ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ

By  Shanker Badra October 14th 2020 02:31 PM

ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ:ਢਾਕਾ : ਦੁਨੀਆ ਭਰ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ ਪਰ ਅਜਿਹਾ ਜ਼ੁਰਮ ਕਰਨ ਵਾਲਿਆਂ ਨੂੰ ਕੋਈ ਖੌਫ਼ ਨਹੀਂ। ਬੰਗਲਾਦੇਸ਼ 'ਚ ਆਏ ਦਿਨ ਯੌਨ ਸੋਸ਼ਣ ਦੀਆਂ ਕਈ ਘਟਨਾਵਾਂ ਰੋਜ਼ਾਨਾ ਵੇਖਣ ਨੂੰ ਮਿਲਦੀਆਂ ਹਨ। ਜਿਸ ਕਰਕੇ ਬੰਗਲਾਦੇਸ਼ ਸਰਕਾਰ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਕਾਨੂੰਨ ਲਿਆਂਦਾ ਹੈ।

Bangladesh’s Cabinet approves death penalty in rape cases ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ

ਜਾਣਕਾਰੀ ਅਨੁਸਾਰ ਬੰਗਲਾਦੇਸ਼ ਨੇ ਬਲਾਤਕਾਰ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੰਗਲਾਦੇਸ਼ ਦੀ ਮੰਤਰੀ ਮੰਡਲ ਨੇ ਬੀਤੇ ਦਿਨ ਇਹ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਬਲਾਤਕਾਰ ਦੀ ਸਭ ਤੋਂ ਵੱਧ ਸਜ਼ਾ ਉਮਰ ਕੈਦ ਦੀ ਸੀ। ਬੰਗਲਾਦੇਸ਼ 'ਚ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

Bangladesh’s Cabinet approves death penalty in rape cases ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ

ਹੁਣ ਬੀਤੇ ਦਿਨ ਹੋਈ ਮੀਟਿੰਗ 'ਚ ਬਲਾਤਕਾਰ ਦੇ ਸਾਰੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਹਾਲ ਹੀ ਵਿੱਚ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੀ ਕੈਬਨਿਟ ਵੱਲੋਂ ਮਨਜੂਰੀ ਦੇ ਦਿੱਤੀ ਗਈ ਹੈ। ਮੰਤਰੀ ਮੰਡਲ ਦੇ ਬੁਲਾਰੇ ਖਾਂਡਕਰ ਅਨਵਾਰੂਲ ਇਸਲਾਮ ਨੇ ਦੱਸਿਆ ਰਾਸ਼ਟਰਪਤੀ ਅਬਦੁਲ ਹਾਮਿਦ ਮਹਿਲਾ ਤੇ ਬਾਲ ਸੋਸ਼ਨ ਐਕਟ 'ਚ ਸੋਧ ਸਬੰਧੀ ਆਰਡੀਨੈਂਸ ਜਾਰੀ ਕਰ ਸਕਦੇ ਹਨ, ਕਿਉਂਕਿ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ।

Bangladesh’s Cabinet approves death penalty in rape cases ਹੁਣ ਬਲਾਤਕਾਰੀਆਂ ਦੀ ਖ਼ੈਰ ਨਹੀਂ, ਦੋਸ਼ੀ ਪਾਏ ਜਾਣ ‘ਤੇ ਦਿੱਤੀ ਜਾਵੇਗੀ ਮੌਤ ਦੀ ਸਜ਼ਾ

ਬੰਗਲਾਦੇਸ਼ ਵਿੱਚ ਸਥਾਨਕ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਬਲਾਤਕਾਰ ਦੇ ਕੇਸ ਵੱਧ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹਿੰਸਕ ਯੌਨ ਹਮਲਿਆਂ ਤੋਂ ਬਾਅਦ ਰਾਜਧਾਨੀ ਢਾਕਾ ਅਤੇ ਹੋਰ ਥਾਵਾਂ 'ਤੇ ਜ਼ਬਰਦਸਤ ਪ੍ਰਦਰਸ਼ਨ ਹੋਏ ਹਨ। ਐਨ ਓ ਸਲਿਸ਼ ਨਾਮ ਦੀ ਇੱਕ ਸੰਸਥਾ ਦਾ ਕਹਿਣਾ ਹੈ ਕਿ ਜਨਵਰੀ ਤੋਂ ਅਗਸਤ ਦੇ ਵਿਚਾਲੇ ਬਲਾਤਕਾਰ ਦੇ 889 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚ ਸਮੂਹਿਕ ਬਲਾਤਕਾਰ ਦੇ ਕਈ ਮਾਮਲੇ ਸ਼ਾਮਿਲ ਹਨ ਅਤੇ 41 ਪੀੜਤਾਂ ਦੀ ਮੌਤ ਹੋ ਗਈ ਹੈ।

Bangladesh’s Cabinet approves death penalty in rape cases

-PTCNews

Related Post