ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੀ ਹਰਿਆਣਾ ਸਰਕਾਰ ਨੂੰ ਖੁੱਲ੍ਹੀ ਚੁਣੌਤੀ

By  Ravinder Singh April 15th 2022 11:58 AM -- Updated: April 15th 2022 12:01 PM

ਚੰਡੀਗੜ੍ਹ : ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਹਰਿਆਣਾ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਸਿੱਖ ਫਾਰ ਜਸਟਿਸ ਨਾਲ ਜੁੜੇ ਗੁਰਪਤਵੰਤ ਸਿੰਘ ਪੰਨੂ ਦਾ ਦਾਅਵਾ ਹੈ ਕਿ 29 ਅਪ੍ਰੈਲ ਨੂੰ ਅੰਬਾਲਾ ਤੋਂ ਗੁਰੂਗ੍ਰਾਮ ਤੱਕ ਹਰਿਆਣਾ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਪੰਨੂ ਨੇ ਕਿਹਾ ਕਿ ਖ਼ਾਲਿਸਤਾਨ ਰੈਫਰੰਡਮ ਦੌਰਾਨ ਹਰਿਆਣਾ ਨੂੰ ਖ਼ਾਲਿਸਤਾਨ ਦੇ ਹਿੱਸੇ ਵਜੋਂ ਦਿਖਾਇਆ ਜਾਵੇਗਾ ਅਤੇ ਇਸੇ ਲਈ 29 ਅਪ੍ਰੈਲ ਨੂੰ ਇਹ ਮੁਹਿੰਮ ਵਿੱਢੀ ਜਾਵੇਗੀ। ਪੰਨੂ ਨੇ ਹਰਿਆਣਾ ਸਰਕਾਰ ਲਈ ਧਮਕੀ ਭਰਿਆ ਵੀਡੀਓ ਵੀ ਜਾਰੀ ਕੀਤਾ ਹੈ। ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੀ ਹਰਿਆਣਾ ਸਰਕਾਰ ਨੂੰ ਖੁੱਲ੍ਹੀ ਚੁਣੌਤੀਸਿੱਖ ਫਾਰ ਜਸਿਟਸ ਨਾਲ ਜੁੜੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਹਰਿਆਣਾ ਸਰਕਾਰ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ 29 ਅਪ੍ਰੈਲ ਨੂੰ ਅੰਬਾਲਾ ਤੋਂ ਗੁਰੂਗ੍ਰਾਮ ਤੱਕ ਹਰਿਆਣੇ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਉਤੇ ਖ਼ਾਲਿਸਤਾਨ ਦਾ ਝੰਡਾ ਲਗਾਇਆ ਜਾਵੇਗਾ। ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੀ ਹਰਿਆਣਾ ਸਰਕਾਰ ਨੂੰ ਖੁੱਲ੍ਹੀ ਚੁਣੌਤੀਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਕਿ ਹਰਿਆਣਾ ਨੂੰ ਖ਼ਾਲਿਸਤਾਨ ਬਣਾਉਣ ਮੁਹਿੰਮ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਇਸ ਲਈ ਵਲੰਟੀਅਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਖ਼ਾਲਿਸਤਾਨ ਰੈਫਰੰਡਮ ਰਾਹੀਂ ਹਰਿਆਣੇ ਨੂੰ ਭਾਰਤੀ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਸਕੇ। SFJ ਨੇ ਖ਼ਾਲਿਸਤਾਨ ਰਾਏਸ਼ੁਮਾਰੀ ਰਾਹੀਂ ਭਾਰਤ ਤੋਂ ਵੱਖ ਹੋਣ ਲਈ ਨਿਰਧਾਰਤ ਖੇਤਰਾਂ ਦਾ ਨਕਸ਼ਾ ਵੀ ਜਾਰੀ ਕੀਤਾ ਹੈ ਜਿਸ ਵਿੱਚ ਹਰਿਆਣਾ ਸੂਬਾ ਵੀ ਸ਼ਾਮਲ ਹੈ। ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੀ ਹਰਿਆਣਾ ਸਰਕਾਰ ਨੂੰ ਖੁੱਲ੍ਹੀ ਚੁਣੌਤੀਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਕੇਂਦਰ ਨੇ ਅੱਤਵਾਦੀ ਸੰਗਠਨ ਨਾਲ ਜੁੜੀਆਂ ਐਪਾਂ, ਵੈੱਬਸਾਈਟਾਂ ਅਤੇ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਇਸ ਵਿੱਚ ਸਭ ਤੋਂ ਅਹਿਮ ਪੰਜਾਬ ਪਾਲੀਟਿਕਸ ਟੀ.ਵੀ. ਜਿਸ ਨੂੰ ਬਲਾਕ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤੀ ਸੀ। ਸਰਕਾਰ ਨੂੰ ਸੂਚਨਾ ਮਿਲੀ ਸੀ ਕਿ ਇਸ ਚੈਨਲ ਰਾਹੀਂ ਆਨਲਾਈਨ ਮਾਧਿਅਮ ਦੀ ਦੁਰਵਰਤੋਂ ਕਰ ਕੇ ਪੰਜਾਬ ਚੋਣਾਂ ਵਿੱਚ ਗੜਬੜੀ ਫੈਲਾਈ ਜਾ ਰਹੀ ਸੀ। ਇਹ ਵੀ ਪੜ੍ਹੋ : ਪਾਣੀ ਦੀ ਕਿੱਲਤ : ਪਿਆਸ ਬੁਝਾਉਣ ਲਈ ਖੂਹ 'ਚ ਉਤਰੀਆਂ ਔਰਤਾਂ, ਵੀਡੀਓ ਦੇਖ ਕੰਬ ਉਠੇਗੀ ਰੂਹ

Related Post