ਸ਼ਹੀਦ ਸਿਮਰਦੀਪ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ ,ਮਾਂ ਨੇ ਸਿਹਰਾ ਬੰਨ੍ਹ ਕੇ ਕੀਤਾ ਅਲਵਿਦਾ

By  Shanker Badra October 23rd 2018 09:45 PM

ਸ਼ਹੀਦ ਸਿਮਰਦੀਪ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ ,ਮਾਂ ਨੇ ਸਿਹਰਾ ਬੰਨ੍ਹ ਕੇ ਕੀਤਾ ਅਲਵਿਦਾ:ਗੁਰਦਾਸਪੁਰ ਦੇ ਬਟਾਲਾ ਦਾ ਇੱਕ ਫ਼ੌਜੀ ਜਵਾਨ ਅਸਾਮ 'ਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਹੈ।ਸ਼ਹੀਦ ਸਿਮਰਦੀਪ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸ ਦੌਰਾਨ ਬੀਐਸਐਫ ਦੇ ਜਵਾਨਾਂ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਹੈ।ਜਾਣਕਾਰੀ ਅਨੁਸਾਰ ਸ਼ਹੀਦ ਸਿਮਰਦੀਪ ਦਾ 21 ਨਵੰਬਰ ਨੂੰ ਵਿਆਹ ਹੋਣਾ ਸੀ।ਇਸ ਦੇ ਲਈ ਘਰ 'ਚ ਪੁੱਤ ਦੇ ਵਿਆਹ ਦੀਆਂ ਤਿਆਰੀ ਚੱਲ ਰਹੀਆਂ ਸਨ ਪਰ ਸਰਹੱਦ ਤੋਂ ਸ਼ਹੀਦ ਪੱਤ ਦੀ ਲਾਸ਼ ਘਰ ਪਹੁੰਚੀ ਹੈ।ਇਸ ਘਟਨਾ ਨੇ ਪਰਿਵਾਰ ਵਿੱਚ ਚੱਲ ਰਹੇ ਖੁਸ਼ੀਆਂ ਦੇ ਮਹੌਲ ਨੂੰ ਗਮਾਂ 'ਚ ਬਦਲ ਦਿੱਤਾ ਹੈ।

ਅੱਜ ਸਵੇਰੇ ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਬਟਾਲ ਉਨਾਂ ਦੇ ਘਰ ਪੁੱਜੀ ਤਾਂ ਪੂਰਾ ਪਰਿਵਾਰ ਧਾਹਾ ਮਾਰ ਰਿਹਾ ਸੀ।ਪੁੱਤ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਸ਼ਹੀਦ ਸਿਮਰਦੀਪ ਦੀ ਮਾਂ ਨੇ ਆਪਣੇ ਪੁੱਤਰ ਨੂੰ ਸਿਹਰਾ ਬੰਨ੍ਹ ਕੇ ਅਲਵਿਦਾ ਕੀਤਾ ਹੈ।ਸ਼ਹੀਦ ਸਿਮਰਦੀਪ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਦਸ਼ਮੇਸ਼ ਨਗਰ ਜੀਟੀ ਰੋਡ ਬਟਾਲਾ ਕਰੀਬ ਡੇਢ ਸਾਲ ਪਹਿਲਾਂ ਹੀ ਬੀਐਸਐਫ ਵਿਚ ਭਰਤੀ ਹੋਏ ਸਨ।ਦੱਸਿਆ ਜਾਂਦਾ ਹੈ ਕਿ ਉਸਨੂੰ ਫ਼ੌਜ ਵਿਚ ਜਾਣ ਦਾ ਬਚਪਨ ਤੋਂ ਹੀ ਸ਼ੌਕ ਸੀ।ਇਸ ਦੇ ਚਲਦਿਆਂ ਉਹ ਬੀਐਸਐਫ ਵਿਚ ਭਰਤੀ ਹੋ ਗਏ ਸਨ।

ਇਸ ਸਬੰਧ ਵਿਚ ਸ਼ਹੀਦ ਸਿਮਰਦੀਪ ਸਿੰਘ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਉਹ ਘਰੇਲੂ ਸਮਾਨ ਲੈਣ ਦੇ ਲਈ ਘਰ ਤੋਂ ਬਾਹਰ ਗਏ ਹੋਏ ਸਨ।ਕਰੀਬ 12 ਵਜੇ ਉਨ੍ਹਾਂ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ ਸ਼ਹੀਦ ਹੋ ਗਿਆ ਹੈ।ਉਸ ਨੂੰ ਦੋ ਗੋਲੀਆਂ ਲੱਗੀਆਂ ਹਨ।ਬਲਜੀਤ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ ਦੀ 21 ਨਵੰਬਰ ਨੂੰ ਉਨ੍ਹਾਂ ਦੇ ਬੇਟੇ ਸਿਮਰਦੀਪ ਸਿੰਘ ਦਾ ਵਿਆਹ ਹੋਣਾ ਸੀ।

-PTCNews

Related Post