ਬਠਿੰਡਾ ਦੇ ਇਕ ਨਿੱਜੀ ਪੈਲੇਸ 'ਚ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਗਈ ਪਾਰਟੀ   

By  Shanker Badra April 24th 2021 03:29 PM

ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਲਗਾਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਕਾਂਗਰਸੀ ਲੀਡਰ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾ ਰਹੇ ਹਨ। ਬਠਿੰਡਾ ਦੇ ਇਕ ਨਿੱਜੀ ਪੈਲੇਸ 'ਚ ਬੀਤੀ ਰਾਤ ਕਾਂਗਰਸੀ ਨੇਤਾਵਾਂ ਵੱਲੋਂ ਨਾਈਟ ਪਾਰਟੀ ਕੀਤੀ ਗਈ। ਜਿਸ 'ਚ 300 ਦੇ ਕਰੀਬ ਨੁਮਾਇੰਦਿਆ ਅਤੇ ਵਰਕਰਾਂ ਦੀ ਭੀੜ ਜਮ੍ਹਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ

bathinda ch Congresiaa ne hotel ch rakhi Night party , 300 to vadh da kita ikath ਬਠਿੰਡਾ ਦੇ ਇਕ ਨਿੱਜੀ ਪੈਲੇਸ 'ਚ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਗਈ ਪਾਰਟੀ

ਜਾਣਕਾਰੀ ਅਨੁਸਾਰ ਕਰੀਬ 4 ਘੰਟੇ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਦੀ ਪਾਰਟੀ ਚੋਰੀ ਚੁੱਪੇ ਚੱਲਦੀ ਰਹੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆਮ ਲੋਕ ਜੇਕਰ 20 ਬੰਦਿਆਂ ਦੀ ਭੀੜ ਇਕੱਠੀ ਕਰ ਲੈਣ ਤਾਂ ਉਨ੍ਹਾਂ ਦੇ ਖ਼ਿਲਾਫ਼ ਤੁਰੰਤ ਮਾਮਲਾ ਦਰਜ ਹੋ ਜਾਂਦਾ ਹੈ ਪਰ ਕਾਂਗਰਸੀ ਨੇਤਾਵਾਂ ਦੇ ਖ਼ਿਲਾਫ਼ ਭੀੜ ਇਕੱਠੀ ਕਰਨ ਦੇ ਬਾਅਦ ਵੀ ਮਾਮਲਾ ਦਰਜ ਨਹੀਂ ਹੋ ਰਿਹਾ ਹੈ।

bathinda ch Congresiaa ne hotel ch rakhi Night party , 300 to vadh da kita ikath ਬਠਿੰਡਾ ਦੇ ਇਕ ਨਿੱਜੀ ਪੈਲੇਸ 'ਚ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਗਈ ਪਾਰਟੀ

ਓਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕਦੇ ਹੋਏ ਬਠਿੰਡਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਕਾਂਗਰਸੀ ਨੇਤਾ ਉਸ ਪਾਰਟੀ 'ਚ ਮੌਜੂਦ ਸਨ, ਉਨ੍ਹਾਂ ਦੇ ਖ਼ਿਲਾਫ਼ ਨਾਈਟ ਕਰਫਿਊ ਦੀ ਉਲੰਘਣਾ ਕਰਨ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ਨੇ ਕਿਹਾ ਕਿ ਕੀ ਕਾਂਗਰਸੀ ਨੇਤਾਵਾਂ ਦੇ ਲਈ ਕੋਈ ਕਾਨੂੰਨ ਨਹੀਂ ਬਣੇ ?

ਬਠਿੰਡਾ ਦੇ ਇਕ ਨਿੱਜੀ ਪੈਲੇਸ 'ਚ ਨਾਈਟ ਕਰਫਿਊ ਦੌਰਾਨ ਕਾਂਗਰਸੀ ਨੇਤਾਵਾਂ ਵੱਲੋਂ ਕੀਤੀ ਗਈ ਪਾਰਟੀ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ

ਇੱਕ ਪਾਸੇ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਕੈਪਟਨ ਸਰਕਾਰ ਵੱਲੋਂ 20 ਲੋਕਾਂ ਤੋਂ ਵੱਧ ਦੇ ਇਕੱਠੇ ਹੋਣ 'ਤੇ ਪਾਬੰਧੀ ਲਗਾਈ ਹੋਈ ਹੈ , ਓਥੇ ਹੀ ਦੂਜੇ ਪਾਸੇ ਬਠਿੰਡਾ ਵਿਚ ਰਾਤ ਨੌਂ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਲੱਗਿਆ ਹੋਇਆ ਹੈ ਪਰ ਕਾਂਗਰਸੀ ਨੇਤਾਵਾਂ ਵੱਲੋਂ ਨਾਈਟ ਪਾਰਟੀ ਕੀਤੀ ਜਾ ਰਹੀ ਹੈ। ਇਨ੍ਹਾਂ ਨੇਤਾਵਾਂ ਨੂੰ ਨਾ ਤਾਂ ਕੋਈ ਕਰਫ਼ਿਊ ਬਾਰੇ ਪੁੱਛਣ ਵਾਲਾ ਹੈ, ਨਾ ਹੀ ਸਮਾਜਿਕ ਦੂਰੀ ਅਤੇ ਨਾ ਹੀ ਕਿਸੇ ਹੋਟਲ ਦੇ ਵਿੱਚ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਬਾਰੇ।

-PTCNews

Related Post