ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਬਠਿੰਡਾ 'ਚ ਖੇਡੇ ਜਾਣਗੇ 2 ਮੈਚ, ਇਹਨਾਂ ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ

By  Jashan A December 5th 2019 10:17 AM

ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਬਠਿੰਡਾ 'ਚ ਖੇਡੇ ਜਾਣਗੇ 2 ਮੈਚ, ਇਹਨਾਂ ਟੀਮਾਂ ਵਿਚਾਲੇ ਹੋਵੇਗੀ ਫਸਵੀਂ ਟੱਕਰ,ਬਠਿੰਡਾ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਕੌਮਾਂਤਰੀ ਕਬੱਡੀ ਟੂਰਨਾਮੈਂਟ ਦਾ ਰੋਮਾਂਚ ਦਿਨ ਬ ਦਿਨ ਵਧਦਾ ਜਾ ਰਿਹਾ ਹੈ, ਪਹਿਲੀ ਦਸੰਬਰ ਤੋਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਟੂਰਨਾਮੈਂਟ ਦੇ ਅੱਜ ਬਠਿੰਡਾ ਦੇ ਸਪੋਰਟਸ ਸਟੇਡੀਅਮ 'ਚ 2 ਮੈਚ ਖੇਡੇ ਜਾਣਗੇ।

International Kabaddi Tournament 2019 : Fourth day Three match played In Guru Har Sahaiਪਹਿਲੇ ਮੈਚ 'ਚ ਅਮਰੀਕਾ ਤੇ ਕੀਨੀਆ ਦੀ ਟੀਮ ਆਹਮੋ-ਸਾਹਮਣੇ ਹੋਵੇਗੀ।ਉਥੇ ਹੀ ਦੂਜੇ ਮੈਚ 'ਚ ਭਾਰਤ ਅਤੇ ਆਸਟ੍ਰੇਲੀਆ ਦੀ ਫਸਵੀਂ ਟੱਕਰ ਦੇਖਣ ਨੂੰ ਮਿਲੇਗੀ।

ਹੋਰ ਪੜ੍ਹੋ: ਮਹਿਲਾ ਨੇ ਆਪਣੇ ਬੁਆਏਫਰੈਂਡ ਨਾਲ ਕੀਤਾ ਅਜਿਹਾ ਘਿਨੌਣਾ ਕੰਮ, ਜਾਣ ਕੇ ਰਹਿ ਜਾਓਗੇ ਦੰਗ!

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ।

International Kabaddi Tournament 2019 : Fourth day Three match played In Guru Har Sahaiਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਟੂਰਨਾਮੈਂਟ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਪੀਟੀਸੀ. ਨੈੱਟਵਰਕ ਦੁਆਰਾ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਲੋਕ ਆਪਣੇ ਘਰਾਂ ਵਿੱਚ ਬੈਠੇ ਵੀ ਕਬੱਡੀ ਦਾ ਆਨੰਦ ਮਾਣ ਰਹੇ ਹਨ।

-PTC News

Related Post