ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਅੱਜ SIT ਸਾਹਮਣੇ ਹੋ ਸਕਦੇ ਨੇ ਪੇਸ਼ ,ਪੁਰਾਣੀ ਐਸਆਈਟੀ ਨੂੰ ਵੀ ਕੀਤਾ ਤਲਬ

By  Shanker Badra February 25th 2019 11:14 AM -- Updated: February 25th 2019 11:20 AM

ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਅੱਜ SIT ਸਾਹਮਣੇ ਹੋ ਸਕਦੇ ਨੇ ਪੇਸ਼ ,ਪੁਰਾਣੀ ਐਸਆਈਟੀ ਨੂੰ ਵੀ ਕੀਤਾ ਤਲਬ:ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਹੁਣ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਡੀਜੀਪੀ ਸੁਮੇਧ ਸੈਣੀ ਨੂੰ ਵੀ ਘੇਰਾ ਪਾ ਲਿਆ ਹੈ।

bahibal kalan shooting case Former DGP Sumedh Singh Saini May be presented before SIT ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਅੱਜ SIT ਸਾਹਮਣੇ ਹੋ ਸਕਦੇ ਨੇ ਪੇਸ਼ ,ਪੁਰਾਣੀ ਐਸਆਈਟੀ ਨੂੰ ਵੀ ਕੀਤਾ ਤਲਬ

ਸਿੱਟ ਨੇ ਸੁਮੇਧ ਸੈਣੀ ਨੂੰ 25 ਫ਼ਰਵਰੀ ਤੱਕ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ 21 ਫ਼ਰਵਰੀ ਨੂੰ ਸੰਮਨ ਜਾਰੀ ਕੀਤੇ ਹਨ।ਜਿਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੰਡੀਗੜ੍ਹ 'ਚ SIT ਸਾਹਮਣੇ ਪੇਸ਼ ਹੋ ਸਕਦੇ ਹਨ।

bahibal kalan shooting case Former DGP Sumedh Singh Saini May be presented before SIT ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਅੱਜ SIT ਸਾਹਮਣੇ ਹੋ ਸਕਦੇ ਨੇ ਪੇਸ਼ ,ਪੁਰਾਣੀ ਐਸਆਈਟੀ ਨੂੰ ਵੀ ਕੀਤਾ ਤਲਬ

ਇਸ ਦੇ ਨਾਲ ਹੀ ਨਵੀਂ ਐਸਆਈਟੀ ਨੇ ਪੁਰਾਣੀ ਐਸਆਈਟੀ ਨੂੰ ਤਲਬ ਕੀਤਾ ਹੈ।ਇਸ ਦੌਰਾਨ ਚੰਡੀਗੜ੍ਹ ਦੇ ਪੁਲਿਸ ਹੈੱਡਕੁਆਟਰ 'ਚ ਆਈਪੀਐਸ ਸਹੋਤਾ , ਰਣਬੀਰ ਸਿੰਘ ਖੱਟੜਾ ਅਤੇ ਅਮਰ ਸਿੰਘ ਚਹਿਲ ਤੋਂ ਸਵਾਲ -ਜਵਾਬ ਹੋਣਗੇ।ਦਰਅਸਲ 'ਚ ਇਸ ਤੋਂ ਪਹਿਲਾਂ ਬਣੀ ਪੁਰਾਣੀ ਐਸਆਈਟੀ ਦੀ ਕਮਾਨ ਏਡੀਜੀਪੀ ਆਈਪੀਐਸ ਸਹੋਤਾ ਕੋਲ ਸੀ ਜਦਕਿ ਇਸ ਵਿਚ ਡੀਆਈਜੀ ਫਿਰੋਜ਼ਪੁਰ ਅਮਰ ਸਿੰਘ ਚਹਿਲ, ਅਤੇ ਡੀਆਈਜੀ ਬਠਿੰਡਾ ਰਣਬੀਰ ਸਿੰਘ ਖੱਟੜਾ ਮੈਂਬਰਾਂ ਵਜੋਂ ਸ਼ਾਮਿਲ ਸਨ।

bahibal kalan shooting case Former DGP Sumedh Singh Saini May be presented before SIT ਬਹਿਬਲ ਕਲਾਂ ਗੋਲੀਕਾਂਡ ਮਾਮਲਾ : ਸਾਬਕਾ ਡੀਜੀਪੀ ਸੁਮੇਧ ਸੈਣੀ ਵੀ ਅੱਜ SIT ਸਾਹਮਣੇ ਹੋ ਸਕਦੇ ਨੇ ਪੇਸ਼ ,ਪੁਰਾਣੀ ਐਸਆਈਟੀ ਨੂੰ ਵੀ ਕੀਤਾ ਤਲਬ

ਦੱਸ ਦੇਈਏ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ ਨੇ ) ਇਸ ਮਾਮਲੇ ਵਿੱਚ ਪਹਿਲਾਂ ਆਈਜੀ ਪਰਮਰਾਜ ਉਮਰਾਨੰਗਲ ਅਤੇ ਮੋਗਾ ਦੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

-PTCNews

Related Post