ਬਠਿੰਡਾ ਦੀ ਨੈਸ਼ਨਲ ਕਲੋਨੀ 'ਚ ਧਾਰਮਿਕ ਤਸਵੀਰਾਂ ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ

By  Shanker Badra May 28th 2021 03:42 PM

ਬਠਿੰਡਾ : ਬਠਿੰਡਾ ਸ਼ਹਿਰ ਦੀ ਨੈਸ਼ਨਲ ਕਲੋਨੀ ਵਿੱਚ ਅੱਜ ਸਵੇਰੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਲੋਨੀ ਨੇੜੇ ਪੈਂਦੀ ਸਰਹਿੰਦ ਨਹਿਰ ਕਿਨਾਰੇ ਕੂੜੇ ਦੇ ਢੇਰ 'ਚੋਂ ਗੁਟਕਾ ਸਾਹਿਬ ਦੇ ਖੰਡਿਤ ਹੋਏ ਅੰਗ ਮਿਲੇ ਹਨ।

ਬਠਿੰਡਾ ਦੀ ਨੈਸ਼ਨਲ ਕਲੋਨੀ 'ਚ ਧਾਰਮਿਕ ਤਸਵੀਰਾਂ ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਇਸ ਤੋਂ ਇਲ਼ਾਵਾ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵੀ ਸੁੱਟੀਆਂ ਮਿਲੀਆਂ ਹਨ। ਇਸ ਦੌਰਾਨ ਕੂੜੇ ਵਿਚ ਇਕ ਵਿਅਕਤੀ ਦੀ ਤਸਵੀਰ ਵੀ ਮਿਲੀ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਰੋਸ ਦੀ ਲਹਿਰ ਹੈ।

ਬਠਿੰਡਾ ਦੀ ਨੈਸ਼ਨਲ ਕਲੋਨੀ 'ਚ ਧਾਰਮਿਕ ਤਸਵੀਰਾਂ ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਇਸ ਘਟਨਾ ਬਾਰੇ ਅੱਜ ਸਵੇਰੇ ਉਸ ਸਮੇਂ ਪਤਾ ਚੱਲਿਆ ਜਦੋਂ ਇੱਕ ਸ਼ਖਸ ਸੈਰ ਕਰ ਰਹੇ ਸਨ। ਇਸ ਤੋਂ ਬਾਅਦ ਉਹ ਗੁਟਕਾ ਸਾਹਿਬ ਦੇ ਅੰਗ ਅਤੇ ਫੋਟੋਆਂ ਨੂੰ ਇਕੱਠੇ ਕਰਕੇ ਨੈਸ਼ਨਲ ਕਲੋਨੀ ਸਥਿਤ ਗੁਰਦੁਆਰਾ ਸਾਹਿਬ ਲੈ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।

Beadbi of Gutka Sahib and religious pictures in National Colony, Bathinda ਬਠਿੰਡਾ ਦੀ ਨੈਸ਼ਨਲ ਕਲੋਨੀ 'ਚ ਧਾਰਮਿਕ ਤਸਵੀਰਾਂ ਤੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ , ਦਿੱਤੀ ਇਹ ਰਾਹਤ 

ਇਸ ਮਗਰੋਂ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਮੌਕੇ ਦਾ ਜਾਇਜ਼ਾ ਲਿਆ। ਦੂਜੇ ਪਾਸੇ ਡੀਐਸਪੀ ਅਸ਼ਵੰਤ ਨੇ ਕਿਹਾ ਕਿ ਸੂਚਨਾ ਮਿਲੀ ਸੀ ਤੇ ਸਾਰਾ ਕੁਝ ਦੇਖ ਬਿਆਨ ਦਰਜ ਕਰ ਲਏ ਹਨ। ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਦੋਸ਼ੀਆਂ ਨੂੰ ਫੜਿਆ ਜਾਵੇਗਾ।

-PTCNews

Related Post