ਸੜਕ ਹਾਦਸੇ 'ਚ ਜ਼ਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

By  Shanker Badra December 15th 2020 02:54 PM

ਸੜਕ ਹਾਦਸੇ 'ਚ ਜ਼ਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ:ਚੰਡੀਗੜ੍ਹ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਮੋਹਾਲੀ ਵਿਖੇ ਇਕ ਦੁਰਘਟਨਾ ਵਿਚ ਜ਼ਖਮੀ ਹੋਏ ਕਿਸਾਨਾਂ ਦਾ ਹਾਲਚਾਲ ਪੁੱਛਿਆ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਸਨ ਜੋ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਜਾਤੜੀ ਤੇ ਰੰਗੀਆਂ ਦੇ ਵਸਨੀਕ ਹਨ।

Balbir Singh Sidhu meet to injured farmers at Civil Hospitals Mohali ਸੜਕ ਹਾਦਸੇ 'ਚ ਜ਼ਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਛੋਟਾ ਹਾਥੀ (ਫੋਰ ਵੀਲ੍ਹਰ) ਵਿਚ ਸਵਾਰ ਸਨ ਅਤੇ ਭਾਗੋਮਾਜਰਾ ਮੋਹਾਲੀ ਵਿਖੇ ਟਿੱਪਰ ਨਾਲ ਹੋਈ ਟੱਕਰ ਦੀ ਮੰਦਭਾਗੀ ਘਟਨਾ ਕਾਰਨ 2 ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜ਼ਿਲ੍ਹਾ ਮੋਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੌਤ ਹੋ ਗਈ।

Balbir Singh Sidhu meet to injured farmers at Civil Hospitals Mohali ਸੜਕ ਹਾਦਸੇ 'ਚ ਜ਼ਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਜਦਕਿ 4 ਕਿਸਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਇਨ੍ਹਾਂ ਨੂੰ ਸਿਵਲ ਹਸਪਤਾਲ ਮੋਹਾਲੀ ਤੋਂ ਅੱਗੇ ਪੀ.ਜੀ.ਆਈ ਤੇ 32- ਹਸਪਤਾਲ, ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇਲਾਜ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।

Balbir Singh Sidhu meet to injured farmers at Civil Hospitals Mohali ਸੜਕ ਹਾਦਸੇ 'ਚ ਜ਼ਖਮੀ ਕਿਸਾਨਾਂ ਦਾ ਹਾਲਚਾਲ ਪੁੱਛਣ ਗਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਉਨ੍ਹਾਂ ਅੱਗੇ ਦੱਸਿਆ ਕਿ 3 ਕਿਸਾਨ ਮੋਹਾਲੀ ਹਸਪਤਾਲ ਵਿਖੇ ਜ਼ੇਰੇ-ਏ-ਇਲਾਜ ਹਨ ,ਜਿਨ੍ਹਾਂ ਦਾ ਹਸਪਤਾਲ ਜਾ ਕੇ ਹਾਲਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ 2 ਕਿਸਾਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਐਸ.ਐਮ.ਓ ਡਾ. ਅਰੀਤ ਕੌਰ ਨੂੰ ਕਿਸਾਨਾਂ ਦੇ ਮਿਆਰੀ ਇਲਾਜ ਯਕੀਨੀ ਕਰਨ ਲਈ ਹਦਾਇਤਾਂ ਵੀ ਦਿੱਤੀਆਂ।

-PTCNews

Related Post