Sat, Jul 27, 2024
Whatsapp

ਮੋਗਾ ’ਚ ਅਧਿਆਪਕ ਨੇ ਜ਼ਹਿਰੀਲੀ ਦਵਾਈ ਖਾ ਕੀਤੀ ਜੀਵਨ ਲੀਲਾ ਸਮਾਪਤ, ਜਾਂਚ ’ਚ ਜੁਟੀ ਪੁਲਿਸ

ਰਾਜਪਾਲ ਕੌਰ ਨਾਂ ਦੀ ਲੜਕੀ ਜੋ ਇੱਕ ਸਾਲ ਤੋਂ ਬਾਘਾਪੁਰਾਣਾ ਦੇ ਲੜਕੀਆਂ ਵਾਲੇ ਸਕੂਲ ਵਿੱਚ ਬਤੌਰ ਟੀਚਰ ਡਿਊਟੀ ਕਰ ਰਹੀ ਸੀ। ਉਸ ਵੱਲੋਂ ਬੀਤੀ ਰਾਤ ਆਪਣੇ ਕਮਰੇ ਵਿੱਚ ਹੀ ਜਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ।

Reported by:  PTC News Desk  Edited by:  Aarti -- May 14th 2024 05:36 PM -- Updated: May 14th 2024 05:37 PM
ਮੋਗਾ ’ਚ ਅਧਿਆਪਕ ਨੇ ਜ਼ਹਿਰੀਲੀ ਦਵਾਈ ਖਾ ਕੀਤੀ ਜੀਵਨ ਲੀਲਾ ਸਮਾਪਤ, ਜਾਂਚ ’ਚ ਜੁਟੀ ਪੁਲਿਸ

ਮੋਗਾ ’ਚ ਅਧਿਆਪਕ ਨੇ ਜ਼ਹਿਰੀਲੀ ਦਵਾਈ ਖਾ ਕੀਤੀ ਜੀਵਨ ਲੀਲਾ ਸਮਾਪਤ, ਜਾਂਚ ’ਚ ਜੁਟੀ ਪੁਲਿਸ

Baghapurana Teacher: ਬੀਤੀ ਰਾਤ ਬਾਘਾਪੁਰਾਣਾ ਦੀ ਪੁਰਾਣਾ ਪੱਤੀ ਵਿੱਚ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਰਹਿੰਦੀ ਇੱਕ ਮਹਿਲਾ ਅਧਿਆਪਕ  ਨੇ ਕੋਈ ਜਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਰਾਜਪਾਲ ਕੌਰ ਨਾਂ ਦੀ ਲੜਕੀ ਜੋ ਇੱਕ ਸਾਲ ਤੋਂ ਬਾਘਾਪੁਰਾਣਾ ਦੇ ਲੜਕੀਆਂ ਵਾਲੇ ਸਕੂਲ ਵਿੱਚ ਬਤੌਰ ਟੀਚਰ ਡਿਊਟੀ ਕਰ ਰਹੀ ਸੀ। ਉਸ ਵੱਲੋਂ ਬੀਤੀ ਰਾਤ ਆਪਣੇ ਕਮਰੇ ਵਿੱਚ ਹੀ ਜਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ। 


ਸੂਚਨਾ ਮਿਲਦੇ ਸਾਰ ਹੀ ਬਾਘਾਪੁਰਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਸਮੇਂ ਡੀਐਸਪੀ ਦਲਬੀਰ ਸਿੰਘ ਸਿੱਧੂ ਨੇ ਘਟਨਾ ਸਥਾਨ ’ਤੇ ਪਹੁੰਚੇ ਕੇ ਜਾਇਜ਼ਾ ਲਿਆ ਅਤੇ ਉਨ੍ਹਾਂ ਪ੍ਰੈਸ ਨੂੰ ਦੱਸਿਆ ਕਿ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਰਾਜਪਾਲ ਕੌਰ ਨੂੰ ਕੋਈ ਮੋਨਾ ਨਾ ਦੀ ਲੜਕੀ ਬਲੈਕਮੇਲ ਕਰਦੀ ਸੀ। 

ਪਰਿਵਾਰ ਮੁਤਾਬਕ ਮੋਨਾ ਨਾਲ ਰਾਜ਼ੀਨਾਮਾ ਹੋ ਗਿਆ ਸੀ ਕਿ ਉਹ ਰਾਜਪਾਲ ਨੂੰ ਦੁਬਾਰਾ ਕਦੇ ਬਲੈਕਮੇਲ ਨਹੀਂ ਕਰੇਗੀ ਪਰ ਉਸ ਦੇ ਫੋਨ ਅਜੇ ਵੀ ਰਾਜਪਾਲ ਨੂੰ ਆਏ ਹੋਏ ਹਨ। ਡੀਐਸਪੀ ਮੁਤਾਬਕ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ: Punjab Police case: ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਦੇ 10 ਮੁਲਾਜ਼ਮਾਂ ਖਿਲਾਫ ਦਰਜ ਕੀਤਾ ਪਰਚਾ, ਪੰਜਾਬ ਪੁਲਿਸ ਨੂੰ ਪਈ ਹੱਥਾਂ-ਪੈਰਾਂ ਦੀ...

- PTC NEWS

Top News view more...

Latest News view more...

PTC NETWORK