ਬੰਗਲਾਦੇਸ਼ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 14 ਲੋਕਾਂ ਦੀ ਮੌਤ, ਕਈ ਜ਼ਖਮੀ

By  Jashan A May 5th 2019 12:14 PM

ਬੰਗਲਾਦੇਸ਼ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 14 ਲੋਕਾਂ ਦੀ ਮੌਤ, ਕਈ ਜ਼ਖਮੀ,ਢਾਕਾ: ਭਾਰਤ ਦੇ ਪੂਰਬੀ ਤੱਟ 'ਤੇ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ 'ਫਾਨੀ' ਨੇ ਸ਼ਨੀਵਾਰ ਨੂੰ ਬੰਗਲਾਦੇਸ਼ 'ਚ ਦਸਤਕ ਦਿੱਤੀ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ ਤੇ 63 ਹੋਰ ਲੋਕ ਜ਼ਖਮੀ ਹੋ ਗਏ ਹਨ।

fani ਬੰਗਲਾਦੇਸ਼ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 14 ਲੋਕਾਂ ਦੀ ਮੌਤ, ਕਈ ਜ਼ਖਮੀ

ਹੋਰ ਪੜ੍ਹੋ:ਨੇਪਾਲ ‘ਚ ਤੂਫ਼ਾਨ ਨੇ ਮਚਾਈ ਤਬਾਹੀ, ਹੁਣ ਤੱਕ 27 ਦੀ ਮੌਤ, 400 ਗੰਭੀਰ ਜ਼ਖਮੀ

ਇਸ ਦਾਅਵਾ ਮੀਡੀਆ ਦੇ ਹਵਾਲੇ ਤੋਂ ਆਈਆਂ ਖਬਰਾਂ ਨੇ ਕੀਤਾ ਹੈ। ਇਸ ਤੂਫ਼ਾਨ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਹਾਲਾਂਕਿ ਬੰਗਲਾਦੇਸ਼ ਆਪਦਾ ਪ੍ਰਬੰਧ ਮੰਤਰਾਲੇ ਨੇ ਤਿੰਨ ਤੱਟੀ ਜ਼ਿਲਿਆਂ ਤੋਂ ਮਿਲੀਆਂ ਸ਼ੁਰੂਆਤੀ ਖਬਰਾਂ ਦੇ ਆਧਾਰ 'ਤੇ ਚਾਰ ਮੌਤਾਂ ਦੀ ਅਧਿਕਾਰਿਤ ਪੁਸ਼ਟੀ ਕੀਤੀ ਹੈ।

ਹੋਰ ਪੜ੍ਹੋ:IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ

fani ਬੰਗਲਾਦੇਸ਼ 'ਚ ਚੱਕਰਵਾਤੀ ਤੂਫਾਨ 'ਫਾਨੀ' ਦਾ ਕਹਿਰ, 14 ਲੋਕਾਂ ਦੀ ਮੌਤ, ਕਈ ਜ਼ਖਮੀ

ਜ਼ਿਕਰਯੋਗ ਹੈ ਕਿ 2008 'ਚ ਬੰਗਾਲ ਦੀ ਖਾੜੀ ਤੋਂ ਹੋ ਕੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਦੇ ਨਾਲ ਮਿਆਂਮਾ 'ਚ ਤਬਾਹੀ ਮਚਾਉਣ ਵਾਲੇ ਚੱਕਰਵਾਤੀ ਤੂਫਾਨ ਨਰਗਿਸ ਤੋਂ ਬਾਅਦ ਤੋਂ 'ਫਾਨੀ' ਸਭ ਤੋਂ ਜ਼ੋਰਦਾਰ ਤੂਫਾਨ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ:

Related Post