ਇਸ ਸਕੀਮ ਦੇ ਲਾਭ ਪਾਤਰੀ ਕੋਰੋਨਾ ਪੀੜਤਾਂ ਦਾ ਪ੍ਰਾਈਵੇਟ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ

By  Jagroop Kaur May 25th 2021 04:45 PM

ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਹੁਣ ਪੰਜਾਬ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ , ਇਸ ਮੁਤਾਬਿਕ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਕਾਰੀਆਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਪੂਰੀ ਤਰਾਂ ਮੁਫਤ ਇਲਾਜ ਕੀਤਾ ਜਾਵੇਗਾ , ਪਹਿਲਾਂ ਇਸ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿਚ ਭਾਰਤ ਸਰਕਾਰ ਵੱਲੋਂ ਨਿਰਧਾਰਤ ਦਰਾਂ ਤਹਿਤ ਹੀ ਅਦਾਇਗੀ ਹੁੰਦੀ ਆਈ ਸੀ। ਜੋ ਹੁਣ ਪੰਜਾਬ ਸਰਕਾਰ ਵੱਲੋਂ ਨਿਰਧਾਰਤ 8000 ਅਤੇ 18000 ਰੁਪਏ ਪ੍ਰਤੀ ਦਿਨ ਤਹਿਤ ਹੋਵੇਗੀ ਅਦਾਇਗੀ | Health Insurance SchemeRead more : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ ਸਿੰਘ ਬਾਦਲ ਦੱਸਣਯੋਗ ਹੈ ਕਿ ਬੀਮਾ ਕੰਪਨੀਆਂ ਵੱਲੋਂ ਕੈਪ ਰੇਟਾਂ ਤੋਂ ਅਦਾ ਕਰਨਯੋਗ ਖਰਚੇ ਨੂੰ ਘਟਾਉਣ ਤੋਂ ਬਾਅਦ ਬਾਕੀ ਰਾਸ਼ੀ ਪੰਜਾਬ ਸਰਕਾਰ ਅਦਾ ਕਰੇਗੀ। ਜ਼ਿਕਰਯੋਗ ਹੈ ਕਿ ਇਸ ਸਕੀਮ ਦੇ ਲਾਭਕਾਰੀ ਕੋਰੋਨਾ ਪੀੜਤ ਸਿੱਧੇ ਪ੍ਰਾਈਵੇਟ ਹਸਪਤਾਲ ਜਾ ਕੇ ਕਰਵਾ ਸਕਣਗੇ ਮੁਫਤ ਇਲਾਜ ਕਰਵਾ ਸਕਣਗੇ। ਇਹ ਸਕੀਮ 39,57 ਲੱਖ ਲੋਕਾਂ ਉਪਰ ਹੁੰਦੀ ਹੈ ਲਾਗੂ।

Related Post