ ਗੁਰਇਕਬਾਲ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬਾਬਾ ਇਕਬਾਲ ਸਿੰਘ ਦਾ ਅੰਤਿਮ ਸੰਸਕਾਰ ਕੱਲ 30 ਜਨਵਰੀ ਨੂੰ 1 ਵਜੇ ਕੀਤਾ ਜਾਵੇਗਾ।

ਬਾਬਾ ਗੁਰਇਕਬਾਲ ਸਿੰਘ 1986 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਅਤੇ ਉਸੇ ਸਾਲ ਅਕਾਲ ਅਕੈਡਮੀ ਬੜੂ ਸਾਹਿਬ ਦੀ ਸੰਸਥਾਪਨਾ ਕੀਤੀ ਅਤੇ ਇਸ ਦੇ ਸਕੂਲ ਪੂਰੇ ਉੱਤਰੀ ਭਾਰਤ ਵਿੱਚ ਹਨ।

ਬਾਬਾ ਇਕਬਾਲ ਸਿੰਘ ਨੇ ਸਕੂਲ ਦੀ ਸ਼ੁਰੂਆਤ ਸਿਰਫ਼ 5 ਵਿਦਿਆਰਥੀਆਂ ਨਾਲ ਕੀਤੀ ਸੀ। ਮੌਜੂਦਾ ਸਮੇਂ ਵਿੱਚ 129 ਸੀਬੀਐਸਈ ਤੋਂ ਮਾਨਤਾ ਪ੍ਰਾਪਤ ਸਕੂਲ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਹਨ।ਇਸ ਸਮੇਂ 70000 ਵਿਦਿਆਰਥੀ ਹਨ।

ਬਾਬਾ ਇਕਬਾਲ ਸਿੰਘ ਨੇ ਪਿੰਡਾਂ ਵਿੱਚ ਔਰਤਾਂ ਨੂੰ ਸਮਰਪਿਤ ਵਿਦਿਅਕ ਸੰਸਥਾਵਾਂ, ਅਧਿਆਪਕ ਸਿਖਲਾਈ ਪ੍ਰੋਗਰਾਮ ਅਤੇ ਰੁਜ਼ਗਾਰ ਕੇਂਦਰਾਂ ਦੀ ਸਥਾਪਨਾ ਕੀਤੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਇਕਬਾਲ ਸਿੰਘ ਦੇ ਅਕਾਲ ਚਲਾਣੇ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ:ਨਹੀਂ ਹੋਣ ਦਿੱਤਾ ਗਿਆ ਗਿੱਪੀ ਗਰੇਵਾਲ ਨੂੰ ਪਾਕਿਸਤਾਨ 'ਚ ਦਾਖ਼ਲ

-PTC News

Related Post