ਡੇਰਾ ਮੁਖੀ ਰਾਮ ਰਹੀਮ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ 'ਚ ਪੁਲਿਸ ਨੇ ਕੀਤਾ ਹਾਈ ਅਲਰਟ

By  Jashan A January 10th 2019 01:34 PM -- Updated: January 10th 2019 04:04 PM

ਡੇਰਾ ਮੁਖੀ ਰਾਮ ਰਹੀਮ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ 'ਚ ਪੁਲਿਸ ਨੇ ਕੀਤਾ ਹਾਈ ਅਲਰਟ,ਬਠਿੰਡਾ: ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਕੱਲ੍ਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ।ਜਿਸ ਦੌਰਾਨ ਬਠਿੰਡਾ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

barhinda ਡੇਰਾ ਮੁਖੀ ਰਾਮ ਰਹੀਮ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ 'ਚ ਪੁਲਿਸ ਨੇ ਕੀਤਾ ਹਾਈ ਅਲਰਟ

ਬਠਿੰਡਾ 'ਚ ਪੰਜਾਬ ਪੁਲਸ ਨੇ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਬਹੁਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਾਲਵਾ ਖੇਤਰ ਵਿਚ 8 ਜ਼ਿਲਿਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ:ਹੁਸ਼ਿਆਰਪੁਰ ‘ਚ ਦਿਨ-ਦਿਹਾੜੇ ਨੌਜਵਾਨਾਂ ਨੇ PNB ਬੈਂਕ ‘ਚੋਂ ਲੁੱਟੀ ਲੱਖਾਂ ਦੀ ਰਾਸ਼ੀ, ਹੋਏ ਫ਼ਰਾਰ

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਰੇਂਜ ਦੇ ਆਈ.ਜੀ. ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲੇ ਵਿਚ 15 ਕੰਪਨੀਆਂ ਦੇ 1200 ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਹੈ ਹਰ ਜਗ੍ਹਾ ਨਾਕੇਬੰਦੀ ਕਰ ਦਿੱਤੀ ਜਾਵੇਗੀ।

bathinda ਡੇਰਾ ਮੁਖੀ ਰਾਮ ਰਹੀਮ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ 'ਚ ਪੁਲਿਸ ਨੇ ਕੀਤਾ ਹਾਈ ਅਲਰਟ

ਦੱਸ ਦੇਈਏ ਕਿ ਬੀਤੇ ਦਿਨ ਵੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਿਰਸਾ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ, ਜੋ ਕਿ ਮੁੱਖ ਚੋਂਕਾਂ ਤੋਂ ਹੁੰਦੇ ਹੋਏ ਡੇਰੇ ਤੱਕ ਕੱਢਿਆ ਗਿਆ। ਸੁਰੱਖਿਆ ਨੂੰ ਲੈ ਕੇ 2 ਮਹਿਲਾ ਪੁਲਿਸ ਕੰਪਨੀਆਂ ਸਮੇਤ ਕੁੱਲ 12 ਪੁਲਿਸ ਪਾਰਟੀਆਂ ਬਾਹਰ ਤੋਂ ਮੰਗਵਾਈਆਂ ਗਈਆਂ ਹਨ।

-PTC News

Related Post