ਚੰਨ ਜਿਹਾ ਨਿਖਾਰ ਦੇਵੇ ਚੰਦਨ ਫੇਸ ਪੈਕ

By  Jagroop Kaur October 3rd 2020 03:59 PM -- Updated: October 3rd 2020 11:41 PM

ਅੱਜ ਦੇ ਵਿਅਸਤ ਸਮੇਂ 'ਚ ਸਾਨੂੰ ਆਪਣੀ ਸਿਹਤ ਤੇ ਸੁੰਦਰਤਾ ਦਾ ਖਿਆਲ ਰੱਖਣ ਦੇ ਲਈ ਸਮਾਂ ਨਹੀਂ ਮਿਲਦਾ ,ਅਤੇ ਜਦ ਵੀ ਸਾਨੂੰ ਸਮਾਂ ਮਿਲਦਾ ਹੈ ਅਸੀਂ ਵੱਡੇ ਵੱਡੇ ਪਾਰਲਰਾਂ 'ਚ ਜਾਂਦੇ ਹਨ ਜਿਥੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਜਿਵੇਂ ਕਿ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਅੱਜ ਲੜਕੀਆਂ ਬਹੁਤ ਸਾਰੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੀ ਤਵਚਾ ਖਰਾਬ ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਪਰ ਕਈ ਲੜਕੀਆਂ ਦੀ ਸਕਿਨ ਸੈਂਸਟਿਵ ਹੋਣ ਕਰਕੇ ਉਨ੍ਹਾਂ ਨੂੰ ਕੈਮੀਕਲ ਨਾਲ ਭਰੀਆਂ ਚੀਜ਼ਾਂ ਸੂਟ ਨਹੀਂ ਕਰਦੀਆਂ।Is Sandalwood And Turmeric Paste Good For Acne? - SandalWood Heaven

ਪਰ ਜੇਕਰ ਅਸੀਂ ਪੈਸੇ ਅਤੇ ਸਮੇਂ ਦੀ ਬੱਚਤ ਕਰਦੇ ਹੋਏ ਸਾਡੇ ਵੱਡੇ ਵਢੇਰਿਆਂ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਕੁਦਰਤੀ ਸੁੰਦਰਤਾ ਅਤੇ ਨਿਖਾਰ ਦੀ ਗੱਲ ਕਰੀਏ ਤਾਂ ਇਹ ਘਰੇਲੂ ਨੁਸਖਿਆਂ ਦਾ ਇਸਤਮਾਲ ਜ਼ਿਆਦਾ ਲਾਭਕਾਰੀ ਹੈ। ਜਿਸ ਨਾਲ ਚਿਹਰੇ ਦੀ ਰੰਗਤ ਤਰੋ ਤਾਜ਼ਾ ਨਜ਼ਰ ਆਉਂਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਸਕਿਨ ਸੈਂਸਟਿਵ ਹੈ ਤਾਂ ਤੁਸੀਂ ਆਪਣੀ ਸਕਿਨ ਕੇਅਰ 'ਚ ਚੰਦਨ ਨੂੰ ਸ਼ਾਮਲ ਕਰ ਸਕਦੇ ਹੋ।Use Sandalwood to Enhances Your Face Color | News Track Live, NewsTrack English 1

ਇਸ ਨਾਲ ਤਿਆਰ ਫੇਸਪੈਕ ਨੂੰ ਲਗਾਉਣ ਨਾਲ ਸਕਿਨ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਕੇ ਚਿਹਰੇ 'ਤੇ ਨੈਚੂਰਲ ਗਲੋਅ ਆਉਣ 'ਚ ਮਦਦ ਮਿਲੇਗੀ।ਨਾਲ ਹੀ ਕੁਦਰਤੀ ਹੋਣ ਨਾਲ ਇਹ ਸਕਿਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰੇਗਾ। ਚੰਦਨ ਦਾ ਇਸਤੇਮਾਲ ਕਰਨ ਨਾਲ ਤਵਚਾ ਨੂੰ ਠੰਡਕ ਮਹਿਸੁ ਹੁੰਦੀ ਹੈ ਅਤੇ ਦਿਨ ਭਰ ਦੀ ਥਕਾਨ ਵੀ ਦੂਰ ਹੁੰਦੀ ਹੈ।

Homemade remedies with sandalwood to get rid of wrinkles, saggy skin, tan, acne and pimples

ਚੰਗਾ ਰਿਜ਼ਲਟ ਪਾਉਣ ਲਈ ਇਸ ਫੇਸਪੈਕ ਨੂੰ ਹਫਤੇ 'ਚ 2-3 ਵਾਰ ਲਗਾਓ। ਇਸ ਨਾਲ ਚਿਹਰੇ 'ਤੇ ਹੋਣ ਵਾਲੇ ਪਿੰਪਲਸ, ਦਾਗ-ਧੱਬੇ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ। ਚਿਹਰਾ ਇਕਦਮ ਫਰੈੱਸ਼ ਨਜ਼ਰ ਆਉਂਦਾ ਹੈ। ਧੂਪ ਨਾਲ ਹੋਈ ਟੈਨ ਅਤੇ ਸੜੀ ਸਕਿਨ ਠੀਕ ਹੋਣ 'ਚ ਮਦਦ ਮਿਲਦੀ ਹੈ। ਡਰਾਈ ਸਕਿਨ ਦੀ ਪ੍ਰੇਸ਼ਾਨੀ ਦੂਰ ਹੋ ਕੇ ਨਮੀ ਬਰਕਰਾਰ ਹੁੰਦੀ ਹੈ। ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ ਸਕਿਨ ਮੁਲਾਇਮ ਹੁੰਦੀ ਹੈ। ਠੰਡਕ ਦਾ ਅਹਿਸਾਸ ਹੁੰਦਾ ਹੈ।

skin care skin care

ਉਮੀਦ ਕਰਦੇ ਹਨ ਤੁਹਾਨੂੰ ਸਾਡਾ ਅੱਜ ਦਾ ਇਹ ਨੁਸਖ਼ਾ ਪਸੰਦ ਆਇਆ ਹੋਵੇਗਾ ਤੇ ਇਸ ਨੂੰ ਇਸਮਾਏਲ ਜਰੂਰ ਕਰੋਗੇ।

 

 

 

Related Post