ਹੁਣ ਹਰ ਘਰ 'ਚੋਂ ਇੱਕ -ਇੱਕ ਮੈਂਬਰ ਕਿਸਾਨੀ ਅੰਦੋਲਨ 'ਚ ਲਵੇਗਾ ਹਿੱਸਾ, ਨਹੀਂ ਤਾਂ ਦੇਣਾ ਪਵੇਗਾ ਜ਼ੁਰਮਾਨਾ

By  Shanker Badra January 30th 2021 03:26 PM

ਬਠਿੰਡਾ : ਕੇਂਦਰ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 66ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ ਦੇ ਸਿੰਘੂ ਬਾਰਡਰ ,ਟਿਕਰੀ ਬਾਰਡਰ ,ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਲਗਤਾਰ ਜਾਰੀ ਹੈ। ਪਿਛਲੇ ਦਿਨੀਂ ਲਾਲ ਕਿਲ੍ਹੇ 'ਤੇ ਵਾਪਰੀ ਹਿੰਸਾ ਤੋਂ ਬਾਅਦ ਹੁਣ ਫ਼ਿਰ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ ਤੇ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ [caption id="attachment_470654" align="aligncenter" width="750"]Bathinda Panchayats decided to send one member of each family to the Delhi Kisan Dharna ਹੁਣ ਹਰ ਘਰ 'ਚੋਂ ਇੱਕ -ਇੱਕ ਮੈਂਬਰ ਕਿਸਾਨੀ ਅੰਦੋਲਨ 'ਚ ਲਵੇਗਾ ਹਿੱਸਾ, ਨਹੀਂ ਤਾਂ ਦੇਣਾ ਪਵੇਗਾ ਜ਼ੁਰਮਾਨਾ[/caption] ਇਸ ਦੌਰਾਨ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ 2 ਪਿੰਡਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਅਹਿਮ ਮਤੇ ਪਾਸ ਕੀਤੇ ਹਨ।ਬਠਿੰਡਾ ਦੇ ਪਿੰਡ ਵਿਰਕ ਖੁਰਦ 'ਚ ਗ੍ਰਾਮ ਪੰਚਾਇਤ ਨੇ ਇਕ ਹਫ਼ਤੇ ਲਈ ਪਿੰਨ ਦੇ ਹਰੇਕ ਪਰਿਵਾਰ ਦੇ ਘੱਟੋ- ਘੱਟ ਇਕ ਮੈਂਬਰ ਨੂੰ ਦਿੱਲੀ ਕਿਸਾਨ ਅੰਦੋਲਨ 'ਚ ਭੇਜਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪਿੰਡ ਦੀ ਸਰਪੰਚਣੀ ਮਨਜੀਤ ਕੌਰ ਨੇ ਕਿਹਾ ਕਿ ਜਿਹੜੇ ਦਿੱਲੀ ਧਰਨੇ ਵਿੱਚ ਨਹੀਂ ਜਾਣਗੇ , ਉਨ੍ਹਾਂ ਨੂੰ 1500 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਜੁਰਮਾਨਾ ਨਾ ਅਦਾ ਕਰਨ ਵਾਲਿਆਂ ਦਾ ਬਾਈਕਾਟ ਕੀਤਾ ਜਾਵੇਗਾ। [caption id="attachment_470656" align="aligncenter" width="750"]Bathinda Panchayats decided to send one member of each family to the Delhi Kisan Dharna ਹੁਣ ਹਰ ਘਰ 'ਚੋਂ ਇੱਕ -ਇੱਕ ਮੈਂਬਰ ਕਿਸਾਨੀ ਅੰਦੋਲਨ 'ਚ ਲਵੇਗਾ ਹਿੱਸਾ, ਨਹੀਂ ਤਾਂ ਦੇਣਾ ਪਵੇਗਾ ਜ਼ੁਰਮਾਨਾ[/caption] ਬਠਿੰਡਾ ਜ਼ਿਲ੍ਹੇ ਦੇ ਪਿੰਡ ਨਥੇਹਾ ਦੀ ਪੰਚਾਇਤ ਵੱਲੋਂ ਵੀ ਅਹਿਮ ਮਤਾ ਪਾਸ ਕੀਤਾ ਗਿਆ ਹੈ। ਇਸ ਪਿੰਡ ਦੀ ਪੰਚਾਇਤ ਨੇ ਵੀ ਅਹਿਮ ਮਤਾ ਪਾਸ ਕੀਤਾ ਹੈ ਕਿ ਹਰ ਘਰ 'ਚੋਂ ਇੱਕ ਵਿਅਕਤੀ ਦਿੱਲੀ ਅੰਦੋਲਨ 'ਚ ਸ਼ਮੂਲੀਅਤਕਰੇਗਾ। ਜੋ ਵੀ ਦਿੱਲੀ ਜਾਵੇਗਾ ਉਹ 7 ਦਿਨ ਤੱਕ ਅੰਦੋਲਨ 'ਚ ਆਵਾਜ਼ ਬੁਲੰਦ ਕਰੇਗਾ। ਪੰਚਾਇਤ ਨੇ ਕਿਹਾ ਕਿ ਨਾ ਜਾਣ ਵਾਲੇ ਘਰ ਨੂੰਜ਼ੁਰਮਾਨਾ ਦੇਣਾ ਪਵੇਗਾ। ਪੰਚਾਇਤ ਅਨੁਸਾਰ ਅੰਦੋਲਨ 'ਚ ਜਾਣ ਵਾਲੇ ਦਾ ਖਰਚਾ ਪਿੰਡ ਦਾ ਸਾਂਝਾ ਹੋਵੇਗਾ। ਜੋ ਘਰ ਖਰਚਾ ਨਹੀਂ ਦੇਵੇਗਾ, ਉਸਦਾ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਪੰਚਾਇਤ ਵੱਲੋਂ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ। [caption id="attachment_470658" align="aligncenter" width="700"]Bathinda Panchayats decided to send one member of each family to the Delhi Kisan Dharna ਹੁਣ ਹਰ ਘਰ 'ਚੋਂ ਇੱਕ -ਇੱਕ ਮੈਂਬਰ ਕਿਸਾਨੀ ਅੰਦੋਲਨ 'ਚ ਲਵੇਗਾ ਹਿੱਸਾ, ਨਹੀਂ ਤਾਂ ਦੇਣਾ ਪਵੇਗਾ ਜ਼ੁਰਮਾਨਾ[/caption] ਪੜ੍ਹੋ ਹੋਰ ਖ਼ਬਰਾਂ : ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ , ਕੇਂਦਰ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ: ਰਾਜੇਵਾਲ ਓਧਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਲੋਕਾਂ ਨੂੰ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਰਾਜੇਵਾਲ ਨੇ ਉਚ -ਨੀਚ , ਛੋਟਾ -ਵੱਡਾ ਛੱਡ ਕੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ਼ ਲੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸਾਡਾ ਅੰਦੋਲਨ ਸ਼ਾਂਤਮਈ ਚੱਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ। -PTCNews

Related Post