ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ 'ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਦਾ ਕੇਸ ਦਰਜ

By  Shanker Badra January 8th 2021 06:17 PM

ਬਠਿੰਡਾ :  ਬਠਿੰਡਾ ਦੇ ਪਿੰਡ ਜੰਡੀਆਂ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਫ਼ਿਲਮ ਸਟਾਰ ਕੰਗਨਾ ਰਣੌਤ ਦੇ ਖਿਲਾਫ਼ ਕੋਰਟ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜਿਸ ਦੀ ਜਾਣਕਾਰੀ ਵਕੀਲ ਰਘਬੀਰ ਸਿੰਘ ਬੈਨੀਵਾਲ ਨੇ ਦਿੱਤੀ ਅਤੇ ਕਿਹਾ ਇਸ ਮਾਮਲੇ ਵਿੱਚ ਅਸੀਂ ਹੁਣ ਕ੍ਰਿਮੀਨਲ ਕੰਪਲੇਂਟ ਫਾਈਲ ਕਰ ਦਿੱਤੀ ਹੈ ,ਜਿਸ ਵਿੱਚ ਧਾਰਾ 500 ਅਤੇ 499 ਦੇ ਚੱਲਦੇ ਕਾਰਵਾਈ ਦੀ ਮੰਗ ਕੀਤੀ ਹੈ। ਜਿਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

Bebe Mohinder Kaur filed case against the Bollywood actress Kangana Ranaut in a Bathinda court ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ 'ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਦਾ ਕੇਸ ਦਰਜ

ਦਰਅਸਲ 'ਚ ਕੰਗਨਾ ਨੇ ਬਜ਼ੁਰਗ ਔਰਤ ਮਹਿੰਦਰ ਕੋਰ ਦੇ ਬਾਰੇ ਟਵੀਟ ਕਰਕੇ ਵਿਵਾਦਿਤ ਟਿੱਪਣੀ ਕੀਤੀ ਸੀ ਕਿ ਅਜਿਹੀਆਂ ਔਰਤਾਂ 100-100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਆ ਜਾਂਦੀਆਂ ਹਨ। ਇਸ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬੀ ਗਾਇਕ ਦਿਲਜੀਤ ਵੀ ਇਸ ਨੂੰ ਲੈ ਕੇ ਕੰਗਨਾ ਨਾਲ ਭਿੜ ਗਏ ਸੀ।

Bebe Mohinder Kaur filed case against the Bollywood actress Kangana Ranaut in a Bathinda court ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ 'ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਦਾ ਕੇਸ ਦਰਜ

ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਦੱਸਿਆ ਕਿ ਕੰਗਨਾ ਨੇ ਉਨ੍ਹਾਂ ਦੀ ਪਤਨੀ 'ਤੇ ਅਜਿਹੀ ਟਿੱਪਣੀ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਫੋਨ ਆਏ ਹਨ ਅਤੇ ਉਨ੍ਹਾਂ ਦੀ ਮਾਣਹਾਨੀ ਹੋਈ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਆਪ ਨੂੰ ਪੈਸੇ ਲੈ ਕੇ ਜਾਣ ਦੀ ਕੀ ਜ਼ਰੂਰਤ ਸੀ ਹੋਰ ਤਾਂ ਹੋਰ ਉਨ੍ਹਾਂ ਦੇ ਦੋਹਤੇ ਨੇ ਵੀ ਉਨ੍ਹਾਂ ਕਿਹਾ ਕਿ ਨਾਨੀ ਆਪ ਨੂੰ ਪੈਸੇ ਨਹੀਂ ਲੈਣੀ ਚਾਹੀਦੇ ਸੀ ਜੋ ਵੀ ਆਪ ਨੂੰ ਚਾਹੀਦਾ ਉਹ ਸਾਡੇ ਕੋਲੋਂ ਲੈ ਲੈਂਦੀ।

Bebe Mohinder Kaur filed case against the Bollywood actress Kangana Ranaut in a Bathinda court ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ 'ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਦਾ ਕੇਸ ਦਰਜ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਜਾਰੀ ,ਨਰਿੰਦਰ ਸਿੰਘ ਤੋਮਰ ਨੇ ਕਿਹਾ ,ਕਾਨੂੰਨ ਵਾਪਸ ਨਹੀਂ ਹੋਣਗੇ

ਕੰਗਨਾ ਦੇ ਟਵੀਟ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਿਆਂ ਨਿਵਾਸੀ ਬਜ਼ੁਰਗ ਮਹਿੰਦਰ ਕੌਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿਚ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਕੰਗਨਾ ਨੂੰ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ 13 ਏਕੜ ਜ਼ਮੀਨ ਹੈ। ਉਨ੍ਹਾਂ 100 ਰੁਪਏ ਲੈ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਹਾਂ, ਜੇਕਰ ਕੋਰੋਨਾ ਦੇ ਕਾਰਨ ਕੰਗਨਾ ਕੋਲ ਕੰਮ ਨਹੀਂ ਹੈ ਤਾਂ ਉਨ੍ਹਾਂ ਦੇ ਖੇਤਾਂ ਵਿਚ ਹੋਰ ਮਜ਼ਦੂਰਾਂ ਦੇ ਨਾਲ ਕੰਮ ਕਰ ਸਕਦੀ ਹੈ। ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਬੇਬੇ ਮਹਿੰਦਰ ਕੌਰ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

-PTCNews

Related Post