Sat, Jul 27, 2024
Whatsapp

ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਇੱਕ ਨੌਜਵਾਨ ਦੀ ਮੌਤ, ਕਈ ਜ਼ਖ਼ਮੀ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਇਨ੍ਹਾਂ ਦੋ ਘਟਨਾਵਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਆਨ ਕਰਦੀਆਂ ਜਾਪ ਰਹੀਆਂ ਹਨ। ਜਿਨ੍ਹਾਂ 'ਚ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਕੁੱਝ ਜ਼ਖ਼ਮੀ ਹੋ ਗਏ।

Reported by:  PTC News Desk  Edited by:  KRISHAN KUMAR SHARMA -- May 14th 2024 05:29 PM
ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਇੱਕ ਨੌਜਵਾਨ ਦੀ ਮੌਤ, ਕਈ ਜ਼ਖ਼ਮੀ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਇੱਕ ਨੌਜਵਾਨ ਦੀ ਮੌਤ, ਕਈ ਜ਼ਖ਼ਮੀ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ

ਪੰਜਾਬ 'ਚ ਮੰਗਲਵਾਰ ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਦੀਆਂ ਵਿਖਾਈ ਦਿੱਤੀ। ਗੁਰਦਾਸਪੁਰ ਤੇ ਹੁਸ਼ਿਆਰਪੁਰ ਦੀਆਂ ਇਨ੍ਹਾਂ ਦੋ ਘਟਨਾਵਾਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਆਨ ਕਰਦੀਆਂ ਜਾਪ ਰਹੀਆਂ ਹਨ। ਜਿਨ੍ਹਾਂ 'ਚ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਕੁੱਝ ਜ਼ਖ਼ਮੀ ਹੋ ਗਏ।

ਪਹਿਲੀ ਘਟਨਾ ਹੁਸ਼ਿਆਰਪੁਰ ਸ਼ਹਿਰ ਦੀ ਹੈ, ਜਿਥੇ ਕੀ ਸਰਕਾਰੀ ਕਾਲਜ ਚੌਕ ਨਜ਼ਦੀਕ ਸਥਿਤ ਕੱਪੜੇ ਦੇ ਸ਼ੌਰੂਮ ਅੰਦਰ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਖੌਫਨਾਕ ਘਟਨਾ ਸ਼ੋਅਰੂਮ ਦੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਪਹਿਲਾਂ ਸ਼ੋਅਰੂਮ ਦੇ ਬਾਹਰ ਖੜ੍ਹਾ ਹੁੰਦਾ ਹੈ ਤੇ ਇਸ ਦੌਰਾਨ ਹਥਿਆਰਾਂ ਨਾਲ ਲੈਸ ਕੁਝ ਨੌਜਵਾਨ ਆਉਂਦੇ ਹਨ। ਆਉਂਦੇ ਸਾਰ ਹੀ ਨੌਜਵਾਨ ਬਾਹਰ ਖੜੇ ਮੁੰਡੇ 'ਤੇ ਹਮਲਾ ਕਰ ਦਿੰਦੇ ਹਨ। ਜਦੋਂ ਨੌਜਵਾਨ ਭੱਜ ਕੇ ਜਾਨ ਬਚਾਉਣ ਲਈ ਸ਼ੋਅਰੂਮ ਅੰਦਰ ਜਾ ਵੜਦਾ ਹੈ ਤਾਂ ਹਮਲਾਵਰ ਨੌਜਵਾਨ ਵੀ ਪਿੱਛੇ ਵੜ ਜਾਂਦੇ ਹਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਹਨ।


ਨੌਜਵਾਨ ਧਰਤੀ 'ਤੇ ਖੂਨ ਨਾਲ ਲੱਥਪੱਥ ਪਿਆ ਵਿਖਾਈ ਦਿੰਦਾ ਹੈ, ਜਿਸ ਨੂੰ ਬਾਅਦ 'ਚ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ, ਪਰ ਉਸ ਦੀ ਮੌਤ ਹੋ ਗਈ।

ਇਸੇ ਤਰ੍ਹਾਂ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਦੇ ਵਿਅਕਤੀਆਂ ਵਿਚਕਾਰ ਝਗੜਾ ਹਿੰਸਕ ਹੋ ਗਿਆ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਵਾਰਡ 'ਚ ਕੁੱਝ ਨੌਜਵਾਨ ਇੱਕ ਹੋਰ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਹਨ।

  ਪੁਲਿਸ ਵਲੋਂ ਭਾਵੇਂ ਦੋਵਾਂ ਮਾਮਲਿਆਂ 'ਚ ਜਾਂਚ ਅਰੰਭ ਦਿੱਤੀ ਹੈ ਅਤੇ ਛੇਤੀ ਹੀ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰ ਦਿੱਤੀ ਜਾਵੇਗੀ। ਪਰ ਇਥੇ ਸਵਾਲ ਪੰਜਾਬ 'ਚ ਵਿਗੜਦੀ ਕਾਨੂੰਨ ਨੂੰ ਲੈ ਕੇ ਖੜੇ ਹੁੰਦੇ ਹਨ।

- PTC NEWS

Top News view more...

Latest News view more...

PTC NETWORK