Mon, May 13, 2024
Whatsapp

Best Summer Smoothies: ਗਰਮੀਆਂ ’ਚ ਦਿਨ ਭਰ ਊਰਜਾਵਾਨ ਰਹਿਣ ਲਈ ਇਨ੍ਹਾਂ ਸਵਾਦਿਸ਼ਟ ਸਮੂਦੀਜ਼ ਦਾ ਕਰੋ ਸੇਵਨ

ਅਜਿਹੇ 'ਚ ਸਮੂਦੀ ਦਾ ਸੇਵਨ ਨਾ ਸਿਰਫ ਤੁਹਾਡੀ ਸਿਹਤ ਲਈ ਬਿਹਤਰ ਹੋਵੇਗਾ ਬਲਕਿ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਠੰਡਾ ਵੀ ਰੱਖੇਗਾ ਅਤੇ ਤੁਹਾਡੇ ਸੁਆਦ ਨੂੰ ਵੀ ਸੰਤੁਸ਼ਟ ਕਰੇਗਾ।

Written by  Aarti -- April 28th 2024 04:45 PM
Best Summer Smoothies: ਗਰਮੀਆਂ ’ਚ ਦਿਨ ਭਰ ਊਰਜਾਵਾਨ ਰਹਿਣ ਲਈ ਇਨ੍ਹਾਂ ਸਵਾਦਿਸ਼ਟ ਸਮੂਦੀਜ਼ ਦਾ ਕਰੋ ਸੇਵਨ

Best Summer Smoothies: ਗਰਮੀਆਂ ’ਚ ਦਿਨ ਭਰ ਊਰਜਾਵਾਨ ਰਹਿਣ ਲਈ ਇਨ੍ਹਾਂ ਸਵਾਦਿਸ਼ਟ ਸਮੂਦੀਜ਼ ਦਾ ਕਰੋ ਸੇਵਨ

Best Summer Smoothies Recipe: ਗਰਮੀਆਂ ਦੇ ਮੌਸਮ 'ਚ ਲੋਕ ਆਪਣੇ ਆਪ ਨੂੰ ਠੰਡਾ ਰੱਖਣ ਲਈ ਕਈ ਤਰ੍ਹਾਂ ਦੇ ਤਰਲ ਪਦਾਰਥਾਂ ਦਾ ਸੇਵਨ ਕਰਦੇ ਹਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਿਹਤਮੰਦ ਹੋਣ।

ਦਸ ਦਈਏ ਕਿ ਕੁਝ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਉਹ ਕੋਲਡ ਡਰਿੰਕਸ ਦੀ ਮਦਦ ਨਾਲ ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਠੰਡਾ ਰੱਖ ਸਕਦੇ ਹਨ, ਪਰ ਇਸ ਬਹੁਤ ਮਾਤਰਾ 'ਚ ਕੈਫੀਨ ਪਾਈ ਜਾਂਦੀ ਹੈ ਜਿਸ ਕਾਰਨ ਨੂੰ ਉਨ੍ਹਾਂ ਨੂੰ ਗਰਮੀ ਮਹਿਸੂਸ ਹੁੰਦੀ ਹੈ। ਅਜਿਹੇ 'ਚ ਸਮੂਦੀ ਦਾ ਸੇਵਨ ਨਾ ਸਿਰਫ ਤੁਹਾਡੀ ਸਿਹਤ ਲਈ ਬਿਹਤਰ ਹੋਵੇਗਾ ਬਲਕਿ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਠੰਡਾ ਵੀ ਰੱਖੇਗਾ ਅਤੇ ਤੁਹਾਡੇ ਸੁਆਦ ਨੂੰ ਵੀ ਸੰਤੁਸ਼ਟ ਕਰੇਗਾ।


ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਮੂਦੀ ਦੀਆਂ ਰੇਸੀਪੀਆਂ ਬਾਰੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਠੰਡਾ ਅਤੇ ਸਿਹਤਮੰਦ ਰੱਖ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਰੇਸੀਪੀਆਂ ਬਾਰੇ

ਫਲਾਂ ਦੀ ਸਮੂਦੀ :  

ਵੈਸੇ ਤਾਂ ਸਿਹਤ ਲਈ ਫਲਾਂ ਨੂੰ ਬਹੁਤ ਫਾਇਦੇਮੰਦ ਮਾਨਿਆ ਜਾਂਦਾ ਹੈ ਦਸ ਦਈਏ ਕਿ ਇਨ੍ਹਾਂ ਤੋਂ ਬਣੀ ਸਮੂਦੀ ਨਾ ਸਿਰਫ ਸਵਾਦਿਸ਼ਟ ਹੁੰਦੀ ਹੈ, ਸਗੋਂ ਬਹੁਤ ਸਿਹਤਮੰਦ ਵੀ ਹੁੰਦੀ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਆਪਣੇ ਮਨਪਸੰਦ ਫਲਾਂ ਜਾਂ ਸੇਬ, ਸਟ੍ਰਾਬੇਰੀ, ਤਰਬੂਜ ਅਤੇ ਰਸਬੇਰੀ ਤੋਂ ਬਣੀ ਸਮੂਦੀ ਦੀ ਵਰਤੋਂ ਕਰ ਸਕਦੇ ਹੋ। 

ਸਬਜ਼ੀਆਂ ਦੀ ਸਮੂਦੀ : 

ਵੈਜੀ ਸਮੂਦੀ ਬਣਾਉਣਾ ਬਹੁਤ ਆਸਾਨ ਹੁੰਦਾ ਹੈ ਅਤੇ ਇਸ 'ਚ ਭਰਪੂਰ ਮਾਤਰਾ 'ਚ ਕਈ ਸਬਜ਼ੀਆਂ ਦੇ ਗੁਣ ਪਾਏ ਜਾਣਦੇ ਹਨ। ਦਸ ਦਈਏ ਕਿ ਇਸ ਨੂੰ ਬਣਾਉਣ ਲਈ ਤੁਹਾਨੂੰ ਖੀਰਾ, ਸੈਲਰੀ ਦੇ ਪੱਤੇ, ਨਿੰਬੂ, ਅਦਰਕ, ਬਰੋਕਲੀ ਅਤੇ ਸੇਬ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਬਲੈਂਡਰ 'ਚ ਥੋੜ੍ਹਾ ਜਿਹਾ ਪਾਣੀ ਅਤੇ ਬਰਫ਼ ਪਾ ਕੇ ਬਲੈਂਡ ਕਰੋ। ਇਸ ਤੋਂ ਇਲਾਵਾ ਤੁਸੀਂ ਇਸ 'ਚ ਸ਼ਹਿਦ ਮਿਲਾ ਕੇ ਮਿੱਠਾ ਬਣਾ ਸਕਦੇ ਹੋ। ਇਹ ਸਮੂਦੀ ਭਾਰ ਘਟਾਉਣ 'ਚ ਮਦਦ ਕਰਦੀ ਹੈ।

ਫਲ ਅਤੇ ਓਟਸ ਦੀ ਸਮੂਦੀ : 

ਇਸ ਨੂੰ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੁਝ ਫਲਾਂ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲੈਣੇ ਹੋਣਗੇ। ਫਿਰ ਅੱਧਾ ਕੱਪ ਓਟਸ ਲਓ ਅਤੇ ਇਸ 'ਚ ਦੁੱਧ ਪਾ ਕੇ ਬਲੈਂਡਰ 'ਚ ਬਲੈਂਡ ਕਰ ਲਓ। ਤੁਹਾਨੂੰ ਇਸ ਦਾ ਸੇਵਨ ਕਰਕੇ ਵੀ ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਠੰਡਾ ਅਤੇ ਸਿਹਤਮੰਦ ਰੱਖ ਸਕੋਗੇ।

ਅੰਬ ਅਤੇ ਕੇਲੇ ਦੀ ਸਮੂਦੀ : 

ਜਿਵੇ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ 'ਚ ਬਾਜ਼ਾਰ 'ਚ ਅੰਬ ਭੁਰਪੁਰ ਮਾਤਰਾ 'ਚ ਮਿਲਦੇ ਹਨ। ਦਸ ਦਈਏ ਕਿ ਅੰਬ ਅਤੇ ਕੇਲੇ ਦੀ ਸਮੂਦੀ ਲਈ ਤੁਹਾਨੂੰ ਸਭ ਤੋਂ ਪਹਿਲਾ ਬਾਜ਼ਾਰ ਤੋਂ ਤਾਜਾ ਲੈਕੇ ਆਉਣੇ ਹੋਣਗੇ। ਫਿਰ ਉਸ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲੈਣੇ ਹੋਣਗੇ। ਅੰਤ 'ਚ ਤੁਹਾਨੂੰ ਦੁੱਧ 'ਚ ਮਿਲਾ ਕੇ ਪੀ ਸਕੋਗੇ ਜਿਸ ਨਾਲ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਆਪਣੇ ਆਪ ਠੰਡਾ ਅਤੇ ਸਿਹਤਮੰਦ ਮਹਿਸੂਸ ਕਰੋਗੇ।

ਤਰਬੂਜ ਸਮੂਥੀ : 

ਤਰਬੂਜ ਦੀ ਸਮੂਦੀ ਬਣਾਉਣ ਲਈ ਤੁਹਾਨੂੰ ਤਰਬੂਜ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਦੁੱਧ 'ਚ ਮਿਲਾਉਣੇ ਹੋਣਗੇ। ਦਸ ਦਈਏ ਕਿ ਜੇਕਰ ਤੁਸੀਂ ਦੁੱਧ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਇਸ 'ਚ ਨਾਰੀਅਲ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਆੜੂ ਅਤੇ ਪਪੀਤਾ ਦੀ ਸਮੂਥੀ : 

ਆੜੂ ਅਤੇ ਪਪੀਤੇ ਦੀ ਸਮੂਦੀ ਬਣਾਉਣ ਲਈ, ਆੜੂ ਅਤੇ ਪਪੀਤੇ ਨੂੰ ਦਹੀਂ ਦੇ ਨਾਲ ਮਿਲਾਓ ਅਤੇ ਆਨੰਦ ਲਓ।

ਪਾਈਨ ਐਪਲ ਸਮੂਦੀ : 

ਇਸ ਸਮੂਦੀ ਨੂੰ ਬਣਾਉਣ ਲਈ ਤੁਹਾਨੂੰ ਪਾਈਨ ਐਪਲ ਦੇ ਕੁਝ ਟੁਕੜੇ ਲੈ ਕੇ ਦੁੱਧ 'ਚ ਮਿਲਾਉਣੇ ਹੋਣਗੇ। ਦਸ ਦਈਏ ਕਿ ਤੁਸੀਂ ਚਾਹੋ ਤਾਂ ਇਸ ਨੂੰ ਗਾੜ੍ਹਾ ਕਰਨ ਲਈ ਕੇਲਾ ਵੀ ਪਾ ਸਕਦੇ ਹੋ।

ਚਾਕਲੇਟ ਅਤੇ ਕੇਲੇ ਦੀ ਸਮੂਦੀ : 

ਵੈਸੇ ਤਾਂ ਬੱਚਿਆਂ ਨੂੰ ਚਾਕਲੇਟ ਅਤੇ ਕੇਲੇ ਦੀ ਸਮੂਦੀ ਬਹੁਤ ਪਸੰਦ ਹੁੰਦੀ ਹੈ। ਦਸ ਦਈਏ ਕਿ ਇਸ ਨੂੰ ਬਣਾਉਣ ਲਈ, 1-2 ਪੱਕੇ ਕੇਲੇ ਲਓ ਅਤੇ ਉਨ੍ਹਾਂ ਨੂੰ ਚਾਕਲੇਟ ਦੇ ਟੁਕੜਿਆਂ ਅਤੇ ਦੁੱਧ ਨਾਲ ਮਿਲਾਓ। ਇਸ 'ਤੇ ਬਦਾਮ ਅਤੇ ਨਾਰੀਅਲ ਪਾਊਡਰ ਪਾ ਕੇ ਗਾਰਨਿਸ਼ ਕਰੋ।

ਪੁਦੀਨੇ ਦੀ ਸਮੂਦੀ : 

ਇਸ ਲਈ ਤੁਹਾਨੂੰ ਪੁਦੀਨੇ ਦੀਆਂ ਪੱਤੀਆਂ ਨੂੰ ਦੁੱਧ 'ਚ ਮਿਲਾਉਣਾ ਹੋਵੇਗਾ। ਇਸ ਤੋਂ ਬਾਅਦ ਇਸ 'ਚ ਫਲ ਅਤੇ ਦਹੀਂ ਮਿਲਾਉਣਾ ਹੋਵੇਗਾ।

ਬੇਰੀ ਦੀ ਸਮੂਦੀ : 

ਗਰਮੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਠੰਡਾ ਅਤੇ ਸਿਹਤਮੰਦ ਬਣਾਈ ਰੱਖਣ ਲਈ ਤੁਹਾਨੂੰ ਸਟ੍ਰਾਬੇਰੀ, ਬਲੈਕਬੇਰੀ, ਬਲੂਬੇਰੀ ਅਤੇ ਦੁੱਧ ਤੋਂ ਬਣੀ ਸਮੂਦੀ ਦਾ ਸੇਵਨ ਕਰਨਾ ਚਾਹੀਦਾ ਹੈ।

ਕੇਲਾ ਅਤੇ ਅਖਰੋਟ ਦੀ ਸਮੂਥੀ :

ਵੈਸੇ ਤਾਂ ਕੇਲੇ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮਾਨਿਆ ਜਾਂਦਾ ਹੈ ਕਿਉਂਕਿ ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ ਇਸ ਲਈ ਗਰਮੀਆਂ ਦੇ ਮੌਸਮ 'ਚ ਕੇਲੇ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੇਲਾ ਅਤੇ ਅਖਰੋਟ ਦੀ ਸਮੂਥੀ ਦਿਨ ਭਰ ਤੁਹਾਡੇ ਸਰੀਰ 'ਚ ਊਰਜਾ ਬਣਾਈ ਰੱਖਣ 'ਚ ਮਦਦ ਕਰਦੀ ਹੈ।

ਤਰਬੂਜ ਅਤੇ ਸਟ੍ਰਾਬੇਰੀ ਦੀ ਸਮੂਥੀ : 

ਸਟ੍ਰਾਬੇਰੀ ਨੂੰ ਪਸੰਦ ਕਰਨ ਵਾਲਿਆਂ ਲਈ ਇਹ ਡਰਿੰਕ ਖਾਸ ਹੋਣ ਵਾਲਾ ਹੈ। ਕਿਉਂਕਿ ਤਰਬੂਜ ਅਤੇ ਸਟ੍ਰਾਬੇਰੀ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਮੰਨੇ ਜਾਣਦੇ ਹਨ, ਜੋ ਗਰਮੀਆਂ ਦੇ ਮੌਸਮ 'ਚ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ 'ਚ ਮਦਦ ਕਰ ਸਕਦੇ ਹਨ। ਕਿਉਂਕਿ ਤਰਬੂਜ ਅਤੇ ਸਟ੍ਰਾਬੇਰੀ ਸਮੂਦੀ ਤੋਂ ਵੱਧ ਤਾਜ਼ਗੀ ਵਾਲੀ ਕੋਈ ਚੀਜ਼ ਨਹੀਂ ਹੋ ਸਕਦੀ। 

ਗ੍ਰੈਨੋਲਾ ਅਤੇ ਫਲਾਂ ਦੀ ਸਮੂਥੀ : 

ਦਸ ਦਈਏ ਕਿ ਗ੍ਰੈਨੋਲਾ ਅਤੇ ਫਲਾਂ ਦੀ ਸਮੂਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਲਈ ਤੁਸੀਂ ਗਰਮੀਆਂ ਦੇ ਮੌਸਮ 'ਚ ਵੱਧ ਤੋਂ ਵੱਧ ਫਲਾਂ ਦਾ ਸੇਵਨ ਕਰਨ ਲਈ ਤੁਸੀਂ ਇਸ ਸਮੂਦੀ ਦਾ ਸੇਵਨ ਕਰ ਸਕਦੇ ਹੋ। ਇਹ ਗਰਮੀਆਂ ਦੇ ਮੌਸਮ 'ਚ ਸਰੀਰ ਊਰਜਾਵਾਨ ਰੱਖਣ ਅਤੇ ਠੰਡਾ ਰੱਖਣ 'ਚ ਮਦਦ ਕਰਦਾ ਹੈ। ਤੁਸੀਂ ਆਪਣੇ ਨਾਸ਼ਤੇ 'ਚ ਇਸ ਸਮੂਦੀ ਨੂੰ ਸ਼ਾਮਲ ਕਰ ਸਕਦੇ ਹੋ, ਜੋ ਕਿ ਸੁਆਦੀ ਅਤੇ ਫਲਾਂ ਨਾਲ ਭਰਪੂਰ ਹੈ। 

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Immunity Booster Foods: ਗਰਮੀਆਂ 'ਚ ਸਰੀਰ ਨੂੰ ਰੱਖਣਾ ਹੈ ਫਿੱਟ, ਤਾਂ ਇਮਿਊਨਿਟੀ ਵਧਾਉਣ ਲਈ ਖਾਓ ਇਹ ਭੋਜਨ

- PTC NEWS

Top News view more...

Latest News view more...