ਬੰਗਲਾਦੇਸ਼: ਨੂਡਲਜ਼ ਫੈਕਟਰੀ ’ਚ ਲੱਗੀ ਭਿਆਨਕ ਅੱਗ, 40 ਮਜ਼ਦੂਰਾਂ ਦੀ ਮੌਤ

By  Baljit Singh July 9th 2021 05:58 PM

ਢਾਕਾ: ਬੰਗਲਾਦੇਸ਼ ਦੀ ਇਕ ਨੂਡਲਜ਼ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 40 ਮਜ਼ਦੂਰਾਂ ਦੀ ਮੌਤ ਤੇ ਘੱਟ ਤੋਂ ਘੱਟ 30 ਜ਼ਖ਼ਮੀ ਹੋ ਗਏ ਤੇ ਦਰਜਨਾਂ ਮਜ਼ਦੂਰਾਂ ਦੇ ਅੱਗ ’ਚ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਜਾਨ ਬਚਾਉਣ ਲਈ ਉਪਰਲੀ ਮੰਜ਼ਿਲ ਤੋਂ ਛਾਲਾਂ ਮਾਰੀਆਂ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਅਯੁੱਧਿਆ ਦੀ ਸਰਊ ਨਦੀ ‘ਚ ਡੁੱਬੇ ਇਕੋ ਪਰਿਵਾਰ ਦੇ 12 ਲੋਕ, ਬਚਾਅ ਮੁਹਿੰਮ ਜਾਰੀ

ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਮਜ਼ਦੂਰ ਫੈਕਟਰੀ ’ਚ ਫਸੇ ਹੋਏ ਹਨ। ਉਥੇ ਹੀ ਹੋਰ ਫੈਕਟਰੀ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫੈਕਟਰੀ ’ਚ ਬਹੁਤ ਸਾਰੇ ਲੋਕ ਅਜੇ ਵੀ ਫਸੇ ਹੋਏ ਹਨ। ਪੁਲਸ ਨੇ ਕਿਹਾ ਕਿ ਅੱਗ ਢਾਕਾ ਦੇ ਬਾਹਰ ਇਕ ਉਦਯੋਗਿਕ ਸ਼ਹਿਰ ਰੂਪਗੰਜ ’ਚ ਹਾਸ਼ੇਮ ਫੂਡ ਐਂਡ ਬੇਵਰੇਜ ਫੈਕਟਰੀ ਵਿਚ ਵੀਰਵਾਰ ਸ਼ਾਮ ਤਕਰੀਬਨ 5 ਵਜੇ ਲੱਗੀ ਤੇ ਸ਼ੁੱਕਰਵਾਰ ਦੀ ਸਵੇਰ ਤਕ ਵੀ ਅੱਗ ਲੱਗੀ ਰਹੀ।

ਪੜੋ ਹੋਰ ਖਬਰਾਂ: ਪੰਜਾਬ ‘ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਪਾਵਰ ਪਲਾਂਟ ਦੇ ਤਿੰਨੋ ਯੂਨਿਟ ਬੰਦ

ਸਥਾਨਕ ਪੁਲਸ ਮੁਖੀ ਜੈਦੁਲ ਆਲਮ ਨੇ ਦੱਸਿਆ ਕਿ 40 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੌਰਾਨ ਪੁਲਸ ਇੰਸਪੈਕਟਰ ਸ਼ੇਖ ਕਬੀਰੂਲ ਇਸਲਾਮ ਨੇ ਕਿਹਾ ਕਿ ਛੇ ਮੰਜ਼ਿਲਾ ਫੈਕਟਰੀ ’ਚ ਤੇਜ਼ੀ ਨਾਲ ਅੱਗ ਲੱਗਣ ਤੋਂ ਬਾਅਦ ਉਪਰਲੀ ਮੰਜ਼ਿਲ ਤੋਂ ਛਾਲਾਂ ਮਾਰਨ ਵਾਲਿਆਂ ਸਮੇਤ ਘੱਟ ਤੋਂ ਘੱਟ 30 ਲੋਕ ਜ਼ਖ਼ਮੀ ਹੋ ਗਏ। ਫਾਇਰ ਬ੍ਰਿਗੇਡ ਮਜ਼ਦੂਰਾਂ ਨੇ ਨੂਡਲਜ਼ ਤੇ ਡ੍ਰਿੰਕਸ ਬਣਾਉਣ ਵਾਲੀ ਫੈਕਟਰੀ ਦੀ ਛੱਤ ਤੋਂ 25 ਲੋਕਾਂ ਨੂੰ ਬਚਾਇਆ। ਜ਼ਿਕਰਯੋਗ ਹੈ ਕਿ ਸੁਰੱਖਿਆ ਨਿਯਮਾਂ ’ਚ ਢਿੱਲ ਕਾਰਨ ਬੰਗਲਾਦੇਸ਼ ਵਿਚ ਅੱਗ ਲੱਗਣਾ ਆਮ ਗੱਲ ਹੈ। ਫਰਵਰੀ 2019 ’ਚ ਢਾਕਾ ਦੇ ਕਈ ਅਪਾਰਟਮੈਂਟ ਬਲਾਕਾਂ ਵਿਚ ਅੱਗ ਲੱਗਣ ਨਾਲ 70 ਲੋਕਾਂ ਦੀ ਮੌਤ ਹੋ ਗਈ ਸੀ।

ਪੜੋ ਹੋਰ ਖਬਰਾਂ: ਆਕਸਫੈਮ ਦੀ ਰਿਪੋਰਟ ‘ਚ ਹੈਰਾਨ ਕਰਦਾ ਖੁਲਾਸਾ, ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ

-PTC News

Related Post