ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਪਪੀਤਾ ਨੇ ਨਹੀਂ ਮੰਨੀ ਹਾਰ, ਆਈਏਐਸ ਦੀ ਕਰ ਰਹੀ ਹੈ ਤਿਆਰੀ

By  Ravinder Singh September 6th 2022 05:53 PM

ਚੰਡੀਗੜ੍ਹ : ਪੰਜਾਬੀ ਦੇ ਸ਼ਿਅਰ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਨ੍ਹਾਂ ਦੀ। ਸੜਕ ਹਾਦਸੇ ਦਾ ਸ਼ਿਕਾਰ ਹੋਈ ਮਹਿਲਾ ਕਾਂਸਟੇਬਲ ਵੀ ਸਾਰੀਆਂ ਦਿੱਕਤਾਂ ਤੇ ਦੁੱਖਾਂ ਨੂੰ ਅਣਗੌਲਾ ਕਰਕੇ ਅੱਗੇ ਵੱਧ ਰਹੀ ਹੈ। ਮਹਿਲਾ ਕਾਂਸਟੇਬਲ ਪਪੀਤਾ ਹੋਰ ਨੌਜਵਾਨ ਮੁੰਡੇ-ਕੁੜੀਆਂ ਲਈ ਵੀ ਮਿਸਾਲ ਬਣੀ ਹੈ। ਉਸ ਨੇ ਉਹ ਕਰ ਕੇ ਵਿਖਾਇਆ ਹੈ ਜਿਸ ਨੂੰ ਨਿਵੇਕਲੇ ਲੋਕ ਹੀ ਕਰਦੇ ਹਨ। ਜੇ ਵਿਅਕਤੀ ਵਿਚ ਹਿੰਮਤ, ਹੌਸਲਾ ਤੇ ਜੀਣ ਦੀ ਇੱਛਾ ਤਾਂ ਉਸ ਨੂੰ ਉੱਦਮ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ। ਮਹਿਲਾ ਕਾਂਸਟੇਬਲ ਪਪੀਤਾ ਨੇ ਇਹੀ ਕੁੱਝ ਕਰਕੇ ਦਿਖਾਇਆ ਹੈ। ਕਾਬਿਲੇਗੌਰ ਹੈ ਕਿ ਸਾਲ 2021 ਦੀ 6 ਸਤੰਬਰ ਵਾਲੇ ਦਿਨ ਪਪੀਤਾ ਆਪਣੀ ਡਿਊਟੀ ਉਤੇ ਸਨ, ਉਸ ਦਿਨ ਉਹ (RBI) ਰਿਜ਼ਰਵ ਬੈਂਕ ਆਫ ਇੰਡੀਆ ਦਾ ਨੋਟਾਂ ਨਾਲ ਭਰੇ ਪੰਜ ਟਰੱਕ ਰੇਲਵੇ ਸਟੇਸ਼ਨ ਤੋਂ ਸੈਕਟਰ-17 ਜਾ ਰਹੇ ਸਨ। ਉਸ ਦੌਰਾਨ ਹੀ ਇਸ ਕਾਫ਼ਲੇ ਦੀ ਦੂਜੀ, ਤੀਜੀ, ਚੌਥੀ ਨੰਬਰ ਦੀਆਂ ਗੱਡੀਆਂ ਸੈਕਟਰ-28 ਦੇ ਚੌਕ ਵਿਚ ਆਪਸ ਵਿੱਚ ਟਕਰਾਅ ਗਿਆ।

ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਪਪੀਤਾ ਨੇ ਨਹੀਂ ਮੰਨੀ ਹਾਰ, ਆਈਏਐਸ ਦੀ ਕਰ ਰਹੀ ਹੈ ਤਿਆਰੀਇਹ ਘਟਨਾ ਇੰਨੀ ਖ਼ਤਰਨਾਕ ਸੀ ਕਿ ਤੀਜਾ ਤੇ ਚੌਥਾ ਟਰੱਕ ਬਿਲਕੁਲ ਹੀ ਚਕਨਾਚੂਰ ਹੋ ਗਈ, ਜਿਸ 'ਚ ਮਹਿਲਾ ਕਾਂਸਟੇਬਲ ਪਪੀਤਾ ਉਨ੍ਹਾਂ ਟਰੱਕਾਂ ਵਿੱਚ ਹੀ ਫਸੀ ਗਈ ਸੀ। ਦੁਰਘਟਨਾ ਤੋਂ ਬਾਅਦ ਕਈ ਲੋਕਾਂ ਵੱਲੋਂ ਪਪੀਤਾ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ। ਫਿਰ ਕਰੇਨ ਤੇ ਕਟਰ ਦੀ ਮਦਦ ਨਾਲ ਪਪੀਤਾ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਵਿਚ ਮਹਿਲਾ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਦੇਰ ਰਾਤ ਤੱਕ ਸਰਜਰੀ ਚੱਲੀ।

ਅੱਜ ਇਸ ਘਟਨਾ ਨੂੰ ਪੂਰਾ ਇਕ ਸਾਲ ਹੋ ਚੁੱਕਿਆ ਹੈ ਅਤੇ ਹੁਣ ਤੱਕ ਉਨ੍ਹਾਂ ਦੀਆਂ 8 ਸਰਜਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਇਹ ਵੀ ਗੱਲ ਸਾਂਝੀ ਕੀਤੀ ਕਿ ਇਸ ਪੂਰੇ ਸਮੇਂ ਨੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਹੌਸਲਾ ਦਿੱਤਾ। ਉਨ੍ਹਾਂ ਦੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਦੀ ਇਕ ਲੱਤ ਕੱਟਣ ਲਈ ਕਹਿ ਦਿੱਤਾ ਹੈ ਪਰ ਹਾਲੇ ਵੀ ਇਕ ਆਖਰੀ ਉਮੀਦ ਬਾਕੀ ਹੈ, ਜਿਸ ਬਾਰੇ ਅਗਲੇ ਮਹੀਨੇ ਡਾਕਟਰਾਂ ਦੁਆਰਾ ਸਾਫ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਸ਼ਿਆਂ ਵਿਰੁੱਧ ਵਿੱਢੀ ਜੰਗ 'ਚ ਪੁਲਿਸ ਨੇ ਦੋ ਮਹੀਨਿਆਂ 'ਚ 322.5 ਕਿਲੋ ਹੈਰੋਇਨ ਕੀਤੀ ਬਰਾਮਦ

ਪਪੀਤਾ ਨੇ ਦੱਸਿਆ ਕਿ ਉਹ ਸਵੇਰੇ ਪੇਂਟਿੰਗ ਕਰਦੀ ਹੈ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਦਿੰਦੀ ਹੈ ਅਤੇ ਨਾਲ ਹੀ UPSC ਦੀ ਤਿਆਰੀ ਵਿਚ ਕਰ ਰਹੀ ਹੈ। ਇਹ ਉਹ ਕਾਰਨ ਹਨ ਜੋ ਪਪੀਤਾ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਹੇ ਹਨ ਕਿਉਂਕਿ ਡਾਕਟਰਾਂ ਨਹੀਂ ਦਸ ਪਾ ਰਹੇ ਕਿ ਉਹ ਕੱਲ੍ਹ ਨੂੰ ਚੱਲ ਸਕੇਗੀ ਜਾ ਨਹੀਂ।

-PTC News

 

Related Post