ਚਿੱਟੇ ਦੇ ਕਾਰਨ ਕੁੜੀ ਦੀ ਮੌਤ ਹੋਣ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਨੂੰ ਕੀਤਾ ਕਾਬੂ , 2 ਫ਼ਰਾਰ

By  Shanker Badra June 19th 2019 03:41 PM

ਚਿੱਟੇ ਦੇ ਕਾਰਨ ਕੁੜੀ ਦੀ ਮੌਤ ਹੋਣ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਨੂੰ ਕੀਤਾ ਕਾਬੂ , 2 ਫ਼ਰਾਰ:ਬਠਿੰਡਾ : ਬਠਿੰਡਾ 'ਚ ਬੀਤੇ ਕੱਲ ਚਿੱਟੇ ਕਾਰਨ ਲੜਕੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਕੁੜੀ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ ਸੀ।ਇਸ ਮਾਮਲੇ ਵਿੱਚ ਪੁਲਿਸ ਨੇ 3 ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਇੱਕ ਦੋਸ਼ੀ ਔਰਤ ਨੂੰ ਕਾਬੂ ਕੀਤਾ ਹੈ ਅਤੇ 2 ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਦਾ ਦੋਸ਼ ਹੈ ਕਿ ਲੜਕੀ ਦੀ ਮੌਤ ਚਿੱਟੇ ਦੇ ਕਾਰਨ ਹੋਈ ਹੈ ,ਜਿਸ ਨਾਲ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਉੱਠ ਰਹੇ ਹਨ।

Bathinda Girl death Drug reason ,Police Arrested One woman ਚਿੱਟੇ ਦੇ ਕਾਰਨ ਕੁੜੀ ਦੀ ਮੌਤ ਹੋਣ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਨੂੰ ਕੀਤਾ ਕਾਬੂ , 2 ਫ਼ਰਾਰ

ਦਰਅਸਲ 'ਚ ਆਰਕੈਸਟਰਾ ਦਾ ਕੰਮ ਕਰਨ ਵਾਲੀ ਲੜਕੀ ਬਦ-ਕਿਸਮਤੀ ਨਾਲ ਚਿੱਟੇ ਨਸ਼ੇ ਦੀ ਦਲਦਲ ਵਿੱਚ ਇਨਾਂ ਧਸ ਗਈ ਸੀ ਕਿ ਉਸ ਲਈ ਇਸ ਵਿਚੋਂ ਨਿਕਲਣਾ ਅਤਿ ਮੁਸ਼ਕਲ ਹੋ ਗਿਆ ਸੀ।ਇਸ ਮਾਮਲੇ ਦੀ ਭਿਣਕ ਜਦੋਂ ਸਮਾਜਸੇਵੀਆ ਨੂੰ ਪਈ ਤਾਂ ਸਹਾਰਾ ਜਨ ਸੇਵਾ ਵੱਲੋਂ ਲੜਕੀ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਸੀ ,ਜਿਸ ਤੋਂ ਬਾਅਦ ਮੰਗਲਵਾਰ ਨੂੰ ਲੜਕੀ ਦੀ ਮੌਤ ਹੋ ਗਈ।ਮ੍ਰਿਤਕ ਲੜਕੀ ਬਠਿੰਡਾ ਦੇ ਦੀਪ ਸਿੰਘ ਨਗਰ ਦੀ ਰਹਿਣ ਵਾਲੀ ਸੀ।

Bathinda Girl death Drug reason ,Police Arrested One woman ਚਿੱਟੇ ਦੇ ਕਾਰਨ ਕੁੜੀ ਦੀ ਮੌਤ ਹੋਣ ਦਾ ਮਾਮਲਾ : ਪੁਲਿਸ ਨੇ ਇੱਕ ਔਰਤ ਨੂੰ ਕੀਤਾ ਕਾਬੂ , 2 ਫ਼ਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ

ਪੰਜਾਬ ਦੀ ਮੌਜੂਦਾ ਸਰਕਾਰ ਨੇ ਰਾਜ ਗੱਦੀ ਸੰਭਾਲਣ ਤੋਂ ਪਹਿਲਾਂ ਆਪਣੇ ਭਾਸ਼ਣਾਂ ਰਾਹੀ ਵੱਡੇ -ਵੱਡੇ ਦਾਅਵੇ ਕੀਤੇ ਸਨ ਕਿ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਭਾਰੀ ਬੋਲਬਾਲਾ ਹੈ, ਜਿਸ ਵਿੱਚ ਪੰਜਾਬ ਦੀ ਨੌਜਵਾਨ ਪੀੜੀ ਬੁਰੀ ਤਰਾਂ ਫਸ ਚੁੱਕੀ ਹੈ।ਇਸ ਉਪਰ ਕਾਬੂ ਪਾਉਣ ਦੇ ਦਾਅਵੇ ਕਰਦਿਆਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ ਦਾ ਵਾਅਦਾ ਵੀ ਪੰਜਾਬ ਦੇ ਵੋਟਰਾਂ ਨਾਲ ਕੀਤਾ ਸੀ।ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਸਮੇਤ ਮੁਟਿਆਰਾਂ ਨੇ ਵੀ ਇਸ ਦਲ ਦਲ ਵਿੱਚ ਫਸ ਕੇ ਆਪਣੀ ਜਿੰਦਗੀ ਮੌਤ ਦੇ ਦਾਅ ਤੇ ਲਗਾਈ ਹੋਈ ਹੈ।

-PTCNews

Related Post