ਪੰਜਾਬ ਪੰਚਾਇਤੀ ਚੋਣਾਂ :ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ 'ਚ ਦਰਾਣੀ -ਜੇਠਾਣੀ ਦੇ ਮੁਕਾਬਲੇ 'ਚੋਂ ਦਰਾਣੀ ਨੇ ਮਾਰੀ ਬਾਜੀ ,ਬਣੀ ਸਰਪੰਚ

By  Shanker Badra December 30th 2018 05:59 PM -- Updated: December 30th 2018 06:14 PM

ਪੰਜਾਬ ਪੰਚਾਇਤੀ ਚੋਣਾਂ :ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ 'ਚ ਦਰਾਣੀ -ਜੇਠਾਣੀ ਦੇ ਮੁਕਾਬਲੇ 'ਚੋਂ ਦਰਾਣੀ ਨੇ ਮਾਰੀ ਬਾਜੀ ,ਬਣੀ ਸਰਪੰਚ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਸਵੇਰੇ 8 ਵਜੇ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਸ਼ਾਮ ਚਾਰ ਵਜੇ ਸਮਾਪਤ ਹੋਈ ਹੈ।ਇਸ ਵੋਟਿੰਗ ਪ੍ਰਕਿਰਿਆ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ ਤੇ ਕਈ ਜਗ੍ਹਾ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਇਸ ਤੋਂ ਬਾਅਦ ਪੰਜਾਬ ਭਰ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ।

Barnala village isher Singh wala Harpreet Kaur Brar 33 votes Win ਪੰਜਾਬ ਪੰਚਾਇਤੀ ਚੋਣਾਂ : ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ 'ਚ ਦਰਾਣੀ -ਜੇਠਾਣੀ ਦੇ ਮੁਕਾਬਲੇ 'ਚੋਂ ਦਰਾਣੀ ਨੇ ਮਾਰੀ ਬਾਜੀ ,ਬਣੀ ਸਰਪੰਚ

ਇਸ ਦੌਰਾਨ ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ 'ਚ ਇੱਕ ਹੀ ਪਰਵਾਰ ਦੀਆਂ ਦੋ ਔਰਤਾਂ ਦਰਾਣੀ- ਜੇਠਾਣੀ ਚੋਣ ਮੈਦਾਨ ਵਿੱਚ ਆਹਮਣੇ ਸਾਹਮਣੇ ਸਨ।ਜਿਸ ਦੇ ਲਈ ਅੱਜ ਪਿੰਡ ਈਸ਼ਰ ਸਿੰਘ ਵਾਲਾ 'ਚ ਪੰਚਾਇਤੀ ਚੋਣਾਂ ਹੋਈਆਂ ਸਨ।ਇਨ੍ਹਾਂ ਚੋਣਾਂ ਵਿੱਚ ਰਵਨੀਤ ਕੌਰ ਆਪਣੀ ਜੇਠਾਣੀ ਹਰਪ੍ਰੀਤ ਕੌਰ ਬਰਾੜ ਤੋਂ 33 ਵੋਟਾਂ ਨਾਲ ਜਿੱਤੀ ਹੈ।

Barnala village isher Singh wala Harpreet Kaur Brar 33 votes Win ਪੰਜਾਬ ਪੰਚਾਇਤੀ ਚੋਣਾਂ : ਬਰਨਾਲਾ ਦੇ ਪਿੰਡ ਈਸ਼ਰ ਸਿੰਘ ਵਾਲਾ 'ਚ ਦਰਾਣੀ -ਜੇਠਾਣੀ ਦੇ ਮੁਕਾਬਲੇ 'ਚੋਂ ਦਰਾਣੀ ਨੇ ਮਾਰੀ ਬਾਜੀ ,ਬਣੀ ਸਰਪੰਚ

ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਸਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਸਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਸਨ ਅਤੇ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਸਨ।

-PTCNews

Related Post