Advertisment

ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ ਸਿੰਘ ਬਾਦਲ

author-image
Jagroop Kaur
New Update
ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ ਸਿੰਘ ਬਾਦਲ
Advertisment
ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਅੱਜ ਦੇਸ਼ ਦੇ ਨਾਲ ਨਾਲ ਪੰਜਾਬ ਵੀ ਕੁਝ ਰਿਹਾ ਹੈ ਜਿਸ ਨਾਲ ਜੰਗ ਲੜਨ ਲਈ ਪੰਜਾਬ ਦੀ ਕੈਪਟਨ ਸਰਕਾਰ ਫੇਲ੍ਹ ਹੋਈ ਹੈ , ਜਿਸ ਦਾ ਕਾਰਨ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਵੈਕਸੀਨ ਹੀ ਮੁਹੱਈਆ ਨਹੀ ਕਰ ਪਾਈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿੰਨਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਉਹਨਾਂ ਪੰਜਾਬ ਦੇ ਹਲਾਤਾਂ 'ਤੇ ਚਿੰਤਾ ਪ੍ਰਗਟਾਈ , ਇਸ ਦੌਰਾਨ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਲਦ ਜਲਦ ਕੈਬਨਿਟ ਮੀਟਿੰਗ ਬੁਲਾਕੇ 1000 ਕਰੋੜ ਰੁਪਈਆ ਵੈਕਸੀਨ ਤੇ ਖਰਚੇ ਜਾਣ ਅਤੇ ਸਮਾਂ ਬੱਧਤਾ ਟੀਚੇ ਦੇ ਨਾਲ ਪੂਰੇ ਪੰਜਾਬ ਨੂੰ ਵੇਕਸੀਨ ਕਰਨ ਦੀ ਮੰਗ ਕੀਤੀ।
Advertisment
Read More : ਜਲੰਧਰ ਸਣੇ ਹੋਰਨਾਂ ਜ਼ਿਲ੍ਹਿਆਂ ‘ਚ ਜਾਣੋ ਕੋਰੋਨਾ ਦੇ ਹਾਲਾਤ, ਕਿਥੇ ਮਿਲੀ ਰਾਹਤ ਕਿਥੇ ਬਣੀ… ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦੇ ਵਰਕਰ ਵੈਕਸੀਨ ਡਰਾਈਵ ਵਿੱਚ ਸਹਿਯੋਗ ਕਰਨਗੇ, ਜੋ ਸਰਕਾਰ ਕਿਹਾ ਰਹੀ ਹੈ ਕਿ ਵੈਕਸੀਨ ਨਹੀਂ ਹੈ ਉਥੇ ਹੀ ਐਸਜੀਪੀਸੀ ਨੇ ਅੱਠ ਦਿਨ ਵਿੱਚ ਵੈਕਸੀਨ ਮੰਗਵਾਈ ਹੈ , ਆਪਣੇ ਪੱਲਿਓਂ ਪੈਸੇ ਖੜ੍ਹ ਕਰਕੇ ਵੈਂਟੀਲੇਟਰ ਅਤੇ ਵੈਕਸੀਨ ਦਾ ਇੰਤਜ਼ਾਮ ਕਰ ਰਹੀ ਹੈ।publive-image Read more :ਮਿਲਖਾ ਸਿੰਘ ਹਸਪਤਾਲ ਮੁਹਾਲੀ ’ਚ ਦਾਖਲ, ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸਿਹਤਯਾਬੀ ਦੀ ਕਾਮਨਾ ਮੁਖ ਮੰਤਰੀ ਜੀ ਕੇਂਦਰ ਵੱਲੋਂ ਫ੍ਰੀ ਚ ਮਿਲਣ ਵਾਲੀ ਵੈਕਸੀਨ ਦੀ ਉੱਡੀਕ ਚ ਹਨ ਪਰ ਉਹਨਾਂ ਨੂੰ ਲੋੜ ਹੈ ਕਿ ਪੰਜਾਬ ਸਰਕਾਰ ਤੁਰੰਤ 2000 ਵੈਂਟੀਲੇਟਰ ਖਰੀਦੇ, ਤੀਜੀ ਵੇਅ ਤੋਂ ਪਹਿਲਾਂ ਚੌਕਸ ਰਹਿਣ ਦੀ ਲੋੜ, ਨਿੱਜੀ ਹਸਪਤਾਲਾਂ ਨੂੰ ਆਪਣੇ ਕੰਟਰੋਲ ਵਿੱਚ ਕਰੇ ਸਰਕਾਰ..ਇਲਾਜ ਦਾ ਖਰਚ ਨਿਰਧਾਰਿਤ ਕਰੇ ਸਰਕਾਰ|Maharashtra no home isolation allowed , new case go to covid centers
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਅਪੀਲ ਕੀਤੀ ਕਿ ਵੈਕਸੀਨ ਤੇ ਲੱਗਿਆ ਜੀਐਸਟੀ ਟੈਕਸ ਮੁਆਫ ਕਰੇ ਸਰਕਾਰ ,ਵੈਟੀਲੇਟਰ ਤੇ ਜੀਐਸਟੀ ਵੀ ਹਟੇ , ਪੰਜ ਫੀਸਦ ਜੀਐਸਟੀ ਹਟਾਈ ਜਾਵੇ। ਇਸ ਦੇ ਇਲਾਵਾ ਸੁਖਬੀਰ ਬਾਦਲ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਇੰਨੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਕਿ ਜੇਕਰ ਤੀਜੀ ਲਹਿਰ ਆਉਂਦੀ ਹੈ ਕੋਰੋਨਾ ਦੀ ਤਾਂ ਉਸ ਨਾਲ ਲੜਨ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਹਰ ਉਹ ਚੀਜ਼ ਹੋਵੇ , ਜਿਸ ਨਾਲ ਬਿਮਾਰੀ ਨਾਲ ਲੜਿਆ ਜਾਵੇ। ਨਜਾਬ ਸਰਕਾਰ ਨੂੰ ਲੋੜ ਹੈ ਚੌਕਸ ਹੋਣ ਦੀ।
-
sukhbir-singh-badal punjab covid-19 punjab-gov-sould-be-prepair-for-covid-19-third-wave cmpunjab pc-by-sad
Advertisment

Stay updated with the latest news headlines.

Follow us:
Advertisment