ਬਠਿੰਡਾ ਦੇ ਪਿੰਡ ਭੁੱਚੋ ਕਲਾਂ 'ਚ ਅਣਪਛਾਤਿਆਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਈ ਮੌਤ

By  Jashan A April 21st 2019 11:11 AM -- Updated: April 21st 2019 11:15 AM

ਬਠਿੰਡਾ ਦੇ ਪਿੰਡ ਭੁੱਚੋ ਕਲਾਂ 'ਚ ਅਣਪਛਾਤਿਆਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਈ ਮੌਤ,ਬਠਿੰਡਾ: ਬਠਿੰਡਾ ਦੇ ਪਿੰਡ ਭੁੱਚੋ ਕਲਾਂ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਰੀਬ ਅੱਧੀ ਦਰਜ਼ਨ ਵਿਅਕਤੀਆਂ ਨੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। [caption id="attachment_285419" align="aligncenter" width="300"]bti ਬਠਿੰਡਾ ਦੇ ਪਿੰਡ ਭੁੱਚੋ ਕਲਾਂ 'ਚ ਅਣਪਛਾਤਿਆਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਈ ਮੌਤ[/caption] ਇਸ ਘਟਨਾ ਬਾਰੇ ਜਦੋਂ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਹਨਾਂ ਨੌਜਵਾਨ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ਼ ਅਧੀਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ: ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਮਨੀ ਔਜਲਾ ਨੇ ਕੀਤਾ ਇਹ ਭਾਵੁਕ ਮੈਸੇਜ, ਤੁਸੀਂ ਵੀ ਪੜ੍ਹੋ ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਖਿਲਾਫ ਪਹਿਲਾਂ ਤੋਂ ਨਸ਼ੇ ਦੇ ਕਈ ਮਾਮਲੇ ਦਰਜ ਹਨ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜ਼ਲਦੀ ਨਜਿੱਠਿਆ ਜਾਵੇਗਾ। -PTC News

Related Post