ਸਾਢੇ 6 ਸਾਲਾ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ

By  Jashan A August 17th 2019 03:13 PM

ਸਾਢੇ 6 ਸਾਲਾ ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ ,ਬਠਿੰਡਾ: ਪਿਛਲੇ ਸਾਲ ਆਪਣੇ ਸਾਢੇ 6 ਸਾਲਾ ਮਾਸੂਮ ਦਾ ਕਿਰਚ ਨਾਲ 24 ਵਾਰ ਕਰਕੇ ਕਤਲ ਕਰਨ ਵਾਲੀ ਮਾਂ ਨੂੰ ਅੱਜ ਬਠਿੰਡਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ।

Bathinda ਮਾਂ ਰਾਜਵੀਰ ਕੌਰ ਨੂੰ ਜ਼ਿਲਾ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ।ਅਦਾਲਤ ਨੇ ਮਹਿਲਾ ਨੂੰ ਉਮਰ ਕੈਦ ਤੋਂ ਇਲਾਵਾ 50 ਹਜ਼ਾਰ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ।

ਹੋਰ ਪੜ੍ਹੋ:ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ

ਸਥਾਨਕ ਮਤੀ ਦਾਸ ਨਗਰ ਦੀ ਗਲੀ ਨੰਬਰ 18 ਦੀ ਔਰਤ ਰਾਜਵੀਰ ਕੌਰ ਵਾਰਦਾਤ ਵਾਲੇ ਦਿਨ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਸੀ, ਜਿਸ ਦੀ ਜ਼ਮਾਨਤ ਵੀ ਨਹੀਂ ਹੋਈ ਸੀ। ਉਸ ਨੇ ਬਾਥਰੂਮ ਵਿਚ ਆਪਣੇ ਬੱਚੇ ਨੂੰ ਕਿਰਚਾਂ ਦੇ ਵਾਰ ਕਰ ਕੇ ਮਾਰ ਦਿੱਤਾ ਸੀ।

Bathinda ਵਾਰਦਾਤ ਤੋਂ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਕਾਤਲ ਮਾਂ ਰਾਜਵੀਰ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਉਸ ਸਮੇਂ ਰਾਜਵੀਰ ਕੌਰ ਨੇ ਕਿਹਾ ਸੀ ਕਿ ਹਰਕਿਰਤ ਨਹਾਉਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਗੁੱਸੇ ਵਿਚ ਆ ਕੇ ਉਸ ਨੇ ਕਤਲ ਕਰ ਦਿੱਤਾ।

-PTC News

Related Post