ਬਟਾਲਾ: ਡੀ.ਸੀ. ਨਾਲ ਦੁਰਵਿਵਹਾਰ ਕਰਨ ਦਾ ਮਾਮਲਾ, ਸਿਮਰਜੀਤ ਸਿੰਘ ਬੈਂਸ ਖਿਲਾਫ ਹੋਈ FIR ਦਰਜ

By  Jashan A September 8th 2019 01:36 PM -- Updated: September 8th 2019 01:38 PM

ਬਟਾਲਾ: ਡੀ.ਸੀ. ਨਾਲ ਦੁਰਵਿਵਹਾਰ ਕਰਨ ਦਾ ਮਾਮਲਾ, ਸਿਮਰਜੀਤ ਸਿੰਘ ਬੈਂਸ ਖਿਲਾਫ ਹੋਈ FIR ਦਰਜ,ਬਟਾਲਾ: ਪਿਛਲੇ ਦਿਨੀਂ ਗੁਰਦਾਸਪੁਰ ਦੇ ਡੀ. ਸੀ ਵਿਪੁਲ ਉੱਜਵਲ ਨਾਲ ਸਿਮਰਜੀਤ ਬੈਂਸ ਵਲੋਂ ਡੀ.ਸੀ. ਨਾਲ ਦੁਰਵਿਹਾਰ ਕਰਨ ਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼ ਹੇਠ ਪੰਜਾਬ ਪੁਲਿਸ ਨੇ FIR ਦਰਜ ਕਰ ਲਈ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਕੇਸ ਬਟਾਲਾ ਦੇ ਐੱਸ.ਡੀ.ਐੱਮ. ਦੀ ਸ਼ਿਕਾਇਤ 'ਤੇ ਆਈ.ਪੀ.ਸੀ. ਦੀਆਂ ਧਰਾਵਾਂ 186 , 353, 451, 147 , 177,505, ਅਤੇ 506 ਦੇ ਤਹਿਤ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ:ਬਟਾਲਾ ਪੁਲਿਸ ਦੀ ਵੱਡੀ ਕਾਮਯਾਬੀ ,2 ਖਾਲਿਸਤਾਨੀ ਸਮਰਥਕਾਂ ਨੂੰ ਕੀਤਾ ਗ੍ਰਿਫ਼ਤਾਰ

https://twitter.com/PunjabGovtIndia/status/1170518686358261760?s=20

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਟਾਲਾ ਧਮਾਕੇ ਸਬੰਧੀ ਬੈਂਸ ਨੇ ਇੱਕ ਪੀੜਤ ਪਰਿਵਾਰ ਦੇ ਮੁੱਦੇ 'ਤੇ ਵਿਪੁਲ ਉੱਜਵਲ ਨਾਲ ਐੱਸ. ਡੀ. ਐੱਮ ਦਫਤਰ ਵਿਚ ਧਮਕੀ ਭਰੇ ਲਹਿਜ਼ੇ ਅਤੇ ਭੱਦੀ ਭਾਸ਼ਾ ਵਰਤੀ ਸੀ। ਹਾਲਾਂਕਿ ਡੀ.ਸੀ. ਨਿਮਰਤਾ ਨਾਲ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਰਹੇ।

ਇਸ ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ, ਉੱਥੇ ਮਾਲ ਮਹਿਕਮੇ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਬੈਂਸ ਦੇ ਖ਼ਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ।

-PTC News

Related Post