ਤੁਰ ਗਿਆ ਲੋਕਾਂ ਨੂੰ ਹਸਾਉਣ ਵਾਲਾ

By  Joshi October 4th 2017 09:27 PM

ਲੋਕਾਂ ਨੂੰ ਆਪਣੇ ਚੁਟਕਲਿਆਂ ਅਤੇ ਅਦਾਕਾਰੀ ਨਾਲ ਹਸਾ ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲਾ ਮਸ਼ਹੂਰ ਕਾਮੇਡੀਅਨ ਬੀਰਾ ਮੰਤਰੀ ਸੜਕ ਹਾਦਸੇ 'ਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ।ਜਾਣਕਾਰੀ ਮੁਤਾਬਕ ਇਹ ਹਾਦਸਾ ਉਹਨਾਂ ਦੇ ਘਰ ਦੇ ਨੇੜੇ ਹੀ ਵਾਪਰਿਆ। ਉਹਨਾਂ ਦੇ ਇਸ ਬੇਵਕਤੀ ਮੌਤ ਨਾਲ ਪੰਜਾਬੀ ਸਿਨੇਮਾ ਨੂੰ  ਡੂੰਘਾ ਸਦਮਾ  ਲੱਗਾ ਹੈ। ਦੱਸ ਦੇਈਏ ਕਿ ੪੩ ਸਾਲ ਦੇ ਬੀਰਾ ਮੰਤਰੀ ਬਹੁਤ ਵਧੀਆ ਐਂਕਰ ਅਤੇ ਕਾਮੇਡੀਅਨ ਵੀ ਸਨ।

beera mantri di sadk hadse ch hoyi maut nal punjabi industry nu lga sdmaਸੂਤਰਾਂ ਅਨੁਸਾਰ, ਬੀਰਾ ਮੰਤਰੀ ਆਪਣੀ ਮਾਰੂਤੀ ਕਾਰ ਤੋਂ ਐਤਵਾਰ ਸਵੇਰੇ ੬ ਵਜੇ ਘਰ ਵਾਪਸੀ ਕਰ ਰਹੇ ਸਨ, ਉਸੇ ਸਮੇਂ  ਉਹਨਾਂ ਦੀ ਕਾਰ ਅੱਗੇ ਅਚਾਨਕ ਕੁੱਤਾ ਆ ਗਿਆ। ਉਸ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ ਵਿੱਚ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਇਸ ਘਟਨਾ ਨਾਲ ਉਨ੍ਹਾਂ ਦੀ ਮੌਤ ਹੋ ਗਈ।

beera mantri di sadk hadse ch hoyi maut nal punjabi industry nu lga sdmaਇਸ ਦੁਖਦਾਇਕ ਖਬਰ ਸੁਣਦੇ ਹੀ ਮਾਸਟਰ ਸਲੀਮ ਅਤੇ ਕਲੇਰ ਕੰਠ ਹਸਪਤਾਲ ਪਹੁੰਚ ਗਏ ਸਨ।। ਉਹਨਾਂ ਕਿਹਾ ਕਿ ਇੱਕ ਬਹੁਤ ਵਧੀਆ ਇਨਸਾਨ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ।

—PTC News

Related Post