ਬਰਨਾਲਾ: ਹਰਿਦੁਆਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਟਰੇਨ 'ਚ ਹੰਗਾਮਾ, ਸੀਟ ਨੂੰ ਲੈ ਕੇ ਹੋਈ ਕੁੱਟਮਾਰ

By  Jashan A June 26th 2019 10:28 AM

ਬਰਨਾਲਾ: ਹਰਿਦੁਆਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਟਰੇਨ 'ਚ ਹੰਗਾਮਾ, ਸੀਟ ਨੂੰ ਲੈ ਕੇ ਹੋਈ ਕੁੱਟਮਾਰ,ਬਰਨਾਲਾ: ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਹਰਿਦੁਆਰ ਤੋਂ ਸ੍ਰੀ ਗੰਗਾਨਗਰ ਜਾ ਰਹੀ ਟਰੇਨ 'ਚ ਸੀਟ ਨੂੰ ਲੈ ਕੇ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੀਆਂ 2 ਔਰਤਾਂ ਰਾਜਪੁਰਾ ਤੋਂ ਟਰੇਨ 'ਚ ਸਵਾਰ ਹੋਈਆਂ ਸਨ।

ਜਿਨ੍ਹਾਂ ਨੇ ਹਰਿਦੁਆਰ ਤੋਂ ਅਬੋਹਰ ਜਾ ਰਹੀਆਂ ਸਵਾਰੀਆਂ ਦੀਆਂ ਸੀਟਾਂ 'ਤੇ ਕਬਜ਼ਾ ਕਰਨਾ ਚਾਹਿਆ ਤਾਂ ਇਹਨਾਂ ਦੀ ਤਕਰਾਰ ਹੋ ਗਈ।

ਜਦੋਂ ਟਰੇਨ ਬਰਨਾਲਾ ਪਹੁੰਚੀ ਤਾਂ ਔਰਤਾਂ ਨੇ ਫੋਨ 'ਤੇ 20 ਤੋਂ 25 ਸਾਥੀਆਂ ਨੂੰ ਬੁਲਾ ਲਿਆ ਤੇ ਸਵਾਰੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ: ਤੇਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਅੱਜ ਦੀਆਂ ਕੀਮਤਾਂ

ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਕਰਨ ਵਾਲਿਆਂ ਨੇ ਬੱਚਿਆਂ ਅਤੇ ਮਹਿਲਾ ਸਵਾਰੀਆਂ ਨੂੰ ਵੀ ਨਹੀਂ ਬਖਸ਼ਿਆ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੀ ਵਜ੍ਹਾ ਨਾਲ ਟਰੇਨ ਇੱਕ ਘੰਟਾ ਲੇਟ ਹੋ ਗਈ।

-PTC News

Related Post