ਬਟਾਲਾ ੲਿਲਾਕੇ 'ਚ ਭਾੜੀ ਝੱਖੜ ਤੂਫਾਨ , ਮਹਿਤਾ ੲਿਲਾਕਿਅਾਂ ਵਿੱਚ ਵੱਡੇ ਵੱਡੇ ਦਰੱਖਤ ਮੁੱਢੋਂ ਪੁੱਟੇ  

By  Joshi June 23rd 2018 03:51 PM

ਬਟਾਲਾ ੲਿਲਾਕੇ 'ਚ ਭਾੜੀ ਝੱਖੜ ਤੂਫਾਨ , ਮਹਿਤਾ ੲਿਲਾਕਿਅਾਂ ਵਿੱਚ ਵੱਡੇ ਵੱਡੇ ਦਰੱਖਤ ਮੁੱਢੋਂ ਪੁੱਟੇ

ਬਟਾਲਾ ੲਿਲਾਕੇ ਵਿੱਚ ਚੱਲੇ ਚੱਕਰਵਰਤੀ ਤੂਫਾਨ ਨੇ ਜਿੱਥੇ ਵੱਡੇ ਵੱਡੇ ਤੇ ਮਜਬੂੱਤ ਦਰੱਖਤਾਂ ਨੂੰ ਜੜੋਂ ਪੁੱਟ ਕੇ ਸੁੱਟ ਦਿੱਤਾ ੳੁੱਥੇ ੲਿਸ ਤੇਜ ਤੂਫਾਨ ਨੇ  ਬਿੱਜਲੀ ਦੇ ਖੰਭਿਅਾਂ ,ੳੁਸਾਰੀ ਅਧੀਨ ੳੁਮਾਰਤਾਂ ਸਮੇਤ ਕੲੀ ਗੈਰੇਜਾਂਦੀਅਾਂ ਛੱਤਾਂ ਨੂੰ ਵੀ ੳੁਡਾ ਦੇਣ ਦੇ ਨਾਲ ਨਾਲ ਰਾਹਗੀਰਾਂ,ਘਰਾਂ ਤੋਂ ਬਾਹਰ ਗੲੇ ਲੋਕਾਂ ਤੇ ਵਹੀਕਲਾਂ ਨੂੰ ਵੀ ਅਾਪਣੀ ਲਪੇਟ ਵਿੱਚ ਲੈ ਲਿਅਾ ।

ਤੇਜ ਹਵਾਵਾਂ ਦੇ ਕਾਰਨ ਡਿੱਗੇ ਦਰੱਖਤਾਂ ਨੇ ਜਿੱਥੇ ਅਾਵਾਜਾੲੀ ਨੂੰ ਬੁਰੀ ਤਰਾਂ ਪਰਭਾਵਿਤ ਕੀਤਾ ੳੁੱਥੇ ਵੱਡੇ ਪੱਧਰ ਤੇ ਬਿਜਲੀ ਦੇ ਖੰਬੇ ਤੇ ਬਾਹਰੀ ਬਿਜਲੀ ਦੇ ਮੀਟਰ ਟੁੱਟ ਜਾਣ ਕਾਰਨ ਮਹਿਤਾ,ਘੁਮਾਣ ਤੇ ਅਾਸ ਪਾਸ ਦੇ ਪਰਭਾਵਿਤ ੲਿਲਾਕਿਅਾਂ ਦੀ ਬਿੱਜਲੀ ਵੀ ਗੁੱਲ ਹੋ ਗੲੀ ।

ਦਰਅਸਲ, ਅੱਜ ਸਵੇਰੇ  ਬਟਾਲਾ ਦੇ ਘੁਮਾਣ ਤੇ ਮਹਿਤੇ ੲਿਲਾਕੇ ਵਿੱਚ ੲਿੱਕਦਮ ਚੱਲੀ ਤੇਜ ਹਨੇਰੀ ਝੱਖੜ ਦੇ ਕਾਰਨ ਲੋਕ ਵੀ ਖੋਫਜੁੱਦਾ ਹੋ ਗੲੇ । ਤੂਫਾਨ ੲੇਨਾਂ ਤੇਜ ਸੀ ਕਿ ਲੋਕਾਂ ਨੂੰ ਅਾਪਣੀ ਹਿਫਾਜਤ ਕਰਨ ਲੲੀ ਕਿਸੇ ਮਜਬੂਤ ਚੀਜ ਜਾ ੲਿੱਕ ਦੂਸਰੇ ਨੂੰ ਫੜਕੇ ਸਹਾਰਾ ਲੈਣਾ ਪਿਅਾ।

ਗਨੀਮਤ ਇਹ ਰਹੀ ਕਿ ਇਸ ਤੂਪਾਨ 'ਚ ਕਿਸੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ।

—PTC News

Related Post