IELTS ਸੈਂਟਰ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਹੋਟਲ 'ਚ ਮਿਲੀ ਲਾਸ਼

By  Baljit Singh July 8th 2021 08:02 PM

ਬਰਨਾਲਾ: ਗ੍ਰੇ-ਮੈਟਰ ਆਈਲੈਟਸ ਇੰਸਟੀਚਿਊਟ ਦੇ ਮਾਲਕ ਅਤੇ ਆਈਲੈਟਸ ਮਾਲਵਾ ਜੋਨ ਦੇ ਪ੍ਰਧਾਨ ਭਗਵੰਤ ਰਾਜ ਵਲੋਂ ਸ਼ੱਕੀ ਹਾਲਤਾਂ ਵਿੱਚ ਇਕ ਹੋਟਲ ਵਿਚ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜ ਗਏ। ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੜੋ ਹੋਰ ਖਬਰਾਂ: ਕੋਰੋਨਾ ਦਾ ਅਸਰ: ਟੋਕੀਓ ਓਲੰਪਿਕ ਤੋਂ ਸਿਰਫ 2 ਹਫਤੇ ਪਹਿਲਾਂ ਜਾਪਾਨ ਨੇ ਐਲਾਨੀ ‘ਸਟੇਟ ਐਮਰਜੈਂਸੀ’ ਦੂਜੇ ਪਾਸੇ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰਨ ਲਈ ਸੰਗਰੂਰ ਅਤੇ ਪਟਿਆਲਾ ਤੋਂ ਫੌਰੰਸਿਕ ਲੈਬ ਦੀਆਂ ਟੀਮਾਂ ਵੀ ਮੰਗਵਾਈਆਂ ਗਈਆਂ ਤਾਂ ਕਿ ਫਿੰਗਰ ਪ੍ਰਿੰਟ ਹਾਸਲ ਕਰਕੇ ਘਟਨਾ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਸਕੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਰਾਜ ਪਿੰਡ ਰਾਓਕੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ। ਇਸ ਦੇ ਬਰਨਾਲਾ, ਮਾਨਸਾ ਅਤੇ ਬੱਧਣੀ ਕਲਾਂ ਵਿਖੇ ਆਈਲੈਟਸ ਸੈਂਟਰ ਚਲਦੇ ਸਨ। ਉਸਨੇ ਆਪਣੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਪਰ ਪੁਲਸ ਫਿਰ ਵੀ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਪੜੋ ਹੋਰ ਖਬਰਾਂ: PM ਮੋਦੀ ਦੀ ਨਵੀਂ ਕੈਬਨਿਟ ਦਾ ਵੱਡਾ ਫੈਸਲਾ, ਮੰਡੀ ਤੋਂ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਦਾ ਐਲਾਨ ਸੂਤਰਾਂ ਅਨੁਸਾਰ ਭਗਵੰਤ ਰਾਜ ਲਗਭਗ ਦੁਪਹਿਰ 2:30 ਵਜੇ ਹੋਟਲ ਵਿੱਚ ਆਇਆ ਸੀ। ਉਸਨੇ ਆਪਣੇ ਡਰਾਈਵਰ ਨੂੰ ਮੋਬਾਈਲ ਦਾ ਚਾਰਜਰ ਲੈਣ ਲਈ ਭੇਜ ਦਿੱਤਾ ਅਤੇ ਹੋਟਲ ਮਾਲਕਾਂ ਨੂੰ ਸਨੈਕਸ ਦਾ ਆਰਡਰ ਦੇ ਕੇ ਕਿਹਾ ਕਿ ਮੇਰਾ ਮੁੰਡਾ ਬਾਹਰ ਗਿਆ ਹੋਇਆ ਹੈ ਅਤੇ ਉਹ ਕੁਝ ਹੀ ਸਮੇਂ ਵਿੱਚ ਵਾਪਸ ਆਵੇਗਾ। ਉਸਨੇ ਇਹ ਕਹਿ ਕੇ ਕਮਰੇ ਨੂੰ ਬੰਦ ਕਰ ਲਿਆ ਅਤੇ ਅੰਦਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੜੋ ਹੋਰ ਖਬਰਾਂ: SBI ਦਾ ਨਵਾਂ ਓਟੀਪੀ ਸਕੈਮ ਤੁਹਾਡਾ ਖਾਤਾ ਕਰ ਸਕਦੈ ਖਾਲੀ! ਇੰਝ ਰਹੋ ਸੁਰੱਖਿਅਤ -PTC News

Related Post