ਬੈਂਕਾਕ : ਸਿੱਖ ਵੀਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਕੀਤੀ ਛਬੀਲ ਦੀ ਸੇਵਾ, ਸਿੱਖ ਇਤਿਹਾਸ ਤੋਂ ਕਰਵਾਇਆ ਲੋਕਾਂ ਨੂੰ ਜਾਣੂ

By  Joshi June 17th 2018 09:00 AM

ਬੈਂਕਾਕ : ਸਿੱਖ ਵੀਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਕੀਤੀ ਛਬੀਲ ਦੀ ਸੇਵਾ, ਸਿੱਖ ਇਤਿਹਾਸ ਤੋਂ ਕਰਵਾਇਆ ਲੋਕਾਂ ਨੂੰ ਜਾਣੂ: ਸਿੱਖ ਇਤਿਹਾਸ ਆਪਣੇ ਅੰਦਰ ਕੁਰਬਾਨੀਆਂ ਅਤੇ ਬਲਿਦਾਨ ਸਮੋਈ ਬੈਠਾ ਹੈ। ਹਰ ਸਾਲ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਲੰਗਰ ਅਤੇ ਛਬੀਲ ਲਗਾਈ ਜਾਂਦੀ ਹੈ । ਹੁਣ ਕੇਵਲ ਪੰਜਾਬ ਹੀ ਨਹੀਂ ਬਲਕਿ ਦੇਸ਼ –ਵਿਦੇਸ਼ 'ਚ ਵੱਸਦੇ ਲੋਕ ਗੁਰੂ ਸਾਹਿਬਾਨਾਂ ਦੀ ਸਿੱਖਿਆਵਾਂ 'ਤੇ ਚੱਲਦਿਆਂ ਸਿੱਖ ਇਤਿਹਾਸ ਨੂੰ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਨ।

Bangkok Sikhs serve Chabeel to mark martyrdom day of Sri Guru Arjan Dev Jiਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵਿੱਚ ਅਥਾਹ ਸ਼ਰਧਾ ਭਾਵਨਾ ਹੈ ਅਜਿਹਾ ਹੀ ਵੇਖਣ ਨੂੰ ਮਿਲਿਆ ਬੈਂਕੋਕ ( ਪਰਤੂਮਨ) ਥਾਈਲੈਂਡ ਵਿਖੇ ਵੀ ! ਉੱਥੋਂ ਦੀ ਸੰਗਤ ਵੱਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਮਿਲ ਕੇ ਸੇਵਾ ਨਿਭਾਈ ਗਈ।

ਥਾਈਲੈਂਡ ਵੱਸਦੇ ਪੰਜਾਬੀਆਂ ਵੱਲੋਂ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਲਗਾਉਂਦੇ ਹੋਏ ਛਬੀਲ ਦੀ ਸੇਵਾ ਕੀਤੀ ਗਈ।

Bangkok Sikhs serve Chabeel to mark martyrdom day of Sri Guru Arjan Dev Jiਇਸ ਮੌਕੇ ਜਾਣਕਾਰੀ ਦਿੰਦਿਆਂ ਸੰਗਤ ਨੇ ਦੱਸਿਆ ਕਿ ਥਾਈਲੈਂਡ ਵਿੱਚ ਹਰ ਸਾਲ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਛਬੀਲ ਅਤੇ ਲੰਗਰ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ।

—PTC News

 

Related Post